div.nsl-container[data-align="left"] { text-align: left; } div.nsl-container[data-align="center"] { text-align: center; } div.nsl-container[data-align="right"] { text-align: right; } div.nsl-container div.nsl-container-buttons a[data-plugin="nsl"] { text-decoration: none; box-shadow: none; border: 0; } div.nsl-container .nsl-container-buttons { display: flex; padding: 5px 0; } div.nsl-container.nsl-container-block .nsl-container-buttons { display: inline-grid; grid-template-columns: minmax(145px, auto); } div.nsl-container-block-fullwidth .nsl-container-buttons { flex-flow: column; align-items: center; } div.nsl-container-block-fullwidth .nsl-container-buttons a, div.nsl-container-block .nsl-container-buttons a { flex: 1 1 auto; display: block; margin: 5px 0; width: 100%; } div.nsl-container-inline { margin: -5px; text-align: left; } div.nsl-container-inline .nsl-container-buttons { justify-content: center; flex-wrap: wrap; } div.nsl-container-inline .nsl-container-buttons a { margin: 5px; display: inline-block; } div.nsl-container-grid .nsl-container-buttons { flex-flow: row; align-items: center; flex-wrap: wrap; } div.nsl-container-grid .nsl-container-buttons a { flex: 1 1 auto; display: block; margin: 5px; max-width: 280px; width: 100%; } @media only screen and (min-width: 650px) { div.nsl-container-grid .nsl-container-buttons a { width: auto; } } div.nsl-container .nsl-button { cursor: pointer; vertical-align: top; border-radius: 4px; } div.nsl-container .nsl-button-default { color: #fff; display: flex; } div.nsl-container .nsl-button-icon { display: inline-block; } div.nsl-container .nsl-button-svg-container { flex: 0 0 auto; padding: 8px; display: flex; align-items: center; } div.nsl-container svg { height: 24px; width: 24px; vertical-align: top; } div.nsl-container .nsl-button-default div.nsl-button-label-container { margin: 0 24px 0 12px; padding: 10px 0; font-family: Helvetica, Arial, sans-serif; font-size: 16px; line-height: 20px; letter-spacing: .25px; overflow: hidden; text-align: center; text-overflow: clip; white-space: nowrap; flex: 1 1 auto; -webkit-font-smoothing: antialiased; -moz-osx-font-smoothing: grayscale; text-transform: none; display: inline-block; } div.nsl-container .nsl-button-google[data-skin="dark"] .nsl-button-svg-container { margin: 1px; padding: 7px; border-radius: 3px; background: #fff; } div.nsl-container .nsl-button-google[data-skin="light"] { border-radius: 1px; box-shadow: 0 1px 5px 0 rgba(0, 0, 0, .25); color: RGBA(0, 0, 0, 0.54); } div.nsl-container .nsl-button-apple .nsl-button-svg-container { padding: 0 6px; } div.nsl-container .nsl-button-apple .nsl-button-svg-container svg { height: 40px; width: auto; } div.nsl-container .nsl-button-apple[data-skin="light"] { color: #000; box-shadow: 0 0 0 1px #000; } div.nsl-container .nsl-button-facebook[data-skin="white"] { color: #000; box-shadow: inset 0 0 0 1px #000; } div.nsl-container .nsl-button-facebook[data-skin="light"] { color: #1877F2; box-shadow: inset 0 0 0 1px #1877F2; } div.nsl-container .nsl-button-spotify[data-skin="white"] { color: #191414; box-shadow: inset 0 0 0 1px #191414; } div.nsl-container .nsl-button-apple div.nsl-button-label-container { font-size: 17px; font-family: -apple-system, BlinkMacSystemFont, "Segoe UI", Roboto, Helvetica, Arial, sans-serif, "Apple Color Emoji", "Segoe UI Emoji", "Segoe UI Symbol"; } div.nsl-container .nsl-button-slack div.nsl-button-label-container { font-size: 17px; font-family: -apple-system, BlinkMacSystemFont, "Segoe UI", Roboto, Helvetica, Arial, sans-serif, "Apple Color Emoji", "Segoe UI Emoji", "Segoe UI Symbol"; } div.nsl-container .nsl-button-slack[data-skin="light"] { color: #000000; box-shadow: inset 0 0 0 1px #DDDDDD; } div.nsl-container .nsl-button-tiktok[data-skin="light"] { color: #161823; box-shadow: 0 0 0 1px rgba(22, 24, 35, 0.12); } div.nsl-container .nsl-button-kakao { color: rgba(0, 0, 0, 0.85); } .nsl-clear { clear: both; } .nsl-container { clear: both; } .nsl-disabled-provider .nsl-button { filter: grayscale(1); opacity: 0.8; } /*Button align start*/ div.nsl-container-inline[data-align="left"] .nsl-container-buttons { justify-content: flex-start; } div.nsl-container-inline[data-align="center"] .nsl-container-buttons { justify-content: center; } div.nsl-container-inline[data-align="right"] .nsl-container-buttons { justify-content: flex-end; } div.nsl-container-grid[data-align="left"] .nsl-container-buttons { justify-content: flex-start; } div.nsl-container-grid[data-align="center"] .nsl-container-buttons { justify-content: center; } div.nsl-container-grid[data-align="right"] .nsl-container-buttons { justify-content: flex-end; } div.nsl-container-grid[data-align="space-around"] .nsl-container-buttons { justify-content: space-around; } div.nsl-container-grid[data-align="space-between"] .nsl-container-buttons { justify-content: space-between; } /* Button align end*/ /* Redirect */ #nsl-redirect-overlay { display: flex; flex-direction: column; justify-content: center; align-items: center; position: fixed; z-index: 1000000; left: 0; top: 0; width: 100%; height: 100%; backdrop-filter: blur(1px); background-color: RGBA(0, 0, 0, .32);; } #nsl-redirect-overlay-container { display: flex; flex-direction: column; justify-content: center; align-items: center; background-color: white; padding: 30px; border-radius: 10px; } #nsl-redirect-overlay-spinner { content: ''; display: block; margin: 20px; border: 9px solid RGBA(0, 0, 0, .6); border-top: 9px solid #fff; border-radius: 50%; box-shadow: inset 0 0 0 1px RGBA(0, 0, 0, .6), 0 0 0 1px RGBA(0, 0, 0, .6); width: 40px; height: 40px; animation: nsl-loader-spin 2s linear infinite; } @keyframes nsl-loader-spin { 0% { transform: rotate(0deg) } to { transform: rotate(360deg) } } #nsl-redirect-overlay-title { font-family: -apple-system, BlinkMacSystemFont, "Segoe UI", Roboto, Oxygen-Sans, Ubuntu, Cantarell, "Helvetica Neue", sans-serif; font-size: 18px; font-weight: bold; color: #3C434A; } #nsl-redirect-overlay-text { font-family: -apple-system, BlinkMacSystemFont, "Segoe UI", Roboto, Oxygen-Sans, Ubuntu, Cantarell, "Helvetica Neue", sans-serif; text-align: center; font-size: 14px; color: #3C434A; } /* Redirect END*//* Notice fallback */ #nsl-notices-fallback { position: fixed; right: 10px; top: 10px; z-index: 10000; } .admin-bar #nsl-notices-fallback { top: 42px; } #nsl-notices-fallback > div { position: relative; background: #fff; border-left: 4px solid #fff; box-shadow: 0 1px 1px 0 rgba(0, 0, 0, .1); margin: 5px 15px 2px; padding: 1px 20px; } #nsl-notices-fallback > div.error { display: block; border-left-color: #dc3232; } #nsl-notices-fallback > div.updated { display: block; border-left-color: #46b450; } #nsl-notices-fallback p { margin: .5em 0; padding: 2px; } #nsl-notices-fallback > div:after { position: absolute; right: 5px; top: 5px; content: '\00d7'; display: block; height: 16px; width: 16px; line-height: 16px; text-align: center; font-size: 20px; cursor: pointer; }

TV Punjab | Punjabi News Channel

ਕੈਨੇਡਾ ‘ਚ ਫ੍ਰੈਂਚ ਭਾਸ਼ਾ ਵਾਲਿਆਂ ਲਈ ਮੌਕਾ; 5000 ਨੂੰ PR ਲਈ ਸੱਦਾ ਪੱਤਰ! CANADA NEWS BULLETIN

YouTube player

VANCOUVER: ਕੈਨੇਡਾ ਦੇ ਇਮੀਗ੍ਰੇਸ਼ਨ, ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਵਿਭਾਗ ਨੇ ਐਕਸਪ੍ਰੈੱਸ ਐਂਟਰੀ ਸਿਸਟਮ ਤਹਿਤ ਨਵਾਂ ਡਰਾਅ ਕੱਢਿਆ ਹੈ। ਇਹ ਡਰਾਅ ਫ੍ਰੈਂਚ ਭਾਸ਼ਾ ਵਿੱਚ ਮਾਹਰ ਉਮੀਦਵਾਰਾਂ ਲਈ ਖਾਸ ਤੌਰ ‘ਤੇ ਆਯੋਜਿਤ ਕੀਤਾ ਗਿਆ ਸੀ, ਜਿਸ ਵਿੱਚ 5,000 ਉਮੀਦਵਾਰਾਂ ਨੂੰ ਪੱਕੀ ਰਿਹਾਇਸ਼ ਲਈ ਅਪਲਾਈ ਕਰਨ ਦੇ ਸੱਦਾ-ਪੱਤਰ ਜਾਰੀ ਕੀਤੇ ਗਏ ਹਨ। ਇਸ ਡਰਾਅ ਦੀ ਸਭ ਤੋਂ ਵੱਡੀ ਖਾਸਿਅਤ ਇਹ ਰਹੀ ਕਿ ਇਸ ਵਿੱਚ ਕੰਪਰੀਹੈਂਸਿਵ ਰੈਂਕਿੰਗ ਸਿਸਟਮ ਦਾ ਕੱਟ-ਆਫ ਸਕੋਰ ਘਟ ਕੇ 399 ‘ਤੇ ਆ ਗਿਆ ਹੈ। ਮਾਰਚ 2026 ਤੋਂ ਬਾਅਦ ਫ੍ਰੈਂਚ ਭਾਸ਼ਾ ਸ਼੍ਰੇਣੀ ਲਈ ਇਹ ਹੁਣ ਤੱਕ ਦਾ ਸਭ ਤੋਂ ਘੱਟ ਕੱਟ-ਆਫ ਸਕੋਰ ਹੈ। ਇਸ ਡਰਾਅ ਵਿੱਚ ਸ਼ਾਮਲ ਹੋਣ ਲਈ ਉਮੀਦਵਾਰਾਂ ਕੋਲ ਘੱਟੋ-ਘੱਟ 399 ਅੰਕ ਹੋਣੇ ਜ਼ਰੂਰੀ ਸਨ ਅਤੇ ਉਨ੍ਹਾਂ ਦਾ ਐਕਸਪ੍ਰੈੱਸ ਐਂਟਰੀ ਪ੍ਰੋਫਾਈਲ 19 ਨਵੰਬਰ 2025 ਤੋਂ ਪਹਿਲਾਂ ਬਣਿਆ ਹੋਣਾ ਚਾਹੀਦਾ ਸੀ। ਸਾਲ 2026 ਵਿੱਚ IRCC ਹੁਣ ਤੱਕ ਕੁੱਲ 41 ਐਕਸਪ੍ਰੈੱਸ ਐਂਟਰੀ ਡਰਾਅ ਕੱਢ ਚੁੱਕਾ ਹੈ। ਇਸ ਸਾਲ ਦੌਰਾਨ ਕੈਨੇਡਾ ਵਿੱਚ ਕੰਮ ਦਾ ਤਜਰਬਾ ਰੱਖਣ ਵਾਲੇ, ਸੂਬਾਈ ਨਾਮਜ਼ਦਗੀ ਅਤੇ ਫ੍ਰੈਂਚ ਭਾਸ਼ਾ ਜਾਣਨ ਵਾਲੇ ਉਮੀਦਵਾਰ ਇਮੀਗ੍ਰੇਸ਼ਨ ਵਿਭਾਗ ਦੀ ਮੁੱਖ ਪਸੰਦ ਰਹੇ ਹਨ। ਸਾਲ 2026 ਵਿੱਚ ਹੁਣ ਤੱਕ ਫ੍ਰੈਂਚ ਭਾਸ਼ਾ ਦੀਆਂ ਅਰਜ਼ੀਆਂ ਲਈ 8 ਵੱਖ-ਵੱਖ ਡਰਾਅ ਕੱਢੇ ਜਾ ਚੁੱਕੇ ਹਨ, ਜਿਨ੍ਹਾਂ ਰਾਹੀਂ 40,500 ਤੋਂ ਵੱਧ ਉਮੀਦਵਾਰਾਂ ਨੂੰ ਸੱਦਾ-ਪੱਤਰ ਦਿੱਤੇ ਗਏ ਹਨ। 2026 ਵਿੱਚ ਸਾਰੀਆਂ ਸ਼੍ਰੇਣੀਆਂ ਨੂੰ ਮਿਲਾ ਕੇ ਹੁਣ ਤੱਕ 1,04,612 ਤੋਂ ਵੱਧ ਸੱਦਾ-ਪੱਤਰ ਜਾਰੀ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਵਿੱਚੋਂ ਸਭ ਤੋਂ ਵੱਧ 45,250 ਸੱਦਾ-ਪੱਤਰ ਕੈਨੇਡੀਅਨ ਐਕਸਪੀਰੀਅੰਸ ਕਲਾਸ ਨੂੰ ਮਿਲੇ ਹਨ। ਜਿਹੜੇ ਬਿਨੈਕਾਰ ਕੈਨੇਡਾ ਵਿੱਚ ਪੱਕੇ ਹੋਣ ਦੇ ਇੱਛੁਕ ਹਨ, ਉਨ੍ਹਾਂ ਲਈ ਫ੍ਰੈਂਚ ਭਾਸ਼ਾ ਸਿੱਖਣਾ ਇੱਕ ਬਹੁਤ ਹੀ ਕਾਰਗਰ ਅਤੇ ਆਸਾਨ ਰਸਤਾ ਸਾਬਤ ਹੋ ਰਿਹਾ ਹੈ, ਕਿਉਂਕਿ ਆਮ ਡਰਾਅਜ਼ ਦੇ ਮੁਕਾਬਲੇ ਇਸ ਸ਼੍ਰੇਣੀ ਵਿੱਚ ਕੱਟ-ਆਫ ਸਕੋਰ ਕਾਫੀ ਘੱਟ ਰਹਿੰਦਾ ਹੈ।

ਕੈਨੇਡਾ ਦੇ ਸੂਬੇ ਓਨਟਾਰੀਓ ਨੇ ਆਪਣੇ ਪ੍ਰੋਵਿੰਸ਼ੀਅਲ ਇਮੀਗ੍ਰੇਸ਼ਨ ਪ੍ਰੋਗਰਾਮ ਵਿੱਚ ਇੱਕ ਵੱਡੇ ਸੁਧਾਰ ਦੀ ਸ਼ੁਰੂਆਤ ਕੀਤੀ ਹੈ। ਇਸ ਨਵੇਂ ਫੈਸਲੇ ਤਹਿਤ ਪਹਿਲਾਂ ਤੋਂ ਚੱਲ ਰਹੀਆਂ 8 ਵੱਖ-ਵੱਖ ਸਟ੍ਰੀਮਾਂ ਨੂੰ ਖ਼ਤਮ ਕਰਕੇ ਉਨ੍ਹਾਂ ਦੀ ਜਗ੍ਹਾ ‘ਓਨਟਾਰੀਓ ਵਰਕਫੋਰਸ ਪ੍ਰਾਇਓਰਿਟੀ ਸਟ੍ਰੀਮ’ ਸ਼ੁਰੂ ਕੀਤੀ ਗਈ ਹੈ। ਇਸ ਬਦਲਾਅ ਦੇ ਚੱਲਦਿਆਂ ਫਿਲਹਾਲ Expression of Interest ਸਿਸਟਮ ਬੰਦ ਕਰ ਦਿੱਤਾ ਗਿਆ ਹੈ। ਜਿਨ੍ਹਾਂ ਬਿਨੈਕਾਰਾਂ ਨੂੰ ਪਹਿਲਾਂ ਸੱਦਾ-ਪੱਤਰ ਨਹੀਂ ਮਿਲਿਆ ਸੀ, ਉਨ੍ਹਾਂ ਦੀਆਂ ਪੁਰਾਣੀਆਂ ਅਰਜ਼ੀਆਂ ਰੱਦ ਕਰ ਦਿੱਤੀਆਂ ਜਾਣਗੀਆਂ। ਜੁਲਾਈ ਤੋਂ ਸਤੰਬਰ ਦਰਮਿਆਨ ਸਿਸਟਮ ਦੋਬਾਰਾ ਖੁੱਲ੍ਹਣ ‘ਤੇ ਬਿਨੈਕਾਰਾਂ ਅਤੇ ਇੰਪਲਾਇਰਾਂ ਨੂੰ ਨਵੇਂ ਸਿਰੇ ਤੋਂ ਅਰਜ਼ੀਆਂ ਅਤੇ ਨੌਕਰੀ ਦੇ ਆਫਰ ਜਮ੍ਹਾਂ ਕਰਵਾਉਣੇ ਪੈਣਗੇ। ਨਵੀਂ ਵਰਕਫੋਰਸ ਪ੍ਰਾਇਓਰਿਟੀ ਸਟ੍ਰੀਮ ਵਿੱਚ ਤਿੰਨ ਮੁੱਖ ਰਸਤੇ ਬਣਾਏ ਗਏ ਹਨ। ਨਵੇਂ ਸਕੋਰਿੰਗ ਫਰੇਮਵਰਕ ਤਹਿਤ ਓਨਟਾਰੀਓ ਵਿੱਚ ਕੰਮ ਦੇ ਤਜਰਬੇ ਅਤੇ ਕੈਨੇਡਾ ਵਿੱਚ ਇਨਕਮ ਟੈਕਸ ਭਰਨ ਦੇ ਰਿਕਾਰਡ ਨੂੰ ਵਿਸ਼ੇਸ਼ ਅੰਕ ਦਿੱਤੇ ਜਾਣਗੇ।

ਅਪਲਾਈਬੋਰਡ ਵੱਲੋਂ ਸ਼ੁਰੂ ਕੀਤੇ ਗਏ ਨਵੇਂ ‘ਟਰੱਸਟ ਸੈਂਟਰ’ ਨੇ ਜੂਨ 2026 ਵਿੱਚ ਕੈਨੇਡੀਅਨ ਸਟੱਡੀ ਪਰਮਿਟ ਦੇ 2,800 ਤੋਂ ਵੱਧ ਫੈਸਲਿਆਂ ਦਾ ਵਿਸ਼ਲੇਸ਼ਣ ਕੀਤਾ, ਜਿਨ੍ਹਾਂ ਵਿੱਚੋਂ 1,370 ਯਾਨੀ 49% ਅਰਜ਼ੀਆਂ ਰੱਦ ਕਰ ਦਿੱਤੀਆਂ ਗਈਆਂ ਸਨ। ਇਨ੍ਹਾਂ ਵਿੱਚੋਂ 47% ਮਾਮਲਿਆਂ ਵਿੱਚ ਵਿੱਤੀ ਦਸਤਾਵੇਜ਼ਾਂ ਦੀ ਘਾਟ ਨੂੰ ਮੁੱਖ ਕਾਰਨ ਦੱਸਿਆ ਗਿਆ। ਅਪਲਾਈਬੋਰਡ ਦੇ ਸੀ.ਈ.ਓ. ਮੇਤੀ ਬਸੀਰੀ ਅਨੁਸਾਰ, ਇਹ ਇੱਕ ਅਜਿਹੀ ਗਲਤੀ ਸੀ, ਜਿਸ ਤੋਂ ਬਚਿਆ ਜਾ ਸਕਦਾ ਸੀ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਵਿਦਿਆਰਥੀਆਂ ਕੋਲ ਪੈਸੇ ਤਾਂ ਹੁੰਦੇ ਹਨ, ਪਰ ਉਹ ਵੀਜ਼ਾ ਅਧਿਕਾਰੀ ਸਾਹਮਣੇ ਇਸ ਨੂੰ ਸਹੀ ਢੰਗ ਨਾਲ ਸਾਬਤ ਕਰਨ ਵਿੱਚ ਨਾਕਾਮ ਰਹਿੰਦੇ ਹਨ। ਸਮੱਸਿਆ ਵਿਦਿਆਰਥੀਆਂ ਵਿੱਚ ਨਹੀਂ, ਬਲਕਿ ਫਾਈਲ ਤਿਆਰ ਕਰਨ ਅਤੇ ਉਸ ਨੂੰ ਪੇਸ਼ ਕਰਨ ਦੇ ਤਰੀਕੇ ਵਿੱਚ ਹੈ। 10% ਮਾਮਲਿਆਂ ਵਿੱਚ ਫਾਈਲ ‘ਚ ਪਰਿਵਾਰ ਸ਼ਾਮਲ ਹੋਣ ਕਰਕੇ ਜ਼ਿਆਦਾ ਸਖ਼ਤ ਸਮੀਖਿਆ ਕੀਤੀ ਗਈ। 10% ਮਾਮਲਿਆਂ ਵਿੱਚ ਪੀਏਐੱਲ ਤੇ ਟੀਏਐੱਲ ਪੱਤਰ ਐਕਸਪਾਇਰ ਹੋਣ ਕਰਕੇ ਅਰਜ਼ੀ ਸਿੱਧੀ ਰੱਦ ਹੋ ਗਈ। 2% ਮਾਮਲਿਆਂ ਵਿੱਚ ਵਿਦਿਆਰਥੀਆਂ ਨੇ ਪਿੱਛਲੀ ਅਰਜ਼ੀ ਰਿਫਿਊਜ਼ ਹੋਣ ਦੇ ਮਾਮਲਿਆਂ ਨੂੰ ਛੁਪਾਇਆ। ਵੀਜ਼ਾ ਅਧਿਕਾਰੀਆਂ ਨੇ ਇਸ ਨੂੰ ਗਲਤ ਬਿਆਨੀ ਮੰਨਿਆ, ਜਿਸ ਨਾਲ 5 ਸਾਲਾਂ ਦੀ ਪਾਬੰਦੀ ਲੱਗ ਸਕਦੀ ਹੈ।

ਅਮਰੀਕੀ ਜਾਂਚ ਏਜੰਸੀ ਐੱਫਬੀਆਈ ਨੇ ‘ਆਪ੍ਰੇਸ਼ਨ ਹਾਰਡ ਬਾਲ’ ਦੇ ਤਹਿਤ ਪੰਜਾਬੀ ਗੈਂਗਸਟਰ ਅਤੇ ਨਸ਼ਾ ਤਸਕਰ ਹਰਮਨਵੀਰ ਸਿੰਘ ਨੂੰ ਕੈਲੀਫੋਰਨੀਆ ਦੇ ਸਟੌਕਟਨ ਤੋਂ ਗ੍ਰਿਫ਼ਤਾਰ ਕੀਤਾ ਹੈ। 20 ਜੁਲਾਈ ਨੂੰ ਐੱਫਬੀਆਈ ਦੀ ਲਾਸ ਏਂਜਲਸ ਇਕਾਈ ਦੁਆਰਾ ਮੋਸਟ ਵਾਂਟੇਡ ਘੋਸ਼ਿਤ ਕੀਤੇ ਜਾਣ ਤੋਂ ਬਾਅਦ, 21 ਜੁਲਾਈ ਦੀ ਸਵੇਰ ਨੂੰ ਕੈਲੀਫੋਰਨੀਆ ਹਾਈਵੇਅ ਪੈਟਰੋਲ ਦੇ ਅਧਿਕਾਰੀਆਂ ਨੇ ਇਹ ਕਾਰਵਾਈ ਕੀਤੀ। 31 ਸਾਲਾ ਹਰਮਨਵੀਰ ਸਿੰਘ ‘ਹਰੀ ਗੌਤਮ’ ਅਤੇ ‘ਹਰਮਨ ਸੰਧੂ’ ਵਰਗੇ ਫ਼ਰਜ਼ੀ ਨਾਵਾਂ ਨਾਲ ਕੈਨੇਡਾ ਵਿੱਚ ਰਹਿ ਰਿਹਾ ਸੀ। ਲਾਸ ਏਂਜਲਸ ਦੀ ਫੈਡਰਲ ਡਿਸਟ੍ਰਿਕਟ ਕੋਰਟ ਨੇ 23 ਜੂਨ 2026 ਨੂੰ ਉਸ ਦੇ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਸੀ। ਜਾਂਚ ਏਜੰਸੀਆਂ ਮੁਤਾਬਕ ਹਰਮਨਵੀਰ, ਵੈਨਕੂਵਰ ਦੇ ਨਸ਼ਾ ਤਸਕਰ ਰਵਿੰਦਰ ਢਾਂਡਾ ਨਾਲ ਮਿਲ ਕੇ ਕੰਮ ਕਰ ਰਿਹਾ ਸੀ। ਇਹ ਨੈੱਟਵਰਕ ਭਾਰਤ ਦੇ ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ਗੈਂਗ ਲਈ ਪੈਸੇ ਲੈ ਕੇ ਕੰਮ ਕਰਦਾ ਹੈ। ਰਵਿੰਦਰ ਢਾਂਡਾ ਦਾ ਨੈੱਟਵਰਕ ਅਮਰੀਕਾ, ਕੈਨੇਡਾ ਅਤੇ ਮੈਕਸੀਕੋ ਵਿੱਚ ਕੋਕੀਨ ਅਤੇ ਮੈਥਾਮਫੇਟਾਮਾਈਨ ਦੀ ਵੱਡੇ ਪੱਧਰ ‘ਤੇ ਤਸਕਰੀ ਲਈ ਜ਼ਿੰਮੇਵਾਰ ਹੈ।

ਸਟੈਟਿਸਟਿਕਸ ਕੈਨੇਡਾ ਦੀ ਨਵੀਂ ਰਿਪੋਰਟ  ਮੁਤਾਬਕ 2025 ਦੌਰਾਨ ਕੈਨੇਡਾ ਵਿੱਚ ਕੁੱਲ ਅਪਰਾਧ ਦਰ ਅਤੇ ਗੰਭੀਰ ਅਪਰਾਧਾਂ ਦੋਵਾਂ ਵਿੱਚ ਕਮੀ ਦਰਜ ਕੀਤੀ ਗਈ ਹੈ। ਏਜੰਸੀ ਨੇ ਦੱਸਿਆ ਕਿ ਕ੍ਰਾਈਮ ਸੀਵੀਅਰਿਟੀ ਇੰਡੈਕਸ, ਜੋ ਅਪਰਾਧਾਂ ਦੀ ਗਿਣਤੀ ਦੇ ਨਾਲ-ਨਾਲ ਉਨ੍ਹਾਂ ਦੀ ਗੰਭੀਰਤਾ ਨੂੰ ਵੀ ਮਾਪਦਾ ਹੈ, 2025 ਵਿੱਚ 5 ਫ਼ੀਸਦੀ ਘਟਿਆ ਹੈ। ਇਹ ਲਗਾਤਾਰ ਦੂਸਰਾ ਸਾਲ ਹੈ ਜਦੋਂ ਇਸ ਇੰਡੈਕਸ ਵਿੱਚ ਕਮੀ ਆਈ ਹੈ। ਇਸ ਤੋਂ ਪਹਿਲਾਂ ਪਿਛਲੇ ਅੱਠ ਸਾਲਾਂ ਤੱਕ ਇਸ ਵਿੱਚ ਲਗਾਤਾਰ ਵਾਧਾ ਹੋ ਰਿਹਾ ਸੀ। ਇਸੇ ਤਰ੍ਹਾਂ ਰਿਵਾਇਤੀ ਅਪਰਾਧ ਦਰ, ਜੋ ਸਿਰਫ਼ ਦਰਜ ਹੋਏ ਅਪਰਾਧਾਂ ਦੀ ਗਿਣਤੀ ਨੂੰ ਮਾਪਦੀ ਹੈ ਅਤੇ ਉਨ੍ਹਾਂ ਦੀ ਗੰਭੀਰਤਾ ਨੂੰ ਧਿਆਨ ਵਿੱਚ ਨਹੀਂ ਰੱਖਦੀ, ਉਹ ਵੀ 2025 ਵਿੱਚ 2 ਫ਼ੀਸਦੀ ਘਟ ਗਈ। ਸਟੈਟਿਸਟਿਕਸ ਕੈਨੇਡਾ ਦਾ ਕਹਿਣਾ ਹੈ ਕਿ ਕ੍ਰਾਈਮ ਸੀਵੀਅਰਿਟੀ ਇੰਡੈਕਸ ਵਿੱਚ ਆਈ ਕਮੀ ਦਾ ਸਭ ਤੋਂ ਵੱਡਾ ਕਾਰਨ ਘਰਾਂ ਜਾਂ ਹੋਰ ਇਮਾਰਤਾਂ ਵਿੱਚ ਗ਼ੈਰ-ਕਾਨੂੰਨੀ ਤਰੀਕੇ ਨਾਲ ਦਾਖ਼ਲ ਹੋਣ ਦੀਆਂ ਘਟਨਾਵਾਂ ਵਿੱਚ ਆਈ ਕਮੀ ਹੈ।

ਯੂਕੇ ਵਿੱਚ ਕੈਨੇਡਾ ਦੇ ਹਾਈ ਕਮਿਸ਼ਨਰ ਬਿਲ ਬਲੇਅਰ ਨੇ ਕਿਹਾ ਹੈ ਕਿ ਕੈਨੇਡਾ ਸਰਕਾਰ ਬ੍ਰਿਟੇਨ ਨਾਲ ਲਗਾਤਾਰ ਗੱਲਬਾਤ ਕਰ ਰਹੀ ਹੈ ਤਾਂ ਜੋ ਨਵੇਂ ਪ੍ਰਧਾਨ ਮੰਤਰੀ ਐਂਡੀ ਬਰਨਹੈਮ ਦੀ ਅਗਵਾਈ ਹੇਠ ਬ੍ਰਿਟੇਨ ਕੈਨੇਡਾ ਵਿੱਚ ਬਣ ਰਹੇ ਬਹੁ-ਰਾਸ਼ਟਰੀ ਰੱਖਿਆ ਬੈਂਕ ਵਿੱਚ ਸ਼ਾਮਲ ਹੋਵੇ। ਇਸ ਬੈਂਕ ਦਾ ਨਾਮ ਡਿਫੈਂਸ, ਸਿਕਿਓਰਟੀ ਐਂਡ ਰਿਜ਼ੀਲਿਐਂਸ ਬੈਂਕ ਹੈ। ਇਹ ਕੈਨੇਡਾ ਦੀ ਅਗਵਾਈ ਹੇਠ ਬਣਾਇਆ ਜਾ ਰਿਹਾ ਇੱਕ ਅੰਤਰਰਾਸ਼ਟਰੀ ਵਿੱਤੀ ਸੰਸਥਾਨ ਹੈ, ਜਿਸ ਦਾ ਮਕਸਦ ਦੇਸ਼ਾਂ ਨੂੰ ਘੱਟ ਵਿਆਜ ‘ਤੇ ਕਰਜ਼ੇ ਦੇਣਾ ਹੈ ਤਾਂ ਜੋ ਉਹ ਰੂਸ ਅਤੇ ਹੋਰਨਾਂ ਵਿਸ਼ਵ ਪੱਧਰੀ ਸੁਰੱਖਿਆ ਖ਼ਤਰਿਆਂ ਦਾ ਸਾਹਮਣਾ ਕਰਨ ਲਈ ਆਪਣੀ ਰੱਖਿਆ ਸਮਰੱਥਾ ਨੂੰ ਮਜ਼ਬੂਤ ਕਰ ਸਕਣ। ਹੁਣ ਤੱਕ ਅੱਠ ਦੇਸ਼ ਇਸ ਯੋਜਨਾ ਦਾ ਸਮਰਥਨ ਕਰਨ ਦਾ ਐਲਾਨ ਕਰ ਚੁੱਕੇ ਹਨ, ਪਰ ਜੀ-7 ਦੇ ਹੋਰ ਕਿਸੇ ਵੀ ਦੇਸ਼ ਨੇ ਅਜੇ ਤੱਕ ਇਸ ਵਿੱਚ ਸ਼ਾਮਲ ਹੋਣ ਦਾ ਵਾਅਦਾ ਨਹੀਂ ਕੀਤਾ। ਇਸ ਕਾਰਨ ਬੈਂਕ ਦੀ ਕਰਜ਼ਾ ਦੇਣ ਦੀ ਸਮਰੱਥਾ ਸੀਮਤ ਰਹਿ ਸਕਦੀ ਹੈ। ਬਿਲ ਬਲੇਅਰ ਨੇ ਕਿਹਾ ਕਿ ਕੈਨੇਡਾ ਅਤੇ ਯੂਨਾਈਟਿਡ ਕਿੰਗਡਮ ਦੀਆਂ ਸਰਕਾਰਾਂ ਦਰਮਿਆਨ ਇਸ ਮਾਮਲੇ ‘ਤੇ ਲਗਾਤਾਰ ਗੱਲਬਾਤ ਚੱਲ ਰਹੀ ਹੈ। ਸਾਨੂੰ ਲੱਗਦਾ ਹੈ ਕਿ ਇਸ ਬੈਂਕ ਵਿੱਚ ਬ੍ਰਿਟੇਨ ਦੀ ਸ਼ਮੂਲੀਅਤ ਇਸ ਦੇ ਸਾਰੇ ਮੈਂਬਰਾਂ ਲਈ ਲਾਭਦਾਇਕ ਹੋਵੇਗੀ।

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਕੈਨੇਡਾ ‘ਤੇ ਨਵੇਂ 50 ਫੀਸਦੀ ਟੈਰਿਫ ਲਗਾਉਣ ਦੀ ਧਮਕੀ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਸਬੰਧਾਂ ਵਿੱਚ ਤਣਾਅ ਵਧ ਗਿਆ ਹੈ। ਇਸ ਮੁੱਦੇ ‘ਤੇ ਅਮਰੀਕੀ ਸੈਨੇਟ ਦੀ ਵਿੱਤ ਕਮੇਟੀ ਦੀ ਸੁਣਵਾਈ ਦੌਰਾਨ ਡੈਮੋਕ੍ਰੇਟਿਕ ਸੈਨੇਟਰਾਂ ਨੇ ਅਮਰੀਕੀ ਟਰੇਡ ਪ੍ਰਤੀਨਿਧ ਜੈਮੀਸਨ ਗ੍ਰੀਅਰ ਤੋਂ ਤਿੱਖੇ ਸਵਾਲ ਪੁੱਛੇ ਅਤੇ ਚੇਤਾਵਨੀ ਦਿੱਤੀ ਕਿ ਇਸ ਨਾਲ ਦੋਵਾਂ ਦੇਸ਼ਾਂ ਦੇ ਵਪਾਰ ਅਤੇ ਸੈਰ-ਸਪਾਟੇ ਨੂੰ ਭਾਰੀ ਨੁਕਸਾਨ ਪਹੁੰਚ ਰਿਹਾ ਹੈ। ਅਮਰੀਕਾ ਦਾ ਇਲਜ਼ਾਮ ਹੈ ਕਿ ਕੈਨੇਡਾ ਦੇ ਕਈ ਸੂਬਿਆਂ ਨੇ ਅਮਰੀਕੀ ਸ਼ਰਾਬ ‘ਤੇ ਬੈਨ ਲਗਾਇਆ ਹੈ ਅਤੇ ਡੇਅਰੀ ਤੇ ਆਟੋਮੋਬਾਈਲ ਖੇਤਰ ‘ਚ ਅਮਰੀਕੀ ਉਤਪਾਦਾਂ ‘ਤੇ ਸਖ਼ਤ ਸੀਮਾਵਾਂ ਲਗਾਈਆਂ ਹਨ। ਟਰੰਪ ਪ੍ਰਸ਼ਾਸਨ 19 ਅਗਸਤ ਤੋਂ ਕੈਨੇਡੀਅਨ ਵਸਤੂਆਂ ‘ਤੇ 50% ਟੈਰਿਫ ਲਗਾਉਣ ਦੀ ਤਿਆਰੀ ‘ਚ ਹੈ। ਖਾਸ ਗੱਲ ਇਹ ਹੈ ਕਿ ਇਨ੍ਹਾਂ ਟੈਰਿਫਾਂ ਵਿੱਚ ਕੈਨੇਡਾ-ਅਮਰੀਕਾ-ਮੈਕਸੀਕੋ ਵਪਾਰ ਸਮਝੌਤੇ ਤਹਿਤ ਮਿਲਦੀ ਛੋਟ ਵੀ ਨਹੀਂ ਦਿੱਤੀ ਜਾਵੇਗੀ। ਵਰਮੋਂਟ ਦੇ ਸੈਨੇਟਰ ਪੀਟਰ ਵੈਲਚ ਨੇ ਕਿਹਾ ਕਿ ਟਰੰਪ ਦੇ ਬਿਆਨਾਂ ਕਾਰਨ ਉਨ੍ਹਾਂ ਦੇ ਰਾਜ ਵਿੱਚ ਕੈਨੇਡੀਅਨ ਸੈਲਾਨੀਆਂ ਦੀ ਗਿਣਤੀ 40% ਘੱਟ ਗਈ ਹੈ। ਉਧਰ ਪ੍ਰਿੰਸ ਐਡਵਰਡ ਆਈਲੈਂਡ ਦੇ ਚਾਰਲੋਟਟਾਊਨ ਵਿੱਚ ਕੈਨੇਡਾ ਦੇ ਸਾਰੇ ਸੂਬਿਆਂ ਦੇ ਪ੍ਰੀਮੀਅਰਾਂ ਨੇ ਇੱਕ ਵਿਸ਼ੇਸ਼ ਬੈਠਕ ਕੀਤੀ। ਪ੍ਰੀ

ਕੈਨੇਡਾ ਵਿੱਚ ਸਿਗਰਟਨੋਸ਼ੀ ਦੇ ਖ਼ਤਰਿਆਂ ਜਿਵੇਂ ਕਿ ਮੂੰਹ ਦੇ ਕੈਂਸਰ, ਦਿਲ ਦੇ ਰੋਗ ਅਤੇ ਸਟ੍ਰੋਕ ਬਾਰੇ ਲੋਕਾਂ ਨੂੰ ਸਚੇਤ ਕਰਨ ਲਈ ਚੇਤਾਵਨੀ ਵਾਲੀਆਂ ਨਵੀਆਂ ਅਤੇ ਖੌਫ਼ਨਾਕ ਤਸਵੀਰਾਂ ਦੀ ਲੜੀ ਸ਼ੁਰੂ ਕੀਤੀ ਜਾ ਰਹੀ ਹੈ। 1 ਅਗਸਤ ਤੋਂ ਸਿਗਰਟ ਦੇ ਪੈਕੇਟਾਂ ‘ਤੇ 13 ਨਵੇਂ ਚੇਤਾਵਨੀ ਲੇਬਲ ਲਗਾਉਣਾ ਲਾਜ਼ਮੀ ਹੋਵੇਗਾ। ਇਨ੍ਹਾਂ ਨਵੇਂ ਲੇਬਲਾਂ ਵਿੱਚ ਖੂਨ ਵਾਲੇ ਪਿਸ਼ਾਬ, ਕੈਂਸਰ ਨਾਲ ਪ੍ਰਭਾਵਿਤ ਆਂਦਰ, ਕੈਂਸਰ ਗ੍ਰਸਤ ਜੀਭ ਅਤੇ ਧੂੰਏਂ ਵਿੱਚ ਘਿਰੇ ਬੱਚੇ ਦੀਆਂ ਤਸਵੀਰਾਂ ਸ਼ਾਮਲ ਹਨ, ਜੋ ਦੂਜਿਆਂ ਦੇ ਧੂੰਏਂ ਦੇ ਨੁਕਸਾਨਾਂ ਨੂੰ ਵੀ ਦਰਸਾਉਂਦੀਆਂ ਹਨ। ਹੈਲਥ ਕੈਨੇਡਾ ਅਨੁਸਾਰ, ਇਹ ਨਵੇਂ ਸੰਦੇਸ਼ ਸਿਗਰਟਾਂ ਅਤੇ ਛੋਟੇ ਸਿਗਾਰਾਂ ਦੇ ਪੈਕਟਾਂ ‘ਤੇ ਦੋ ਸਾਲਾਂ ਲਈ ਅਤੇ ਹੋਰ ਤੰਬਾਕੂ ਉਤਪਾਦਾਂ ‘ਤੇ ਤਿੰਨ ਸਾਲਾਂ ਲਈ ਰਹਿਣਗੇ। ਹੁਣ ਹਰ ਇੱਕ ਸਿਗਰਟ ‘ਤੇ ਵੀ ਲਿਖਿਆ ਹੋਵੇਗਾ ਕਿ “ਤੰਬਾਕੂ ਦਾ ਧੂੰਆਂ ਜ਼ਹਿਰੀਲਾ ਹੈ” ਅਤੇ “ਸਿਗਰਟ ਬੱਚਿਆਂ ਨੂੰ ਨੁਕਸਾਨ ਪਹੁੰਚਾਉਂਦੀ ਹੈ”। ਸਿਗਰਟ ਦੇ ਡੱਬੇ ਦੇ ਅੰਦਰਲੇ ਹਿੱਸੇ ‘ਤੇ ਤੰਬਾਕੂਨੋਸ਼ੀ ਛੱਡਣ ਦੇ ਫਾਇਦਿਆਂ ਬਾਰੇ ਵੀ ਲਿਖਿਆ ਜਾਵੇਗਾ। ਕੈਨੇਡੀਅਨ ਕੈਂਸਰ ਸੁਸਾਇਟੀ ਅਤੇ ਵਾਟਰਲੂ ਯੂਨੀਵਰਸਿਟੀ ਦੇ ਮਾਹਿਰਾਂ ਦਾ ਮੰਨਣਾ ਹੈ ਕਿ ਗ੍ਰਾਫਿਕ ਤਸਵੀਰਾਂ ਲੋਕਾਂ ਦਾ ਧਿਆਨ ਤੁਰੰਤ ਖਿੱਚਦੀਆਂ ਹਨ ਅਤੇ ਉਨ੍ਹਾਂ ਨੂੰ ਸਿਗਰਟ ਛੱਡਣ ਬਾਰੇ ਸੋਚਣ ਲਈ ਮਜਬੂਰ ਕਰਦੀਆਂ ਹਨ। ਸਮੇਂ-ਸਮੇਂ ‘ਤੇ ਇਨ੍ਹਾਂ ਤਸਵੀਰਾਂ ਨੂੰ ਬਦਲਣਾ ਇਸ ਲਈ ਜ਼ਰੂਰੀ ਹੈ ताकि ਲੋਕਾਂ ‘ਤੇ ਇਨ੍ਹਾਂ ਦਾ ਪ੍ਰਭਾਵ ਬਣਿਆ ਰਹੇ। ਕੈਨੇਡਾ ਸਰਕਾਰ ਦਾ ਟੀਚਾ 2035 ਤੱਕ ਤੰਬਾਕੂ ਦੀ ਵਰਤੋਂ ਨੂੰ 5 ਫੀਸਦੀ ਤੋਂ ਘੱਟ ਕਰਨਾ ਹੈ। ਹੈਲਥ ਕੈਨੇਡਾ ਮੁਤਾਬਕ, ਸਾਲ 2000 ਤੋਂ ਹੁਣ ਤੱਕ ਕੈਨੇਡਾ ਵਿੱਚ 10 ਲੱਖ ਤੋਂ ਵੱਧ ਲੋਕ ਸਿਗਰਟਨੋਸ਼ੀ ਦੇ ਕਾਰਨ ਆਪਣੀ ਜਾਨ ਗੁਆ ਚੁੱਕੇ ਹਨ ਅਤੇ ਹਰ ਸਾਲ ਲਗਭਗ 48,000 ਮੌਤਾਂ ਤੰਬਾਕੂਨੋਸ਼ੀ ਨਾਲ ਹੁੰਦੀਆਂ ਹਨ।

Exit mobile version