ਚੰਡੀਗੜ੍ਹ- ਬਿਕਰਮ ਮਜੀਠੀਆ ‘ਤੇ ਦਰਜ ਹੋਏ ਪਰਚੇ ਨੂੰ ਆਮ ਆਦਮੀ ਪਾਰਟੀ ਨੇ ਪੁਰਾਣੀ ਕਹਾਣੀ ਦੱਸਿਆ ਹੈ.ਪੰਜਾਬ ਦੇ ਸਹਿ ਪ੍ਰਭਾਰੀ ਰਾਘਵ ਚੱਢਾ ਨੇ ਕਿਹਾ ਕੀ ਮਜੀਠੀਆ ਨੂੰ ਲੈ ਕੇ ਕੀਤੇ ਗਏ ਇਸ ਡ੍ਰਾਮੇ ਦਾ ‘ਆਪ’ ਨੇ 8 ਦਸੰਬਰ ਨੂੰ ਹੀ ਖੁਲਾਸਾ ਕਰ ਦਿੱਤਾ ਸੀ.ਚੱਢਾ ਮੁਤਾਬਿਕ ਪੰਜਾਬ ਪੁਲਿਸ ਦੇ ਇੱਕ ਵੱਡੇ ਅਫਸਰ ਨੇ ਇਸ ਬਾਬਤ ਉਨ੍ਹਾਂ ਨੂੰ ਜਾਣਕਾਰੀ ਦੇ ਦਿੱਤੀ ਸੀ.’ਆਪ’ ਨੇ ਇਸ ਕਨੂੰਨੀ ਕਾਰਵਾਈ ਨੂੰ ਅਕਾਲੀ-ਕਾਂਗਰਸ ਦਾ ਫਿਕਸਡ ਮੈਚ ਦੱਸਿਆ ਹੈ.ਚੱਢਾ ਮੁਤਾਬਿਕ ਚੰਨੀ ਅਤੇ ਸੁਖਬੀਰ ਵਿਚਕਾਰ ਹੋਈ ਡੀਲ ਦੌਰਾਨ ਇਸ ਡ੍ਰਾਮੇਬਾਜੀ ਦੀ ਸਕ੍ਰਿਪਟ ਲਿਖੀ ਗਈ ਸੀ.
ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕੀ ਚੋਣਾਂ ਦੌਰਾਨ ਪੰਜਾਬ ਦੇ ਲੋਕਾਂ ਦੀਆਂ ਅੱਖਾਂ ਚ ਘੱਟਾ ਪਾਉਣਦੇ ਹੋਏ ਮਜੀਠੀਆ ਖਿਲਾਫ ਕਮਜ਼ੋਰ ਕੇਸ ਦਰਜ਼ ਕੀਤਾ ਗਿਆ ਹੈ.ਚੱਢਾ ਨੇ ਇਲਜ਼ਾਮ ਲਗਾਉਂਦਿਆਂ ਕਿਹਾ ਕੀ ਸੱਤਾਧਾਰੀ ਕਾਂਗਰਸ ਦੀ ਮਿਲੀਭੁਗਤ ਨਾਲ ਅਕਾਲੀ ਲੀਡਰਾਂ ਵਲੋਂ ਪੰਜਾਬ ਚ ਨਸ਼ਾ ਵੇਚਿਆ ਜਾ ਰਿਹਾ ਹੈ.ਰਾਘਵ ਚੱਢਾ ਦੇ ਮੁਤਾਬਿਕ ਜਿਸ ਤਰ੍ਹਾਂ ਰਾਜਾ ਵੜਿੰਗ ਵਲੋਂ ਕਾਬੂ ਕੀਤੀਆਂ ਬੱਸਾਂ ਨੂੰ ਅਦਾਲਤ ਵਲੋਂ ਛੱਡ ਦਿੱਤਾ ਗਿਆ,ਠੀਕ ਉਸੇ ਤਰ੍ਹਾ ਇੱਕ ਕਮਜ਼ੋਰ ਕੇਸ ਚ ਪਾਏ ਗਏ ਮਜੀਠੀਆ ਅਦਾਲਤ ਤੋਂ ਰਾਹਤ ਲੈ ਆਉਣਗੇ.