ਕੀ TRP ਲਈ ਬਲ਼ਦੀ ‘ਤੇ ਤੇਲ ਪਾ ਰਿਹੈ ਮੀਡੀਆ?

ਕੀ TRP ਲਈ ਬਲ਼ਦੀ ‘ਤੇ ਤੇਲ ਪਾ ਰਿਹੈ ਮੀਡੀਆ?

SHARE

ਪੁਲਵਾਮਾ ਅਟੈਕ ਅਤੇ ਏਅਰ ਸਟ੍ਰਾਇਕ ਤੋਂ ਬਾਅਦ ਦੇ ਭਾਰਤ ਪਾਕਿਸਤਾਨ ਦੇ ਹਲਾਤਾਂ ਤੋਂ ਅਸੀਂ ਜਾਣੂੰ ਹਾਂ, ਪਰ ਇਨ੍ਹਾਂ ਹਲਾਤਾਂ ਦਰਮਿਆਨ ਮੀਡੀਆ ਅਤੇ ਸੋਸ਼ਲ ਮੀਡੀਆ ਰਾਹੀਂ ਬਲ਼ਦੀ ‘ਚ ਜਿਸ ਤਰੀਕੇ ਨਾਲ ਦੋਨਾਂ ਮੁਲਕਾਂ ਵਿਚ ਘਿਓ ਪਾਇਆ ਗਿਆ, ਉਸਨੇ ਇਹ ਸਵਾਲ ਖੜ੍ਹਾ ਕਰ ਦਿੱਤਾ ਹੈ ਕਿ ਕੀ ਪੱਤਰਕਾਰਤਾ ਦਾ ਮੁੱਖ ਮੰਤਵ ਮੁਲਕ ਤੇ ਬਣੀ ਭੀੜ ਸਮੇਂ ਸਿਰਫ ਭੜਕਾਹਟ ਫੈਲਾਉਣਾ ਤੇ ਜ਼ਹਿਰ ਉਗਲਣਾ ਹੁੰਦਾ ਹੈ ਜਾਂ ਪ੍ਰਸਥਿਤੀਆਂ ਨਾਲ ਆਮ ਲੋਕਾਈ ਨੂੰ ਆਤਮਸਾਤ ਕਰਦਿਆਂ ਠਹਿਰਾਅ ਪਰ ਮਜ਼ਬੂਤ ਸਥਿਤੀ ਵਿਚ ਲਿਆਉਣਾ ਹੁੰਦਾ ਹੈ।  ਬਹੁਤੇ ਟੀ.ਵੀ. ਚੈਨਲਾਂ ਦੇ ਐਂਕਰ ਸਟੂਡੀਓ ਵਿਚੋਂ ਨਫਰਤੀ ਸ਼ਬਦਾਂ ਦੇ ਗੋਲ਼ੇ ਸੁੱਟਦੇ ਦਿਖਾਈ ਦਿੱਤੇ। ਜੰਗ ਦੇ ਨਾਮ ‘ਤੇ ਨੱਚਦੇ ਟੱਪਦੇ ਲੋਕਾਂ ਨੂੰ ‘ਹੌਜ਼ ਦਾ ਜੋਸ਼’ ਦਾ ਨਾਅਰਾ ਦੇ ਕੇ ਹੋਰ ਉਨਮਾਦੀ ਬਣਾਇਆ ਗਿਆ। ਸ਼ਾਂਤੀ ਦੀ ਗੱਲ ਕਰਨ ਵਾਲਿਆਂ ਨੂੰ ਦੇਸ਼ਧ੍ਰੋਹੀ ਕਰਾਰ ਦਿੱਤਾ ਗਿਆ। ਇੱਥੋਂ ਤੱਕ ਕਿ ਜਿਹੜੀਆਂ ਜਾਣਕਾਰੀਆਂ ਪਾਕਿਸਤਾਨੀ ਫੌਜ ਦੇ ਕਬਜ਼ੇ ‘ਚ ਆਏ ਵਿੰਗ ਕਮਾਂਡਰ ਅਭਿਨੰਦਨ ਨੇ ਪਾਕਿਸਤਾਨ ਨੂੰ ਦੇਣ ਤੋਂ ਨਾਂਹ ਕਰ ਦਿੱਤੀ, ਉਹ ਜਾਣਕਾਰੀ ਟੀ.ਵੀ. ਚੈਨਲਾਂ ਨੇ ਆਪਣੀ ਰਿਪੋਰਟਿੰਗ ਦੇ ਜ਼ਰੀਏ ਦੇ ਦਿੱਤੀ। ਜਿਵੇਂ ਅਭਿਨੰਦਨ ਨੇ ਪਾਕਿ ਫੌਜੀਆਂ ਨੂੰ ਆਪਣੇ ਪਰਿਵਾਰ ਬਾਰੇ ਦੱਸਣ ਤੋਂ ਨਾਂਹ ਕਰ ਦਿੱਤੀ ਪਰ ਸਾਡੇ ਟੀ.ਵੀ. ਚੈਨਲਾਂ ਨੇ ਖੁਦ ਨੂੰ ਸਭ ਤੋਂ ਤੇਜ਼ ਤੇ ਸਭ ਤੋਂ ਪਹਿਲਾਂ ਸਾਬਿਤ ਕਰਨ ਦੇ ਚੱਕਰ ਵਿਚ ਸਾਰੀ ਜਾਣਕਾਰੀ ਚੈਨਲਾਂ ‘ਤੇ ਦਿਖਾਅ ਦਿੱਤੀ।

ਘੱਟ ਸੋਸ਼ਲ ਮੀਡੀਆ ‘ਤੇ ਵੀ ਨਹੀਂ ਕੀਤੀ ਗਈ, ਕਿਉਂਕਿ ਸੋਸ਼ਲ ਮੀਡੀਆ ‘ਤੇ ਜਿਸ ਤਰੀਕੇ ਨਾ ਬਿਨ੍ਹਾਂ ਤੱਥਾਂ ਦੇ ਤਸਵੀਰਾਂ ਅਤੇ ਵੀਡੀਓਜ਼ ਵਾਇਰਲ ਕੀਤੀਆਂ ਗਈਆਂ ਉਸਨੇ ਹੋਰ ਦਾ ਕੁਝ ਹੋਰ ਹੀ ਬਣਾ ਦਿੱਤਾ, ਜਾਂ ਇਹ ਕਹਿ ਲਿਆ ਜਾਵੇ ਕਿ ਵੱਖ ਵੱਖ ਧਿਰਾਂ ਦੇ ਬਣਾਏ ਆਈ ਟੀ ਸੈਲ ਆਪਣੀਆਂ ਕੋਸ਼ਿਸ਼ਾਂ ਨੂੰ ਕਾਮਯਾਬ ਕਰਨ ਵਿਚ ਲੱਗੇ ਰਹੇ। ਕਦੀ ਕਦੇ ਸਾਫ ਨਜ਼ਰ ਆਇਆ ਕਿ ਫੌਜੀ ਜਵਾਨਾ ਦੇ ਪਰਾਕਰਮ ਨੂੰ ਚੁਣਾਵੀ ਮੁਫਾਦਾਂ ਲਈ ਵਰਤਣ ਦੀ ਵੀ ਕੋਸ਼ਿਸ਼ ਹੋ ਰਹੀ ਹੈ। ਪਰ ਸਦਕੇ ਜਾਈ ਉਨ੍ਹਾਂ ਲੋਕਾਂ ਦੇ ਜਿਨ੍ਹਾਂ ਨੂੰ ਦੇਸ਼ਧ੍ਰੋਹੀ ਗਰਦਾਨ ਟਰੋਲ ਕੀਤਾ ਗਿਆ ਪਰ ਉਨ੍ਹਾਂ ਨੇ ਚੰਗੇ ਨੂੰ ਚੰਗਾ ਤੇ ਮਾੜੇ ਨੂੰ ਮਾੜਾ ਕਹਿਣਾ ਦਾ ਆਪਣਾ ਹੌਸਲਾ ਨਹੀਂ ਡਿੱਗਣ ਦਿੱਤਾ।
ਸਿਆਸਤਦਾਨ ਦਾ ਕੰਮ ਰਾਜਨੀਤੀ ਕਰਨਾ ਹੈ, ਪਰ ਜੇਕਰ ਇਸ ਵਿਚ ਨੈਤਿਕ ਜ਼ਿੰਮੇਵਾਰੀ ਦੀ ਰੰਗਤ ਹੋਵੇ ਤਾਂ ਠੀਕ ਹੈ। ਮੀਡੀਆ ਲੋਕ ਤੰਤਰ ਦਾ ਚੌਥਾ ਥੰਮ੍ਹ ਹੈ, ਜੇਕਰ ਇਹ ਆਪਣੀਆਂ ਨੈਤਿਕ ਜ਼ਿੰਮੇਵਾਰੀ ਦੀ ਕੰਨੀ ਨਾ ਛੱਡੇ ਤਾਂ ਠੀਕ ਹੈ। ਸੋਸ਼ਲ ਮੀਡੀਆ ਵਿਚਾਰਾਂ ਦੇ ਪ੍ਰਗਟਾਵੇ ਦਾ ਇੱਕ ਖੁੱਲ੍ਹਾ ਮੰਚ ਹੈ, ਪਰ ਜੇਕਰ ਇਸਨੂੰ ਨਫਰਤ ਫੈਲਾਉਣ ਦੀ ਥਾਂ ਸਾਂਝ ਵਧਾਉਣ ਲਈ ਇਸਤੇਮਾਲ ਕੀਤਾ ਜਾਵੇ ਤਾਂ ਠੀਕ ਹੈ। ਪਰ ਇਨ੍ਹਾਂ ਤਿੰਨਾਂ ਦਾ ਜ਼ਿਕਰ ਕਰਦਿਆਂ ਵਰਤਿਆ ਸ਼ਬਦ ‘ਠੀਕ ਹੈ’ ਅਜੇ ਹਕੀਕਤ ਵਿਚ ਠੀਕ ਨਜ਼ਰ ਨਹੀਂ ਆ ਰਿਹਾ। ਕਦੋਂ ਸਭ ਠੀਕ ਹੋਵੇਗਾ? ਇਸ ਸਵਾਲ ਦਾ ਜੁਆਬ ਲੱਭਣਾ ਵੀ ਅਜੇ ਬਾਕੀ ਹੈ।
Short URL:tvp http://bit.ly/2Tb2YWX

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab