ਬੀ.ਐੱਮ.ਓ. ਨੂੰ ਫੈਡਰਲ ਸਰਕਾਰ ਵੱਲੋਂ 166 ਮੀਲੀਅਨ ਡਾਲਰ

ਬੀ.ਐੱਮ.ਓ. ਨੂੰ ਫੈਡਰਲ ਸਰਕਾਰ ਵੱਲੋਂ 166 ਮੀਲੀਅਨ ਡਾਲਰ

ਕੈਲਗਰੀ ‘ਚ ਬੀ.ਐੱਮ.ਓ. ਸੈਂਟਰ ਨੂੰ ਵੱਡਾ ਕਰਨ ਲਈ ਲਗਾਏ ਜਾਣਗੇ $500 ਮੀਲੀਅਨ

SHARE

Calgary: ਕੈਲਗਰੀ ਦੀ ਸਟੈਮਪਡ ਪਾਰਕ ‘ਚ ਬੀ.ਐੱਮ.ਓ. ਸੈਂਟਰ ਨੂੰ ਦੁੱਗਣਾ ਵੱਡਾ ਕੀਤਾ ਜਾਵੇਗਾ ਜਿਸਦੇ ਲਈ ਫੈਡਰਲ ਸਰਕਾਰ ਨੇ 166.6 ਮੀਲੀਅਨ ਡਾਲਰ ਦੇਣ ਦਾ ਐਲਾਨ ਕੀਤਾ ਹੈ।
ਇਨਫਰਾਸਟਰਕਚਰ ਐਂਡ ਕਮਿਊਨਿਟੀਜ਼ ਦੇ ਕੇਂਦਰੀ ਮੰਤਰੀ ਫਿਲੇਪ ਨੇ ਇਸ ਬਾਰੇ ਐਲਾਨ ਕੀਤਾ ਹੈ।
ਕੈਨੇਡਾ ‘ਚ ਨਵੀਆਂ ਇਮਾਰਤਾਂ ਲਈ ਰੱਖੇ ਜਾਂਦੇ ਫੰਡ ‘ਚੋਂ ਇਹ ਪੈਸਾ ਆਵੇਗਾ। ਇਸਦੇ ਨਾਲ਼ ਹੀ ਐਲਬਰਟਾ ਸਰਕਾਰ ਤੇ ਸਿਟੀ ਆਫ ਕੈਲਗਰੀ ਵੀ ਇਸਦੇ ਲਈ ਹਿੱਸਾ ਪਾ ਰਹੀ ਹੈ। ਦੋਵਾਂ ਵੱਲੋਂ ਵੀ 166.6 ਮੀਲੀਅਨ ਡਾਲਰ ਦਿੱਤੇ ਜਾਣਗੇ।
ਪੂਰੇ ਪ੍ਰਾਜੈਕਟ ਲਈ ਕੁੱਲ ਬਜਟ 500 ਮੀਲੀਅਨ ਡਾਲਰ ਰੱਖਿਆ ਗਿਆ ਹੈ। ਜਿਸ ‘ਚ ਕੈਲਗਰੀ ਐਗਜ਼ੀਬਿਸ਼ਨ ਐਂਡ ਸਟੈਮਪਡ ਲਿਮਿਟਿਡ ਦਾ 3.9 ਮੀਲੀਅਨ ਡਾਲਰ ਦਾ ਹਿੱਸਾ ਹੋਵੇਗਾ।
ਫੈਡਰਲ ਮੰਤਰੀ ਨੇ ਕਿਹਾ ਕਿ ਜਦੋਂ ਬੀ.ਐੱਮ.ਓ. ਨੂੰ ਵੱਡਾ ਕਰਨ ਲਈ ਨਿਰਮਾਣ ਸ਼ੁਰੂ ਹੋਵੇਗਾ ਤਾਂ ਕਰੀਬ 1800 ਨਵੀਆਂ ਨੌਕਰੀਆਂ ਖੁੱਲ੍ਹਣਗੀਆਂ ਤੇ ਜਦੋਂ ਇੱਕ ਵਾਰ ਪ੍ਰਾਜੈਕਟ ਪੂਰਾ ਹੋ ਗਿਆ ਤਾਂ 500 ਨੌਕਰੀਆਂ ਪੱਕੇ ਤੌਰ ‘ਤੇ ਫੁੱਲ ਟਾਈਮ ਲਈ ਕਾਮਿਆਂ ਨੂੰ ਦਿੱਤੀਆਂ ਜਾਣਗੀਆਂ।
ਅਗਲੇ ਮਹੀਨੇ ਤੋਂ ਪਹਿਲੇ ਪੜਾਅ ਦਾ ਨਿਰਮਾਣ ਸ਼ੁਰੂ ਹੋ ਰਿਹਾ ਹੈ ਜਿਸਦੇ ‘ਚ ਬੀ.ਐੱਮ.ਓ. ਦੇ ਉੱਤਰੀ ਹਿੱਸੇ ‘ਚ ਹਾਲ ਐੱਫ ਬਣਾਇਆ ਜਾਵੇਗਾ। ਇਸਦੇ ਨਿਰਮਾਣ ਲਈ 18 ਮਹੀਨੇ ਦਾ ਸਮਾਂ ਲੱਗੇਗਾ।
2025 ਤੱਕ ਨਿਰਮਾਣ ਪੂਰਾ ਕਰਨ ਦਾ ਟੀਚਾ ਰੱਖਿਆ ਗਿਆ ਹੈ।
500 ਮੀਲੀਅਨ ਡਾਲਰ ਨਾਲ਼ ਵੱਡੇ ਕੀਤੇ ਜਾ ਰਹੇ ਬੀ.ਐੱਮ.ਓ. ਨੂੰ ਇੱਕ ਮੀਲੀਅਨ ਸਕੁਏਰ ਫੱੁਟ ਤੋਂ ਵੀ ਜ਼ਿਆਦਾ ਥਾਂ ‘ਤੇ ਬਣਾਇਆ ਜਾਵੇਗਾ। ਜਿੱਥੇ ਸਿਟੀ ਕਾਫੀ ਵੱਡੇ ਸਮਾਗਮ ਕਰਵਾ ਸਕਿਆ ਕਰੇਗੀ।

Short URL:tvp http://bit.ly/2UvAXGg

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab