ਟੋਰਾਂਟੋ ‘ਚ ਹਾਦਸਾ, ਇੱਕ ਮੌਤ ਤੇ ਦੋਸ਼ੀ ਫਰਾਰ

ਟੋਰਾਂਟੋ ‘ਚ ਹਾਦਸਾ, ਇੱਕ ਮੌਤ ਤੇ ਦੋਸ਼ੀ ਫਰਾਰ

SHARE
Man wanted in fatal hit-and-run investigation, Marc Laurin, 29, Photo: Toronto Police

Toronto: ਟੋਰਾਂਟੋ ‘ਚ ਜਾਨਲੇਵਾ ਸੜਕ ਹਾਦਸਾ ਵਾਪਰਿਆ ਹੈ। ਬੇਲੈਮੀ ਰੋਡ ਤੇ ਬਰਾਈਮੋਰਟਨ ਡਰਾਈਵ ਦੇ ਇੰਟਰਸੈਕਸ਼ਨ ‘ਤੇ ਵਾਹਨ ਆਪਸ ‘ਚ ਟਕਰਾ ਗਏ । ਮਾਮਲਾ 10 ਅਗਸਤ ਰਾਤੀਂ 9 ਵਜੇ ਦੇ ਕਰੀਬ ਦਾ ਹੈ।
71 ਸਾਲਾ ਵਿਅਕਤੀ ਵਿਅਕਤੀ ਮੋਟਰਸਾਈਕਲ ‘ਤੇ ਜਾ ਰਿਹਾ ਸੀ। ਦੂਜੇ ਪਾਸੇ ਇੱਕ ਵਿਅਕਤੀ ਕਾਲ਼ੀ ਡੌਜ਼ ਚੈਲੇਂਜਰ ‘ਚ ਬੇਲੈਮੀ ਰੋਡ ‘ਤੇ ਸੀ।
ਕਾਰ ਦੀ ਮੋਟਰਸਾਈਕਲ ਨਾਲ ਟੱਕਰ ਹੋ ਗਈ।
ਮੋਟਰਸਾਈਕਲ ਚਾਲਕ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਗੱਡੀ ‘ਚ ਮੌਜੂਦ ਵਿਅਕਤੀ ਫਰਾਰ ਹੋ ਗਿਆ।
ਇਸ ਸਮੇਂ ਪੁਲਿਸ ਨੇ ਦੋਸ਼ੀ ਵਿਅਕਤੀ ਦੀ ਤਸਵੀਰ ਤੇ ਜਾਣਕਾਰੀ ਸਾਂਝੀ ਕੀਤੀ ਹੈ। ਜਿਸਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
29 ਸਾਲਾ ਮਾਰਕ ਲੌਰਿਨ ‘ਤੇ ਭਿਆਨਕ ਹਾਦਸੇ ਨੂੰ ਅੰਜਾਮ ਦੇਣ, ਤੇ ਹਾਦਸੇ ਮਗਰੋਂ ਮੌਕੇ ਤੋਂ ਫਰਾਰ ਹੋਣ ਦੇ ਇਲਜ਼ਾਮ ਲੱਗੇ ਹਨ।
ਦੋਸ਼ੀ ਦਾ ਕੱਦ 5 ਫੁੱਟ 10 ਇੰਚ ਹੈ, ਛੋਟੇ ਕਾਲੇ ਵਾਲ ਤੇ ਨਾ ਜ਼ਿਆਦਾ ਮੋਟਾ ਨਾ ਹੀ ਪਤਲਾ। ਹਾਦਸੇ ਤੋਂ ਫਰਾਰ ਹੋਣ ਦੌਰਾਨ ਉਸਨੇ ਸਫ਼ੈਦ ਕਮੀਜ਼ ਪਾਈ ਹੋਈ ਸੀ, ਗੂੜੀ ਪੈਂਟ ਤੇ ਗੂੜੇ ਰੰਗ ਦਾ ਬਲੇਜ਼ਰ ਪਾਇਆ ਹੋਇਆ ਸੀ।
ਪੁਲਿਸ ਮੁਤਾਬਕ ਇਹ ਵਿਅਕਤੀ ਲੋਕਾਂ ਲਈ ਖ਼ਤਰਾ ਪੈਦਾ ਕਰ ਸਕਦਾ ਹੈ, ਜਿਸ ਬਾਰੇ ਜਾਣਕਾਰੀ ਮਿਲਦੇ ਹੀ ਐਮਰਜੈਂਸੀ ਨੰਬਰ 911 ‘ਤੇ ਫੋਨ ਕੀਤਾ ਜਾਵੇ।

Short URL:tvp http://bit.ly/2KNqnob

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab