Site icon TV Punjab | Punjabi News Channel

ਵੈਨਕੂਵਰ ’ਚ ਫੈਸਟੀਵਲ ਦੌਰਾਨ ਹੋਈ ਛੁਰੇਬਾਜ਼ੀ, ਤਿੰਨ ਲੋਕ ਜ਼ਖ਼ਮੀ

ਵੈਨਕੂਵਰ ’ਚ ਫੈਸਟੀਵਲ ਦੌਰਾਨ ਹੋਈ ਛੁਰੇਬਾਜ਼ੀ, ਤਿੰਨ ਲੋਕ ਜ਼ਖ਼ਮੀ

FacebookTwitterWhatsAppCopy Link

Vancouver- ਐਤਵਾਰ ਨੂੰ ਵੈਨਕੂਵਰ ਵਿਖੇ ਮਨਾਏ ਜਾ ਰਹੇ ਲਾਈਟ ਅਪ ਚਾਈਨਾਟਾਊਨ ਫੈਸਟੀਵਲ ’ਚ ਹੋਈ ਚਾਕੂਬਾਜ਼ੀ ’ਚ ਤਿੰਨ ਲੋਕ ਜ਼ਖ਼ਮੀ ਹੋ ਗਏ। ਵੈਨਕੂਵਰ ਪੁਲਿਸ ਵਲੋਂ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਹੈ।
ਕਾਂਸਟੇਬਲ ਤਾਨੀਆ ਵਿਸਿੰਟਿਨ ਦੇ ਅਨੁਸਾਰ, ਇਸ ਉਤਸਵ ’ਚ ਸ਼ਾਮਿਲ ਹੋਏ ਤਿੰਨ ਲੋਕਾਂ ’ਤੇ ਕੋਲੰਬੀਆ ਅਤੇ ਕੀਫਰ ਸਟੀਟਸ ਵਿਖੇ ਸਟੇਜ਼ ਨੇੜੇ ਇੱਕ ਅਜਨਬੀ ਵਲੋਂ ਹਮਲਾ ਕਰ ਦਿੱਤਾ ਗਿਆ। ਅਧਿਕਾਰੀਆਂ ਦਾ ਕਹਿਣਾ ਹੈ ਕਿ ਪੀੜਤਾਂ ਨੂੰ ਗੈਰ ਜਾਨਲੇਵਾ ਸੱਟਾਂ ਲੱਗੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਹਮਲੇ ਦੇ ਸੰਬੰਧ ’ਚ ਇੱਕ 60 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਉਹ ਇਸ ਸਮੇਂ ਜੇਲ੍ਹ ਵਿੱਚ ਹੈ ਪਰ ਹਮਲੇ ਦਾ ਉਦੇਸ਼ ਫਿਲਹਾਲ ਪਤਾ ਨਹੀਂ ਲੱਗ ਸਕਿਆ ਹੈ।
ਇਸ ਹਮਲੇ ਦੇ ਸੰਬੰਧ ’ਚ ਵੈਨਕੂਵਰ ਦੇ ਮੇਅਰ ਕੇਨ ਸਿਮ ਦੀ ਪ੍ਰਤੀਕਿਰਿਆ ਵੀ ਸਾਹਮਣੇ ਆਈ ਹੈ। ਉਨ੍ਹਾਂ ਇਸ ਹਮਲੇ ਦੀ ਸਖ਼ਤ ਸ਼ਬਦਾਂ ’ਚ ਨਿਖੇਧੀ ਕਰਦਿਆਂ ਕਿਹਾ ਕਿ ਅਸੀਂ ਚੀਨੀ ਭਾਈਚਾਰੇ ਦੇ ਨਾਲ ਖੜ੍ਹੇ ਹਾਂ।
ਉਨ੍ਹਾਂ ਕਿਹਾ ਕਿ ਅਸੀਂ ਹਿੰਸਾ ਦੇ ਇਸ ਮੂਰਖਤਾਪੂਰਨ ਕੰਮ ਨਹੀਂ ਬਰਦਾਸ਼ਤ ਨਹੀਂ ਕਰਾਂਗੇ ਅਤੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਦਿਨ ਰਾਤ ਕੰਮ ਕਰਾਂਗੇ।

Exit mobile version