ਚਿਲਾਵੈਕ ਤੇ ਲੈਂਗਲੀ ’ਚ ਹਾਈਵੇ 1 ’ਤੇ ਹਰ ਰੋਜ਼ ਹੁੰਦੇ ਹਨ ਤਿੰਨ...

ਚਿਲਾਵੈਕ ਤੇ ਲੈਂਗਲੀ ’ਚ ਹਾਈਵੇ 1 ’ਤੇ ਹਰ ਰੋਜ਼ ਹੁੰਦੇ ਹਨ ਤਿੰਨ ਹਾਦਸੇ

SHARE
Photo: File

Vancouver: ਚਿਲਾਵੈਕ ਤੇ ਲੈਂਗਲੀ ਦਰਮਿਆਨ ਹਾਈਵੇ 1 ‘ਤੇ ਹਰ ਰੋਜ਼ ਔਸਤਨ ਤਿੰਨ ਸੜਕ ਹਾਦਸੇ ਹੁੰਦੇ ਹਨ, ਪਿਛਲੇ ਦੋ ਸਾਲ ਨਾਲੋਂ ਇਹ ਗਿਣਤੀ ਦੁੱਗਣੀ ਤੋਂ ਵੀ ਜ਼ਿਆਦਾ ਹੋ ਗਈ ਹੈ।
ਆਈ.ਸੀ.ਬੀ.ਸੀ. ਵੱਲੋਂ ਜਾਰੀ ਅੰਕੜਿਆਂ ਮੁਤਾਬਕ ਚਿਲਾਵੈਕ ‘ਚ ਹਾਈਵੇ ‘ਤੇ 232 ਸਟਰੀਟ ਤੇ ਐਨਿਸ ਰੋਡ ਦਰਮਿਆਨ 2017 ‘ਚ 1100 ਸੜਕ ਹਾਦਸੇ ਹੋਏ ਹਨ। ਜੋ ਕਿ ਪਿਛਲੇ ਤਿੰਨ ਸਾਲ ਦੇ ਅੰਕੜੇ ਨਾਲੋਂ ਕਿਤੇ ਜ਼ਿਆਦਾ ਹੈ। ਗੰਭੀਰ ਹਾਦਸਿਆਂ ਦੀ ਗਿਣਤੀ ਵੀ ਇਸੇ ਤਰ੍ਹਾਂ ਵਧ ਰਹੀ ਹੈ।
2014 ਤੋਂ 2017 ਤੱਕ ਹਾਈਵੇ ‘ਤੇ ਵਾਹਨਾਂ ਦੀ ਗਿਣਤੀ ‘ਚ ਕੁਝ ਖਾਸ ਵਾਧਾ ਨਹੀਂ ਹੋਇਆ ਹੈ। ਇਹ ਜਾਣਕਾਰੀ ਟਰਾਂਸਪੋਰਟ ਮੰਤਰਾਲੇ ਨੇ ਦਿੱਤੀ ਹੈ। ਪਰ ਇਨ੍ਹਾਂ ਸਾਲਾਂ ਦੌਰਾਨ ਹਾਦਸਿਆਂ ਦੀ ਗਿਣਤੀ ‘ਚ ਵੱਡਾ ਵਾਧਾ ਹੋਇਆ ਹੈ। ਸਿਰਫ਼ ਐਬਸਫਰਡ ਤੇ ਲੈਂਗਲੀ ਦਰਮਿਆਨ ਵਾਹਨਾਂ ਦੀ ਗਿਣਤੀ ‘ਚ ਹਰ ਸਾਲ 2 ਫ਼ੀਸਦ ਦਾ ਵਾਧਾ ਹੁੰਦਾ ਹੈ।
ਇੱਕ ਵੱਡਾ ਬਦਲਾਅ ਇਹ ਆਇਆ ਹੈ ਕਿ ਹਾਈਵੇ 1 ‘ਤੇ ਟਰੱਕਾਂ ਦੀ ਗਿਣਤੀ ਪਹਿਲਾਂ ਨਾਲੋਂ ਵਧ ਗਈ ਹੈ।
22.5 ਮੀਟਰ ਤੋਂ ਲੰਮੇ ਟਰੱਕਾਂ ਦੀ ਗਿਣਤੀ ਹਾਈਵੇ ‘ਤੇ 70 ਫ਼ੀਸਦ ਵਧ ਗਈ ਹੈ। ਇਹ ਗਿਣਤੀ ਔਸਤਨ 2014 ‘ਚ 1,003 ਸੀ ਜੋ ਕਿ 2017 ‘ਚ 1,700 ਹੋ ਗਈ।
ਮਾਹਿਰਾਂ ਦੀ ਮੰਨੀਏ ਤਾਂ ਹਾਦਸਿਆਂ ਲਈ ਕਿਸੇ ਇੱਕ ਕਾਰਨ ਨੂੰ ਜਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ, ਪਰ ਜ਼ਿਆਦਾ ਮਾਮਲਿਆਂ ‘ਚ ਹਾਦਸਿਆਂ ਦਾ ਕਾਰਨ ਟਰੱਕ ਤੇ ਟਰਾਲੇ ਜਰੂਰ ਬਣਦੇ ਹਨ।
ਉੱਥੇ ਹੀ ਬੀਸੀ ਟਰੱਕਿੰਗ ਐਸੋਸੀਏਸ਼ਨ ਦੇ ਨਿਰਦੇਸ਼ਕ ਦੇਵ ਦਾ ਕਹਿਣਾ ਹੈ ਕਿ ਟਰੱਕ ਡਰਾਈਵਰਾਂ ਨੂੰ ਸੜਕ ‘ਤੇ ਸਭ ਤੋਂ ਸੁਰੱਖਿਅਤ ਡਰਾਈਵਿੰਗ ਲਈ ਉਦਾਹਰਣ ਵਜੋਂ ਲਿਆ ਜਾਂਦਾ ਹੈ। ਜਦਕਿ ਹੋਰ ਵਾਹਨਾਂ ਦੇ ਡਰਾਈਵਰਾਂ ਵੱਲੋਂ ਹਾਦਸਿਆਂ ਨੂੰ ਅੰਜਾਮ ਦੇਣ ਦਾ ਖਦਸ਼ਾ ਜ਼ਿਆਦਾ ਰਹਿੰਦਾ ਹੈ।
ਦੇਵ ਨੇ ਕਿਹਾ ਕਿ ਭਾਰੀ ਟਰੱਕਾਂ ਨੂੰ ਰੁਕਣ ਲਈ ਜ਼ਿਆਦਾ ਸਮਾਂ ਲੱਗਦਾ ਹੈ, ਇਸ ਕਰਕੇ ਉਹ ਦੂਜੇ ਵਾਹਨਾਂ ਨਾਲ ਜ਼ਿਆਦਾ ਫਰਕ ‘ਤੇ ਚੱਲਦੇ ਹਨ, ਪਰ ਜਲਦੀ ਕਰਨ ਵਾਲੇ ਦੂਜੇ ਵਾਹਨਾਂ ਦੇ ਡਰਾਈਵਰ ਟਰੱਕ ਡਰਾਈਵਰ ਵੱਲੋਂ ਛੱਡੀ ਗਈ ਥਾਂ ਨੂੰ ਖਾਲੀ ਮੰਨ ਕੇ ਉਸ ‘ਚ ਆ ਜਾਂਦੇ ਹਨ, ਜੋ ਹਾਦਸੇ ਦਾ ਵੱਡਾ ਕਾਰਨ ਬਣਦਾ ਹੈ।
ਦੇਵ ਨੇ ਕਿਹਾ ਕਿ ਹਾਈਵੇ 1 ‘ਤੇ ਟਰੱਕਾਂ ਦੀ ਗਿਣਤੀ ‘ਚ ਹੋ ਰਹੇ ਵਾਧੇ ਦੇ ਕਈ ਕਾਰਨ ਹਨ, ਜਿਨ੍ਹਾਂ ‘ਚੋਂ ਮੁੱਖ ਹੈ ਫਰੈਜ਼ਰ ਵੈਲੀ ‘ਚ ਵੱਡੇ ਪੱਧਰ ‘ਤੇ ਹੋ ਰਿਹਾ ਵਿਕਾਸ।
ਹਾਦਸਿਆਂ ਨੂੰ ਲੈ ਕੇ ਸਾਰੇ ਹੀ ਵਿਭਾਗ ਕਾਫ਼ੀ ਗੰਭੀਰ ਹਨ, ਜਿਸ ਲਈ ਕਈ ਤਰ੍ਹਾਂ ਦੇ ਕਦਮ ਵੀ ਚੁੱਕੇ ਜਾ ਰਹੇ ਹਨ। ਹਾਈਵੇ 1 ‘ਤੇ ਹਾਦਸਿਆਂ ਦੀ ਗਿਣਤੀ ਨਾਲ ਨਜਿੱਠਣ ਲਈ ਜਲਦ ਹੀ ਕੁਝ ਨਵੇਂ ਐਲਾਨ ਹੋਣ ਦੇ ਕਿਆਸ ਵੀ ਲਗਾਏ ਜਾ ਰਹੇ ਹਨ।

Short URL:tvp http://bit.ly/2ukQ4Hq

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab