ਰੌਇਲ ਕਰੀਬੀਅਨ ਦੇ ਕਰੂਜ਼ ‘ਚ 277 ਵਿਅਕਤੀ ਹੋਏ ਬੀਮਾਰ

ਰੌਇਲ ਕਰੀਬੀਅਨ ਦੇ ਕਰੂਜ਼ ‘ਚ 277 ਵਿਅਕਤੀ ਹੋਏ ਬੀਮਾਰ

SHARE

Florida: ਰੌਇਲ ਕਰੀਬੀਅਨ ਓਏਸਿਸ ਦੇ ਕਰੂਜ਼ ਨੂੰ ਉਸ ਸਮੇਂ ਫਲੋਰਿਡਾ ਲਈ ਵਾਪਸ ਪਰਤਣਾ ਪਿਆ ਜਦੋਂ ਕਰੂਜ਼ ‘ਤੇ ਮੌਜੂਦ 277 ਵਿਅਕਤੀ ਬੀਮਾਰ ਹੋ ਗਏ।
277 ਵਿਅਕਤੀ ਜਿਨ੍ਹਾਂ ‘ਚ ਯਾਤਰੀਆਂ ਸਮੇਤ ਕਾਮੇ ਵੀ ਸ਼ਾਮਲ ਹਨ ਸਭ ‘ਤੇ ਪੇਟ ਦੇ ਇੱਕ ਵਾਇਰਸ ਨੇ ਹਮਲਾ ਕਰ ਦਿੱਤਾ। ਰੌਇਲ ਕਾਰਿਬੀਨਬ ਕਰੂਜ਼ ਦੇ ਬੁਲਾਰੇ ਨੇ ਇਸਦੀ ਜਾਣਕਾਰੀ ਦਿੱਤੀ ਹੈ।
ਸ਼ਿੱਪ ‘ਚੋਂ ਵਾਪਸ ਭੇਜੇ ਗਏ ਸਾਰੇ ਹੀ ਯਾਤਰੀਆਂ ਨੂੰ ਕਿਰਾਇਆ ਵਾਪਸ ਦਿੱਤਾ ਜਾਵੇਗਾ।
ਕਰੂਜ਼ ਸ਼ਨੀਵਾਰ ਨੂੰ ਵਾਪਸ ਪਹੁੰਚ ਜਾਵੇਗਾ, ਉਦੋਂ ਤੱਕ ਸ਼ਿੱਪ ‘ਤੇ ਮੌਜੂਦ ਡਾਕਟਰ ਮਰੀਜ਼ਾਂ ਦੀ ਦੇਖਭਾਲ਼ ਕਰ ਰਹੇ ਹਨ।
ਸ਼ਿੱਪ ਦਾ ਕਰੀਬੀਅਨ ਤੋਂ ਹੁੰਦੇ ਹੋਏ 7 ਰਾਤਾਂ ਦਾਟ ੂਰ ਸੀ, ਪਰ ਹੁਣ ਇਹ ਇੱਕ ਦਿਨ ਪਹਿਲਾਂ ਹੀ ਫਲੋਰਿਡਾ ਪਰਤ ਆਵੇਗਾ।
ਕਰੂਜ਼ ਦੀ ਟੀਮ ਦਾ ਕਹਿਣਾ ਹੈ ਕਿ ਜੇਕਰ ਸ਼ਨੀਵਾਰ ਨੂੰ ਵਾਪਸੀ ਹੋ ਜਾਂਦੀ ਹੈ ਤਾਂ ਉਨ੍ਹਾਂ ਨੂੰ ਸ਼ਿੱਪ ਦੀ ਸਫ਼ਾਈ ਕਰਨ ਲਈ ਹੋ ਜ਼ਿਆਦਾ ਸਮਾਂ ਮਿਲ ਜਾਵੇਗਾ।
ਜਿਕਰਯੋਗ ਹੈ ਕਿ ਓਏਸਿਸ ਆਫ਼ ਦ ਸੀਸ 1187 ਫੱੁਟ ਲੰਮਾ ਦੁਨੀਆ ਦੇ ਸਭ ਤੋਂ ਵੱਡੇ ਕਰੂਜ਼ ਸ਼ਿੱਪਸ ‘ਚੋਂ ਇੱਕ ਹੈ।

Short URL:tvp http://bit.ly/2SN4avj

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab