Site icon TV Punjab | Punjabi News Channel

ਗੁਰਦਾਸਪੁਰ ‘ਚ ਸਰਪੰਚੀ ਲਈ ਲੱਗੀ 2 ਕਰੋੜ ਦੀ ਬੋਲੀ, ਫੈਸਲਾ ਬਾਕੀ

ਡੈਸਕ- ਬੀਤੇ ਦਿਨ ਸੰਗਰੂਰ ਤੋ ਸਰਬ ਸੰਮਤੀ ਨਾਲ ਸਰਪੰਚੀ ਲੈਣ ਲਈ 35 ਲੱਖ ਦੀ ਬੋਲੀ ਲੱਗਣ ਦੀ ਖਬਰ ਆਈ ਸੀ, ਪਰ ਹੁਣ ਜ਼ਿਲ੍ਹਾ ਗੁਰਦਾਸਪੁਰ ‘ਚ ਸ਼ਾਇਦ ਸਭ ਤੋਂ ਉੱਚੀ ਬੋਲੀ ਲੱਗ ਗਈ ਹੈ। ਇਹ ਬੋਲੀ 2 ਕਰੋੜ ਦੀ ਹੈ, ਪਰ ਉਹ ਫੈਸਲਾ ਹਜੇ ਵੀ ਨਹੀਂ ਹੋਇਆ ਹੈ। ਕੱਲ੍ਹ ਇਸ ਬੋਲੀ ਦੇ ਹੋਰ ਵੀ ਉੱਚੀ ਜਾਣ ਦੀ ਉਮੀਦ ਹੈ। ਉਮੀਦਵਾਰ ਆਪ ਨੂੰ ਭਾਜਪਾ ਦਾ ਸਮਰਥਕ ਕਹਿ ਰਿਹਾ ਹੈ। 2 ਕਰੋੜ ਦੀ ਬੋਲੀ ਲਗਵਾਉਣ ਵਾਲਾ ਆਤਮਾ ਰਾਮ ਕਹਿ ਰਿਹਾ ਹੈ ਕਿ ਇਸ ਤੋਂ ਵੀ ਉੱਪਰ ਜਾਣਾ ਪਿਆ ਤਾਂ ਜਾਵੇਗਾ।

ਡੇਰਾ ਬਾਬਾ ਨਾਨਕ ਦੇ ਪਿੰਡ ਹਰਦੋਰਵਾਲ ਕਲਾ ਪੰਜਾਬ ਦਾ ਪਹਿਲਾ ਐਸਾ ਪਿੰਡ ਬਣਿਆ ਜਿਸ ਵਿੱਚ ਸਰਪੰਚੀ ਲੈਣ ਵਾਸਤੇ ਆਪਣੇ ਆਪ ਨੂੰ ਸਮਰਥਕ ਬੀਜੇਪੀ ਦਾ ਸਮਰਥਕ ਕਹਿਣ ਵਾਲੇ ਆਤਮਾ ਸਿੰਘ ਨੇ ਹੁਣ ਤੱਕ ਦੀ ਸਭ ਤੋਂ ਉੱਚੀ ਬੋਲੀ 2 ਕਰੋੜ ਦੀ ਲਗਾਈ ਹੈ। ਹੁਣ ਤੱਕ ਦਾ ਪੰਜਾਬ ਰਿਕਾਰਡ ਕਾਇਮ ਕਰ ਦਿੱਤਾ ਹੈ। ਅੱਜ ਪੰਚਾਇਤ ਘਰ ਵਿੱਚ ਪਿੰਡ ਹਰਦੋਰਵਾਲ ਦੇ ਤਿੰਨ ਧਿਰਾਂ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ ਜੋ ਵੀ ਬੋਲੀ ਵੱਧ ਲਗਾਇਗਾ ਉਹ ਹੀ ਪਿੰਡ ਦਾ ਸਰਪੰਚ ਹੋਏਗਾ। ਬੋਲੀ ਦੇਣ ਵਾਲਿਆਂ ਵਿਚ ਵਿੱਚ ਪਾਈ ਆਤਮਾ ਸਿੰਘ , ਜਸਵਿੰਦਰ ਸਿੰਘ ਬੇਦੀ, ਨਿਰਵੈਰ ਸਿੰਘ ਸ਼ਾਮਲ ਸਨ।

ਬੋਲੀ ਦੇਣ ਲਈ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਅਨਾਉਸਮੈਂਟ ਕਰਵਾਈ ਗਈ, ਪਰ ਕੋਈ ਆਮ ਆਦਮੀ ਪਾਰਟੀ, ਕਾਂਗਰਸ ਪਾਰਟੀ ਜਾਂ ਅਕਾਲੀ ਦਲ ਪਾਰਟੀ ਦਾ ਕੋਈ ਵੀ ਨੁਮਾਇੰਦਾ ਬੋਲੀ ਦੇਣ ਵਾਸਤੇ ਸਾਹਮਣੇ ਨਹੀਂ ਆਇਆ। ਅਖੀਰ ਤਿੰਨਾਂ ਦਾਵੇਦਾਰਾਂ ‘ਚੋਂ ਆਤਮਾ ਸਿੰਘ ਨੇ ਸਭ ਤੋਂ ਉੱਚੀ ਬੋਲੀ ਦੋ ਕਰੋੜ ਦੀ ਲਗਾਈ ਹੈ।

ਬੋਲੀ ਦਾ ਸਮਾਂ ਬਹੁਤ ਮਜ਼ੇਦਾਰ ਰਿਹਾ ਹੈ, ਉੱਮੀਦਵਾਪ ਜਸਵਿੰਦਰ ਸਿੰਘ ਬੇਦੀ ਨੇ ਜਦ ਇੱਕ ਕਰੋੜ ਦੀ ਬੋਲੀ ਦਿੱਤੀ ਤਾਂ ਆਤਮਾ ਸਿੰਘ ਨੇ ਸਿੱਧਾ ਹੀ ਦੋ ਕਰੋੜ ਦੀ ਬੋਲੀ ਲਗਾ ਦਿੱਤੀ। ਜਿਸ ਤੋਂ ਬਾਅਦ ਅੱਜ ਕਿਸੇ ਹੋਰ ਨੇ ਬੋਲੀ ਨਹੀਂ ਵਧਾਈ। ਹੁਣ ਕੱਲ ਸਵੇਰ ਦਾ ਸਮਾਂ ਰੱਖਿਆ ਗਿਆ ਹੈ ਕਿ ਅਗਰ ਕਿਸੇ ਹੋਰ ਨੇ ਬੋਲੀ ਵਧਾਉਣੀ ਹੈ ਤਾਂ ਕੱਲ ਬੋਲੀ ਦੇ ਸਕਦਾ ਹੈ ਹੁਣ ਦੇਖਣਾ ਹੋਏਗਾ। ਭਲਕੇ ਸਵੇਰੇ ਕੋਈ ਦੋ ਕਰੋੜ ਤੋਂ ਬੋਲੀ ਵਧਾਉਦਾ ਹੈ ਜਾਂ ਨਹੀਂ, ਪਰ ਫਿਰ ਆਤਮਾ ਸਿੰਘ ਦੀ ਬੋਲੀ ਆਖਰੀ ਬੋਲੀ ਹੋਏਗੀ। ਉਧਰ ਬੀਜੇਪੀ ਦੇ ਆਗੂ ਵਿਜੇ ਸੋਨੀ ਵੱਲੋਂ ਆਤਮਾ ਸਿੰਘ ਨੂੰ ਸਨਮਾਨਿਤ ਕੀਤਾ ਗਿਆ ਤੇ ਕਿਹਾ ਕਿ ਪੰਜਾਬ ਵਿੱਚ ਇੱਕੋ-ਇੱਕ ਪਾਰਟੀ ਹੈ ਬੀਜੇਪੀ ਜੋ ਪੰਜਾਬ ਵਾਸੀਆਂ ਭਲੇ ਲਈ ਕੰਮ ਕਰ ਸਕਦੀ ਹੈ।

Exit mobile version