ਵ੍ਹੇਲ ਮੱਛੀ ‘ਚੋਂ ਮਿਲੀ 40 ਕਿੱਲੋ ਪਲਾਸਟਿਕ: ਦੇਖੋ ਤਸਵੀਰਾਂ

ਵ੍ਹੇਲ ਮੱਛੀ ‘ਚੋਂ ਮਿਲੀ 40 ਕਿੱਲੋ ਪਲਾਸਟਿਕ: ਦੇਖੋ ਤਸਵੀਰਾਂ

ਵਾਤਾਵਰਨ ਚਿੰਤਕਾਂ ਨੇ ਕੀਤੀ ਸਖਤ ਕਾਨੂੰਨ ਦੀ ਮੰਗ

SHARE

Philippines: ਫਿਲੀਪਾਈਨਸ ‘ਚ ਇੱਕ ਵ੍ਹੇਲ ਮੱਛੀ ਦੀ ਮੌਤ ਹੋਣ ਤੋਂ ਬਾਅਦ ਜਦੋਂ ਉਸਦੀ ਜਾਂਚ ਕੀਤੀ ਗਈ ਤਾਂ ਉਸਦੀ ਦੇਹ ‘ਚੋਂ 40 ਕਿੱਲੋ ਪਲਾਸਟਿਕ ਮਿਲੀ।
ਵ੍ਹੇਲ ਮੱਛੀ ਦੀ ਮੌਤ ਦਾ ਕਾਰਨ ਵੀ ਪਲਾਸਟਿਕ ਹੀ ਹੈ ਇਸ ਮਾਮਲੇ ਨੇ ਵਾਤਾਵਰਨ ਚਿੰਤਕ ਤੇ ਕੁਦਰਤ ਨੂੰ ਪਿਆਰ ਕਰਨ ਵਾਲਿਆਂ ਨੂੰ ਹਿਲਾ ਕੇ ਰੱਖ ਦਿੱਤਾ ਹੈ।
ਗਰੀਨਪੀਸ ਸੰਸਥਾ ਨੇ ਇਸਨੂੰ ਬਹੁਤ ਹੀ ਡਰਾਉਣੀ ਘਟਨਾ ਦੱਸਿਆ ਹੈ ਤੇ ਪਲਾਸਟਿਕ ਦੇ ਪ੍ਰਦੂਸ਼ਣ ਨੂੰ ਰੋਕਣ ਲਈ ਕੌਮਾਂਤਰੀ ਪੱਧਰ ‘ਤੇ ਕਿਸੇ ਸਿੱਟੇ ‘ਤੇ ਪਹੁੰਚਣ ਦੀ ਮੰਗ ਕੀਤੀ ਹੈ।


ਵ੍ਹੇਲ ਮੱਛੀ ਦੀ ਉਮਰ ਬਹੁਤ ਘੱਟ ਸੀ, ਜਿਸਦੀ ਮੌਤ ਦਾ ਕਾਰਨ ਪਲਾਸਟਿਕ ਬਣੀ। ਮਾਬਿਨੀ ‘ਚ ਸ਼ਨੀਵਾਰ ਨੂੰ ਸਮੁੰਦਰ ਦੇ ਕੰਢੇ ‘ਤੇ ਵੇ੍ਹਲ ਪਈ ਸੀ ਜਿਸਤੋਂ ਬਾਅਦ ਮੈਰੀਨ ਬਾਇਓਲੌਜਿਸਟ ਨੇ ਦੱਸਿਆ ਕਿ ਉਸਨੂੰ ਵ੍ਹੇਲ ਦੇ ਅੰਦਰੋਂ 16 ਚਾਵਲ ਦੇ ਥੈਲੇ 4 ਕੇਲਿਆਂ ਨੂੰ ਉਗਾਉਣ ਲਈ ਵਰਤੇ ਜਾਂਦੇ ਬੈਗ ਤੇ ਕਈ ਸ਼ਾਪਿੰਗ ਬੈਗ ਮਿਲੇ।
ਡਾਰੇਲ ਬਲੈਚਲੀ ਨੇ ਕਿਹਾ ਕਿ ਇਹ ਅੱਜ ਤੱਕ ਕਿਸੇ ਵ੍ਹੇਲ ‘ਚੋਂ ਮਿਲੀ ਸਭ ਤੋਂ ਜ਼ਿਆਦਾ ਪਲਾਸਟਿਕ ਹੈ। ਜਿਸਨੇ ਉਨ੍ਹਾਂ ਲੋਕਾਂ ਖਿਲਾਫ ਸਖਤ ਕਾਨੂੰਨ ਦੀ ਮੰਗ ਕੀਤੀ ਜੋ ਸਮੁੰਦਰ ‘ਚ ਕੂੜਾ ਸੁੱਟਣੋਂ ਨਹੀਂ ਹੱਟਦੇ।


ਗਰੀਨਪੀਸ ਸੰਸਥਾ ਨੇ ਕਿਹਾ ਹੈ ਕਿ ਪਲਾਸਟਿਕ ਪ੍ਰਦੂਸ਼ਣ ਦਾ ਸਭ ਤੋਂ ਜ਼ਿਆਦਾ ਪ੍ਰਭਾਵ ਸਾਊਥਈਸਟ ਏਸ਼ੀਆ ‘ਚ ਦੇਖਣ ਨੂੰ ਮਿਲਦਾ ਹੈ ਪਰ ਇਹ ਕੌਮਾਂਤਰੀ ਪੱਧਰ ‘ਤੇ ਵੱਡੀ ਦਿੱਕਤ ਹੈ।

ਸੰਸਥਾ ਨੇ ਸਾਫ ਤੌਰ ‘ਤੇ ਕਿਹਾ ਹੈ ਕਿ ਪਲਾਸਟਿਕ ਪ੍ਰਦੂਸ਼ਣ ਨੂੰ ਰੋਕਣ ਲਈ ਇੱਕੋ ਇੱਕ ਰਸਤਾ ਪਲਾਸਿਟਕ ‘ਤੇ ਬੈਨ ਲਗਾਉਣਾ ਹੈ। ਖਾਸਕਰ ਉਹ ਪਲਾਸਟਿਕ ਜੋ ਰੀਸਾਈਕਲ ਨਹੀਂ ਹੁੰਦੀ।

Short URL:tvp http://bit.ly/2TI0ZK1

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab