Victoria- ਬੀਤੇ ਦਿਨ ਦੱਖਣੀ-ਪੂਰਬੀ ਬਿ੍ਰਟਿਸ਼ ਕੋਲੰਬੀਆ ਦੇ ਜੰਗਲ ’ਚ ਲੱਗੀ ਅੱਗ ਨੇ ਕੁਝ ਘੰਟਿਆਂ ਦੇ ਅੰਦਰ ਹੀ ਤਿੰਨ ਵਰਗ ਕਿਲੋਮੀਟਰ ਇਲਾਕੇ ਨੂੰ ਆਪਣੀ ਲਪੇਟ ’ਚ ਲੈ ਲਿਆ। ਇਸ ਘਟਨਾ ਤੋਂ ਬਾਅਦ ਹੁਣ ਜੰਗਲ ਦੇ ਨਾਲ ਲੱਗਦੇ ਇਲਾਕੇ ਇਨਵਰਮੇਰ ’ਚ ਮੌਜੂਦ 1000 ਤੋਂ ਵੱਧ ਘਰਾਂ ਅਤੇ ਇੱਕ ਸਕੀ ਰਿਜ਼ੋਰਟ ਦੇ ਉੱਪਰ ਨੁਕਸਾਨ ਦਾ ਖ਼ਤਰਾ ਮੰਡਰਾਅ ਰਿਹਾ ਹੈ। ਬੀ. ਸੀ. ਵਾਇਲਡਫਾਇਰ ਸਰਵਿਸ ਦਾ ਕਹਿਣਾ ਹੈ ਕਿ ਸੰਘਣੇ ਧੂੰਏਂ ਅਤੇ ਚੁਣੌਤੀਪੂਰਨ ਉਡਾਣ ਹਾਲਾਤਾਂ ਦੇ ਨੇ ਇਵਨਮਰੇ ਤੋਂ 10 ਕਿਲੋਮੀਟਰ ਪੱਛਮ ’ਚ ਅਤੇ ਪੈਨੇਰਮਾ ਹਿੱਲ ਰਿਜ਼ਾਰਟ ਤੋਂ 7 ਕਿਲੋਮੀਟਰ ਉੱਤਰ ਦੇ ਪਹਾੜਾਂ ’ਚ ਹਾਰਸਥੀਫ਼ ਕ੍ਰੀਕ ’ਚ ਲੱਗੀ ਅੱਗ ਦੀ ਸਹੀ ਮੈਪਿੰਗ ਕਰਨ ਰੁਕਾਵਟ ਪਾਈ ਹੈ। ਇਨਵਰਮੇਰ ਦੇ ਮੇਅਰ ਅਲ ਮਿਲਰ ਦਾ ਕਹਿਣਾ ਹੈ ਕਿ ਅੱਗ ਸੋਮਵਾਰ ਨੂੰ ਲੱਗੀ ਅਤੇ ਇਸ ਨੇ ਸਥਾਨਕ ਲੋਕਾਂ ’ਤੇ ਕਾਫ਼ੀ ਪ੍ਰਭਾਵ ਪਾਇਆ ਹੈ। ਉੱਧਰ ਪੂਰਬੀ ਕੂਟੇਨੇ ਦੇ ਖ਼ੇਤਰੀ ਜ਼ਿਲ੍ਹਾ ਪ੍ਰਸ਼ਾਸਨ ਨੇ ਅੱਗ ਕਾਰਨ ਵਿਗੜਦੇ ਹਾਲਾਤਾਂ ਦੇ ਮੱਦੇਨਜ਼ਰ ਸੋਮਵਾਰ ਦੇਰ ਰਾਤ ਨੂੰ 25 ਦੇ ਕਰੀਬ ਘਰਾਂ ਅਤੇ ਮਨੋਰੰਜਨ ਦੀਆਂ ਕਈ ਥਾਵਾਂ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਹਨ।