Site icon TV Punjab | Punjabi News Channel

ਕਾਂਗਰਸ ਨੂੰ ਪਿੱਛੇ ਛੱਡ ‘ਆਪ’ 27,500 ਵੋਟਾਂ ਦੀ ਲੀਡ ਨਾਲ ਅੱਗੇ

ਜਲੰਧਰ : ਪੰਜਾਬ ‘ਚ ਜਲੰਧਰ ਲੋਕ ਸਭਾ ਸੀਟ ਲਈ ਜ਼ਿਮਨੀ ਚੋਣ ਲਈ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਆਮ ਆਦਮੀ ਪਾਰਟੀ ਦੇ ਸੁਸ਼ੀਲ ਰਿੰਕੂ 27500 ਵੋਟਾਂ ਦੀ ਲੀਡ ਨਾਲ ਅੱਗੇ ਚੱਲ ਰਹੇ ਹਨ। ਉਨ੍ਹਾਂ ਨੂੰ ਹੁਣ ਤੱਕ ਕੁੱਲ 143931 ਵੋਟਾਂ ਮਿਲੀਆਂ ਹਨ। ਦੂਜੇ ਪਾਸੇ ਕਾਂਗਰਸ ਪਾਰਟੀ ਦੇ ਉਮੀਦਵਾਰ ਕਰਮਜੀਤ ਚੌਧਰੀ 116431 ਵੋਟਾਂ ਨਾਲ ਦੂਜੇ ਨੰਬਰ ‘ਤੇ ਚੱਲ ਰਹੇ ਹਨ। ਇੱਥੇ ਵੱਡਾ ਫੇਰਬਦਲ ਦੇਖਦਿਆਂ ਚੌਥੇ ਨੰਬਰ ‘ਤੇ ਚੱਲ ਰਹੀ ਭਾਜਪਾ 75672 ਵੋਟਾਂ ਨਾਲ ਅਕਾਲੀ-ਬਸਪਾ ਨੂੰ ਪਿੱਛੇ ਛੱਡ ਕੇ ਤੀਜੇ ਸਥਾਨ ‘ਤੇ ਆ ਗਈ ਹੈ। ਅਕਾਲੀ-ਬਸਪਾ ਨੂੰ ਹੁਣ ਤੱਕ ਕੁੱਲ 69350 ਵੋਟਾਂ ਮਿਲ ਚੁੱਕੀਆਂ ਹਨ। ਹਾਲਾਂਕਿ ਵੋਟਾਂ ਦੀ ਗਿਣਤੀ ਅਜੇ ਜਾਰੀ ਹੈ ਅਤੇ ਇਸ ਦੌਰਾਨ ਕੋਈ ਵੱਡਾ ਫੇਰਬਦਲ ਦੇਖਣ ਨੂੰ ਮਿਲ ਸਕਦਾ ਹੈ। ਜੇਕਰ ਦੇਖਿਆ ਜਾਵੇ ਤਾਂ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿਚਾਲੇ ਕਰੀਬੀ ਟੱਕਰ ਦੇਖਣ ਨੂੰ ਮਿਲ ਰਹੀ ਹੈ।

Exit mobile version