ਸਰੀ ‘ਚੋਂ ਦੋ ਨਸ਼ਾ ਤਸਕਰ ਗ੍ਰਿਫ਼ਤਾਰ, ਹੈਰੋਇਨ ਬਰਾਮਦ

ਸਰੀ ‘ਚੋਂ ਦੋ ਨਸ਼ਾ ਤਸਕਰ ਗ੍ਰਿਫ਼ਤਾਰ, ਹੈਰੋਇਨ ਬਰਾਮਦ

SHARE
Photo: TV Punjab

Surrey: ਸਰੀ ਆਰ.ਸੀ.ਐੱਮ.ਪੀ. ਡਰੱਗ ਯੁਨਿਟ ਤੇ ਗੈਂਗ ਇਨਫੋਰਸਮੈਂਟ ਟੀਮ ਨੇ ਮਿਲ ਕੇ ਕਈ ਵਾਹਨ ਤੇ ਨਸ਼ੀਲੇ ਪਦਾਰਥ ਜ਼ਬਤ ਕਰਨ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਪੁਲਿਸ ਮੁਤਾਬਕ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ‘ਤੇ ਨਸ਼ਾ ਤਸਕਰੀ ਦੇ ਇਲਜ਼ਾਮ ਹਨ। ਜਿਨ੍ਹਾਂ ਨੂੰ ਡਾਇਲ-ਏ-ਡੋਪ ਆਪਰੇਸ਼ਨ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ।
ਪੁਲਿਸ ਨੇ ਇਹ ਛਾਪੇਮਾਰੀ ਤੇ ਗ੍ਰਿਫ਼ਤਾਰੀਆਂ ਗਿਲਫਰਡ ਤੋਂ 1 ਨਵੰਬਰ ਨੂੰ ਕੀਤੀਆਂ ਹਨ।
ਸਰੀ ਆਰ.ਸੀ.ਐੱਮ.ਪੀ. ਦੇ ਬੁਲਾਰੇ ਐੱਲ. ਸਟੁਰਕੋ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਬਰਾਮਦ ਕੀਤੇ ਗਏ ਪਦਾਰਥਾਂ ‘ਚ ਹੈਰੋਇਨ, ਪੈਸੇ ਤੇ ਫੋਨ ਸ਼ਾਮਲ ਹਨ।
ਦੋ ਵਿਅਕਤੀ ਜਿਨ੍ਹਾਂ ਦੀ ਗ੍ਰਿਫ਼ਤਾਰੀ ਹੋਈ ਹੈ ਉਨ੍ਹਾਂ ਸਬੰਧੀ ਜਾਂਚ ਚੱਲ ਰਹੀ ਹੈ, ਪੁਲਿਸ ਨੇ ਅਜੇ ਕੋਈ ਮਾਮਲਾ ਦਰਜ ਨਹੀਂ ਕੀਤਾ ਹੈ।
ਪੁਲਿਸ ਨੇ ਦੱਸਿਆ ਕਿ ਅਕਤੂਬਰ ਮਹੀਨੇ ‘ਚ ਸਰੀ ਆਰ.ਸੀ.ਐੱਮ.ਪੀ. ਦੀ ਗੈਂਗ ਇਨਫੋਰਸਮੈਂਟ ਟੀਮ ਨੇ 107 ਛਾਪੇਮਾਰੀਆਂ ਕੀਤੀਆਂ, ਜਿਨ੍ਹਾਂ ‘ਚ 504 ਵਿਅਕਤੀ ਤੇ 239 ਵਾਹਨ ਸ਼ਾਮਲ ਸਨ।

Short URL:tvp http://bit.ly/2qu9rLN

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab