ਪੁਲਿਸ ਨੇ ਹੀ ਲਈ 40 ਸਾਲਾ ਵਿਅਕਤੀ ਦੀ ਜਾਨ

ਪੁਲਿਸ ਨੇ ਹੀ ਲਈ 40 ਸਾਲਾ ਵਿਅਕਤੀ ਦੀ ਜਾਨ

SHARE

Alberta: ਫਰੌਗ ਲੇਕ ਫਰਸਟ ਨੇਸ਼ਨ ‘ਚ ਪੁਲਿਸ ਦੀ ਗੋਲ਼ੀ ਨਾਲ ਇੱਕ 40 ਸਾਲਾ ਵਿਅਕਤੀ ਦੀ ਜਾਨ ਚਲੀ ਗਈ ਹੈ। ਸੂਬੇ ਦੀ ਪੁਲਿਸ ਮਾਮਲੇ ਦੀ ਜਾਂਚ ਕਰਨ ਲੱਗ ਗਈ ਹੈ।
ਇੱਕ ਰਿਲੀਜ਼ ਰਾਹੀਂ ਏ.ਐੱਸ.ਆਈ.ਆਰ.ਟੀ. (ਐਲਬਰਟਾ ਗੰਭੀਰ ਹਾਦਸਾ ਜਵਾਬਦੇਹੀ ਟੀਮ) ਨੇ ਦੱਸਿਆ ਹੈ ਕਿ ਪੁਲਿਸ ਅਧਿਕਾਰੀ ਫਰੌਗ ਲੇਕ ਕੋਲ਼ ਇੱਕ ਲੁਟੇਰੇ ਨੂੰ ਲੱਭ ਰਹੇ ਸੀ।
ਪੁਲਿਸ ਅਧਿਕਾਰੀਆਂ ਨੂੰ ਸ਼ੱਕੀ ਵਿਅਕਤੀ ਇੱਕ ਘਰ ‘ਚ ਮਿਲ ਗਿਆ, ਪਰ ਉਸਨੇ ਖੁਦ ਨੂੰ ਪੁਲਿਸ ਦੇ ਹਵਾਲੇ ਕਰਨ ਤੋਂ ਇਨਕਾਰ ਕਰ ਦਿੱਤਾ।
ਟੀਮ ਸ਼ੱਕੀ ਵਿਅਕਤੀ ਨੂੰ ਸਮਝਾ ਰਹੀ ਸੀ ਕਿ ਉਹ ਉਨ੍ਹਾਂ ਦੇ ਨਾਲ ਚੱਲੇ, ਪਰ ਵਿਅਕਤੀ ਨੇ ਉਨ੍ਹਾਂ ਦੀ ਇੱਕ ਨਹੀਂ ਸੁਣੀ, ਤੇ ਖੁਦ ਨੂੰ ਪੁਲਿਸ ਦੇ ਹਵਾਲੇ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ।
ਰਾਤੀਂ 9 ਵਜੇ ਤੋਂ ਕੁਝ ਦੇਰ ਬਾਅਦ ਹੀ ਹਾਲਾਤ ਬੇਕਾਬੂ ਹੋ ਗਏ, ਤੇ ਇੱਕ ਅਧਿਕਾਰੀ ਨੇ ਸ਼ੱਕੀ ਵਿਅਕਤੀ ‘ਤੇ ਗੋਲ਼ੀ ਚਲਾ ਦਿੱਤੀ। ਗੋਲ਼ੀ ਲੱਗਣ ਤੋਂ ਤੁਰੰਤ ਬਾਅਦ ਉਸ ਵਿਅਕਤੀ ਦੀ ਜਾਨ ਚਲੀ ਗਈ।
ਪੂਰੇ ਹਾਲਾਤ ਬਾਰੇ ਵਿਸਥਾਰ ਨਾਲ ਜਾਣਕਾਰੀ ਅਜੇ ਸਾਂਝੀ ਨਹੀਂ ਕੀਤੀ ਗਈ ਹੈ। ਇਸ ਦੌਰਾਨ ਕੋਈ ਵੀ ਪੁਲਿਸ ਅਧਿਕਾਰੀ ਜ਼ਖ਼ਮੀ ਨਹੀਂ ਹੋਇਆ, ਨਾਲ ਹੀ ਪੁਲਿਸ ਨੇ ਭਰੋਸਾ ਦਿੱਤਾ ਕਿ ਇਸ ਦੌਰਾਨ ਲੋਕਾਂ ਲਈ ਕੋਈ ਖ਼ਤਰਾ ਨਹੀਂ ਸੀ।
ਏ.ਐੱਸ.ਆਈ.ਆਰ.ਟੀ. ਵੱਲੋਂ ਗੋਲ਼ੀ ਚਲਾਉਣ ਵਾਲ਼ੇ ਅਧਿਕਾਰੀ ‘ਤੇ ਜਾਂਚ ਟੀਮ ਬਿਠਾਈ ਗਈ ਹੈ।ਜਦਕਿ ਆਰ.ਸੀ.ਐੱਮ.ਪੀ. ਸਾਰੀ ਘਟਨਾ ਦੀ ਵਿਸਥਾਰ ਨਾਲ ਪੜਤਾਲ ਕਰੇਗੀ।
ਫਰੌਗ ਲੇਕ ਫਰਸਟ ਨੇਸ਼ਨ, ਐਡਮੰਟਨ ਤੋਂ ਪੂਰਬ ਵੱਲ ਨੂੰ 207 ਕਿਲੋਮੀਟਰ ਦੀ ਦੂਰੀ ‘ਤੇ ਹੈ।

Short URL:tvp http://bit.ly/2O4LQMh

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab