1984 ਕਤਲੇਆਮ ਦਾ ਇਨਸਾਫ਼: ਅਦਾਲਤ ਨੇ ਯਸ਼ਪਾਲ ਸਿੰਘ ਨੂੰ ਫਾਂਸੀ ਤੇ ਨਰੇਸ਼ ਨੂੰ...

1984 ਕਤਲੇਆਮ ਦਾ ਇਨਸਾਫ਼: ਅਦਾਲਤ ਨੇ ਯਸ਼ਪਾਲ ਸਿੰਘ ਨੂੰ ਫਾਂਸੀ ਤੇ ਨਰੇਸ਼ ਨੂੰ ਸੁਣਾਈ ਉਮਰ ਕੈਦ ਦੀ ਸਜ਼ਾ  

SHARE
ਦਿੱਲੀ: 1984 ਦੰਗਿਆਂ ਦੇ 34 ਸਾਲ ਬਾਅਦ ਇਕ ਮਾਮਲੇ ‘ਚ ਇਨਸਾਫ ਮਿਲਿਆ ਹੈ। ਦਿੱਲੀ ਦੀ ਪਟਿਆਲਾ ਹਾਊਸ ਅਦਾਲਤ ਨੇ ਮਹੀਪਾਲ ਮਾਮਲੇ ਦੇ ਦੋਸ਼ੀਆਂ ਨੂੰ ਸਜਾ ਸੁਣਾਈ ਹੈ। ਯਸ਼ਪਾਲ ਸਿੰਘ ਨੂੰ ਫਾਂਸੀ ਦੀ ਸਜਾ ਸੁਣਾਈ ਗਈ ਹੈ ਜਦਕਿ ਨਰੇਸ਼ ਸਹਿਰਾਵਤ ਨੂੰ ਉਮਰ ਕੈਦ ਦੀ ਸਜਾ ਸੁਣਾਈ ਗਈ ਹੈ। ਨਾਲ ਹੀ ਦੋਵਾਂ ਨੂੰ  35-35 ਲੱਖ ਰੁਪਏ ਜ਼ੁਰਮਾਨਾ ਵੀ ਲਾਇਆ ਗਿਆ ਹੈ।  ਜਾਣਕਾਰੀ ਮੁਤਾਬਕ ਸੁਰੱਖਿਆ ਦੇ ਮੱਦੇਨਜ਼ਰ ਪਟਿਆਲਾ ਹਾਊਸ ‘ਚ ਇਹ ਫੈਸਲਾ ਨਹੀਂ ਸੁਣਾਇਆ ਗਿਆ ਸਗੋਂ ਤਿਹਾੜ ਜੇਲ੍ਹ ‘ਚ ਜਾ ਕੇ ਜੱਜ ਵੱਲੋਂ ਫੈਸਲਾ ਸੁਣਾਇਆ ਗਿਆ। ਜੱਜ ਅਜੈ ਪਾਂਡੇ ਨੇ ਇਹ ਫੈਸਲਾ ਸੁਣਾਇਆ।
ਦੱਸ ਦਈਏ ਕਿ 1984 ‘ਚ ਹੋਏ ਇਸ ਕਤਲੇਆਮ ‘ਚ ਦਿੱਲੀ ਦੇ ਮਹੀਪਾਲਪੁਰ ਇਲਾਕੇ ‘ਚ ਇਕ  ਪਰਿਵਾਰ ਦੇ ਪੰਜ ਮੈਂਬਰਾਂ ‘ਤੇ ਦੋਸ਼ੀਆਂ ਨੇ 800-900 ਦੇ ਕਰੀਬ ਸਾਥੀਆਂ ਸਣੇ ਹਮਲਾ ਕੀਤਾ ਸੀ।  1994 ‘ਚ ਇਹ ਮਾਮਲਾ ਦਰਜ ਕੀਤਾ ਗਿਆ ਅਤੇ ਲੰਬੇ ਇੰਤਜ਼ਾਰ ਮਗਰੋਂ ਅੱਜ ਪੀੜਤਾਂ ਨੂੰ ਇਨਸਾਫ ਮਿਲਿਆ ਹੈ।
Short URL:tvp http://bit.ly/2qYKEzz

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab