31 ਸਾਲਾ ਔਰਤ ਦੀ ਭਾਲ਼ ਲਈ ਸਹਿਯੋਗ ਦੀ ਮੰਗ

31 ਸਾਲਾ ਔਰਤ ਦੀ ਭਾਲ਼ ਲਈ ਸਹਿਯੋਗ ਦੀ ਮੰਗ

SHARE
31 year old Sheyna McNabb, Missing

Surrey: ਸਰੀ ਆਰ.ਸੀ.ਐੱਮ.ਪੀ. ਨੇ ਇੱਕ 31 ਸਾਲਾ ਔਰਤ ਨੂੰ ਲੱਭਣ ਲਈ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ ਹੈ। ਜਿਸਨੂੰ ਆਖਰੀ ਵਾਰ ਚਾਰ ਦਿਨ ਪਹਿਲਾਂ ਦੇਖਿਆ ਗਿਆ ਸੀ।
ਸ਼ੇਅਨਾ ਮੈਕਨੈਬ ਨੂੰ ਆਖਰੀ ਵਾਰ 15 ਅਕਤੂਬਰ 2018 ਨੂੰ ਸ਼ਾਮੀ 7:30 ਵਜੇ 96 ਐਵੇਨਿਊ-ਕਿੰਗ ਜੌਰਜ ਬੁਲੇਵਾਰਡ ਕੋਲ਼ ਸਰੀ ‘ਚ ਦੇਖਿਆ ਗਿਆ ਸੀ।
ਮੈਕਨੈਬ ਦਾ ਕੱਦ 5 ਫੁੱਟ 3 ਇੰਚ ਹੈ ਤੇ ਭਾਰ ਕਰੀਬ 68 ਕਿੱਲੋ ਹੈ। ਭੂਰੇ ਤੇ ਲਾਲ ਵਾਲ਼ ਹਨ, ਭੂਰੀਆਂ ਅੱਖਾਂ ਤੇ ਐਨਕ ਵੀ ਲੱਗੀ ਹੋਈ ਹੈ। ਮੈਕਨੈਬ ਦੇ ਨੱਕ ‘ਚ ਕੋਕਾ ਵੀ ਹੈ।
ਜੇਕਰ ਕਿਸੇ ਨੂੰ ਵੀ ਮੈਕਨੈਬ ਬਾਰੇ ਕੋਈ ਜਾਣਕਾਰੀ ਮਿਲਦੀ ਹੈ ਤਾਂ 604-599-0502 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Short URL:tvp http://bit.ly/2q5s7Bb

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab