ਹਥਿਆਰ ਬਰਾਮਦ, ਦੋ ਗ੍ਰਿਫ਼ਤਾਰੀਆਂ

ਹਥਿਆਰ ਬਰਾਮਦ, ਦੋ ਗ੍ਰਿਫ਼ਤਾਰੀਆਂ

SHARE
Photo: Toronto Police

Toronto: ਟੋਰਾਂਟੋ ‘ਚ ਗੈਂਗ ਹਿੰਸਾ ਨਾਲ ਨਜਿੱਠਣ ਲਈ ਖਾਸ ਕਦਮ ਚੁੱਕੇ ਜਾ ਰਹੇ ਹਨ। ਜਿਸ ਤਹਿਤ ਗ੍ਰਿਫ਼ਤਾਰੀਆਂ ਤੇ ਹਥਿਆਰਾਂ ਦੀ ਬਰਾਮਦਗੀ ਲਗਾਤਾਰ ਜਾਰੀ ਹੈ।
ਅੱਜ ਹੀ ਟੋਰਾਂਟੋ ਪੁਲਿਸ ਨੇ ਦੋ ਹਥਿਆਰ ਬਰਾਮਦ ਕੀਤੇ ਹਨ, ਤਸਵੀਰ ‘ਚ ਦਿਖਾਈ ਦੇ ਰਹੇ ਹਥਿਆਰ ਪੁਲਿਸ ਵੱਲੋਂ ਬਰਾਮਦ ਕੀਤੇ ਗਏ ਹਨ।
ਇਸ ਦੌਰਾਨ ਪੁਲਿਸ ਨੇ ਦੋ ਗ੍ਰਿਫ਼ਤਾਰੀਆਂ ਵੀ ਕੀਤੀਆਂ ਹਨ। ਇੱਕ 44 ਸਾਲਾ ਵਿਅਕਤੀ ਤੇ ਇੱਕ 41 ਸਾਲਾ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਿਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਗਨ ਵਾਇਲੈਂਸ ਰਿਡੱਕਸ਼ਨ ਪਲੈਨ ਤਹਿਤ ਇਹ ਗ੍ਰਿਫ਼ਤਾਰੀਆਂ ਕੀਤੀਆਂ ਜਾ ਰਹੀਆਂ ਹਨ। ਜਿਸ ਤਹਿਤ ਟੋਰਾਂਟੋ ਪੁਲਿਸ ਨੇ ਗੈਂਗ ਹਿੰਸਾ ਨੂੰ ਖ਼ਤਮ ਕਰਨ ਦਾ ਟੀਚਾ ਮਿਥਿਆ ਹੋਇਆ ਹੈ।
ਅੱਜ ਸਵੇਰੇ ਦੋਵੇਂ ਵਿਅਕਤੀ ਓ ਕੋਨਰ ਡਰਾਈਵ, ਅਥਲੋਨ ਏਰੀਆ ਤੋਂ ਗ੍ਰਿਫ਼ਤਾਰ ਕੀਤੇ ਗਏ ਹਨ। ਜਿਨ੍ਹਾਂ ਦੀ ਉਮਰ ਦੱਸਣ ਤੋਂ ਇਲਾਵਾ ਪੁਲਿਸ ਨੇ ਪਛਾਣ ਮੁਹੱਈਆ ਕਰਨ ਤੋਂ ਇਨਕਾਰ ਕੀਤਾ ਹੈ।

Short URL:tvp http://bit.ly/2MhRjRS

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab