ਸਰੀ ਬੋਰਡ ਆਫ਼ ਟਰੇਡ ਨੂੰ ਲੇਬਰ ਮਾਰਕਿਟ ਰਿਸਰਚ ਲਈ ਮਿਲੇ ਕਰੀਬ 2...

ਸਰੀ ਬੋਰਡ ਆਫ਼ ਟਰੇਡ ਨੂੰ ਲੇਬਰ ਮਾਰਕਿਟ ਰਿਸਰਚ ਲਈ ਮਿਲੇ ਕਰੀਬ 2 ਲੱਖ ਡਾਲਰ

SHARE
Surrey Fleetwood MLA Jagroop Brar with SBOT C.E.O. Anita Huberman

Surrey: ਸਰੀ ਬੋਰਡ ਆਫ਼ ਟਰੇਡ ਨੂੰ 198 ਹਜ਼ਾਰ ਡਾਲਰ ਫੰਡ ਮਿਲਿਆ ਹੈ। ਜੋ ਕਿ ਲੇਬਰ ਮਾਰਕਿਟ ‘ਤੇ ਰਿਸਰਚ ਲਈ ਖਰਚਿਆ ਜਾਵੇਗਾ। ਇਸ ਰਿਸਰਚ ਦਾ ਮੰਤਵ ਲੋਕਾਂ ਲਈ ਹੋਰ ਜ਼ਿਆਦਾ ਰੋਜ਼ਗਾਰ ਦੇ ਮੌਕੇ ਪੈਦਾ ਕਰਨਾ ਹੈ ਤੇ ਸਰੀ ਦੀ ਆਰਥਿਕਤਾ ਨੂੰ ਮਜਬੂਤ ਕਰਨਾ ਹੈ।
ਫੰਡ ਦਾ ਐਲਾਨ 1 ਫਰਵਰੀ ਨੂੰ ਸਮਾਜਕ ਵਿਕਾਸ ਤੇ ਗਰੀਬੀ ਘਟਾਉਣ ਦੇ ਮੰਤਰਾਲੇ ਨੇ ਕੀਤਾ ਹੈ।
ਸਰੀ ਬੋਰਡ ਆਫ਼ ਟਰੇਡ ਦੀ ਸੀ.ਈ.ਓ. ਅਨੀਤਾ ਹੁਬਰਮੈਨ ਨੇ ਇਸ ਫੰਡ ਲਈ ਸਰਕਾਰ ਦਾ ਧੰਨਵਾਦ ਕੀਤਾ ਹੈ। ਜਿਸਦੇ ਨਾਲ਼ ਹੀ ਅਨੀਤਾ ਹੁਬਰਮੈਨ ਨੇ ਕਿਹਾ ਹੈ ਕਿ ਇਹ ਰਿਸਰਚ ਸਰੀ ‘ਚ ਲੋਕਾਂ ਲਈ ਨਵੇਂ ਮੌਕੇ ਪੈਦਾ ਕਰਨ ‘ਚ ਸਹਾਇਕ ਹੋਵੇਗੀ। ਜਿਸ ਤਹਿਤ ਸ਼ਹਿਰ ਦੇ ਨੌਜਵਾਨਾਂ ਨੂੰ ਵੀ ਨਵੇਂ ਮੌਕੇ ਮਿਲਣਗੇ।
ਸਰੀ ਬੋਰਡ ਆਫ਼ ਟਰੇਡ ਨੂੰ ਕੁੱਲ 198,165 ਡਾਲਰ ਮਿਲੇ ਹਨ। ਇਸ ਰਿਸਰਚ ਨੂੰ ਸਤੰਬਰ 2019 ਤੱਕ ਸਮੇਟ ਦਿੱਤਾ ਜਾਵੇਗਾ। ਜਿਸਦੇ ਨਤੀਜੇ ਦਾ ਐਲਾਨ ਸਰਕਾਰ ਵੱਲੋਂ ਅਕਤੂਬਰ ‘ਚ ਕੀਤਾ ਜਾਵੇਗਾ।

Short URL:tvp http://bit.ly/2Be6On4

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab