TV Punjab | Punjabi News Channel

‘ਆਪ’ ਨੇ ਜਾਰੀ ਕੀਤੀ ਉਮੀਦਵਾਰਾਂ ਦੀ ਲਿਸਟ,ਕੁੰਵਰ ਦਿਖਾਉਣਗੇ ਚੋਣਾਂ ਚ ‘ਪ੍ਰਤਾਪ’

Facebook
Twitter
WhatsApp
Copy Link

 

ਜਲੰਧਰ- ਪੰਜਾਬ ਵਿਧਾਨ ਸਭਾ ਚੋਣਾਂ 2022 ਦੇ ਤਹਿਤ ਆਮ ਆਦਮੀ ਪਾਰਟੀ ਵਲੋਂ ਸ਼ੁਕਰਵਾਰ ਨੂੰ 30 ਉਮੀਦਵਾਰਾਂ ਦੀ ਲਿਸਟ ਜਾਰੀ ਕਰ ਦਿੱਤੀ ਗਈ.ਪੰਜਾਬ ਪੁਲਿਸ ਦੀ ਨੌਕਰੀ ਛੱਡ ਕੇ ਸਿਆਸਤ ‘ਚ ਆਏ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਅੰਮ੍ਰਿਤਸਰ ਨਾਰਥ ਤੋਂ ਉਤਾਰਿਆ ਗਿਆ ਹੈ ਜਦਕਿ ਅਨਮੋਲ ਗਗਨ ਮਾਨ ਨੂੰ ਖਰੜ ਸੀਟ ਤੋਂ ਮੌਕਾ ਦਿੱਤਾ ਗਿਆ ਹੈ.ਤੁਹਾਨੂੰ ਦੱਸ ਦਈਏ ਕੀ ਇਸਤੋਂ ਪਹਿਲਾਂ ਪਾਰਟੀ ਵਲੋਂ 10 ਉਮੀਦਵਾਰਾਂ ਦੀ ਲਿਸਟ ਪਹਿਲਾਂ ਵੀ ਜਾਰੀ ਕੀਤੀ ਜਾ ਚੁੱਕੀ ਹੈ.

 

‘ਆਪ’ ਵਲੋ ਜਾਰੀ ਲਿਸਟ ਚ ਪਠਾਨਕੋਟ ਤੋਂ ਵਿਭੂਤੀ ਸ਼ਰਮਾ,ਗੁਰਦਾਸਪੁਰ ਤੋਂ ਰਮਨ ਬਹਿਲ,ਦੀਨਾ ਨਗਰ ਤੋਂ ਸ਼ਮਸ਼ੇਰ ਸਿੰਘ,ਕਾਦੀਆਂ ਹਲਕੇ ਤੋਂ ਜਗਰੂਪ ਸਿੰਘ ਸੇਖਵਾਂ,ਬਟਾਲਾ ਤੋਂ ਸ਼ੈਰੀ ਕਲਸੀ,ਫਤਿਹਗੜ੍ਹ ਚੂੜੀਆਂ ਤੋਂ ਬਲਬੀਰ ਸਿੰਘ ਪੰਨੂ,ਅੰਮ੍ਰਿਤਸਰ ਨਾਰਥ ਤੋਂ ਕੁੰਵਰ ਵਿਜੇ ਪ੍ਰਤਾਪ,ਅੰਮ੍ਰਿਤਸਰ ਸਾਊਥ ਤੋਂ ਡਾ. ਇੰਦਰਬੀਰ ਸਿੰਘ ਨਿੱਜਰ,ਪੱਟੀ ਤੋਂ ਲਾਲਜੀਤ ਸਿੰਘ ਭੁੱਲਰ,ਕਰਤਾਰਪੁਰ ਤੋਂ ਬਲਕਾਰ ਸਿੰਘ,ਸ਼ਾਮ ਚੋਰਾਸੀ ਤੋਂ ਡਾ ਰਵਜੋਤ ਸਿੰਘ ੳਤੇ ਨਵਾਂਸ਼ਹਿਰ ਤੋਂ ਲਲਿਤ ਮੋਹਨ ਬੱਲੂ ਪਾਠਕ ਨੂੰ ਚੋਣਾਂ ਲਈ ਹਰੀ ਝੰਡੀ ਦਿੱਤੀ ਗਈ ਹੈ.

Exit mobile version