Site icon TV Punjab | Punjabi News Channel

ਦਿੱਲੀ ਜਾਣ ਵਾਲੇ ਯਾਤਰੀਆਂ ਲਈ ਹਰਿਆਣਾ ਪੁਲਿਸ ਵੱਲੋਂ ਐਡਵਾਇਜਰੀ ਜਾਰੀ

ਡੈਸਕ- ਕਿਸਾਨ ਅੰਦੋਲਨ ਕਾਰਨ ਹਰਿਆਣਾ ਦੇ ਡੀਜੀਪੀ ਵੱਲੋਂ ਲੋਕਾਂ ਨੂੰ ਅਪੀਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਬੇਲੋੜੀ ਯਾਤਰਾ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਤੇ ਜੇ ਜ਼ਿਆਦਾ ਜ਼ਰੂਰੀ ਹੋਵੇ ਤਾਂ ਟ੍ਰੈਫਿਕ ਐਡਵਾਇਜ਼ਰੀ ਅਨੁਸਾਰ ਯਾਤਰਾ ਕਰਨ।

ਉਨ੍ਹਾਂ ਕਿਹਾ ਕਿ ਟ੍ਰੈਫਿਕ ਪੁਲਿਸ ਵੱਲੋਂ ਪਲਾਨ ਤਿਆਰ ਕੀਤੇ ਗਏ ਹਨ। DGP ਨੇ ਕਿਹਾ ਕਿ ਚੰਡੀਗੜ੍ਹ ਤੋਂ ਦਿੱਲੀ ਜਾਣ ਵਾਲੇ ਯਾਤਰੀ ਪੰਚਕੂਲਾ ਦੇ ਰਸਤੇ ਤੋਂ ਲਾਂਡਵਾ, ਇੰਦਰੀ ਹੁੰਦੇ ਕਰਨਾਲ ਪਹੁੰਚਣ ਤੇ ਫਿਰ ਪਾਨੀਪਤ, ਸੋਨੀਪਤ, ਕੇਐੱਮਪੀ ਹਾਈਵੇ ਲੈਂਦੇ ਹੋਏ ਗੁੜਗਾਓਂ ਹੁੰਦੇ ਹੋਏ ਦਿੱਲੀ ਪਹੁੰਚਣ ਤੇ ਇਸੇ ਤਰ੍ਹਾਂ ਦਿੱਲੀ ਤੋਂ ਆਉਣ ਵਾਲੇ ਯਾਤਰੀ ਕਰਨਾਲ ਤੋਂ ਇੰਦਰੀ, ਲਾਂਡਵਾ ਤੇ ਯਮੁਨਾਨਗਰ ਹਾਈਵੇ ਲੈ ਕੇ ਪੰਚਕੂਲਾ ਹੁੰਦੇ ਹੋਏ ਚੰਡੀਗੜ੍ਹ ਪਹੁੰਚੇ। ਬਾਕੀ ਹਰਿਆਣਾ ਵਿਚ ਸਾਰੇ ਰਸਤੇ ਸੁਚਾਰੂ ਤਰੀਕੇ ਨਾਲ ਚੱਲ ਰਹ ੇਹਨ। ਤੁਸੀਂ ਆਪਣੀ ਯਾਤਰਾ ਕਰ ਸਕਦੇ ਹੋ। ਸਿਰਫ ਦਿੱਲੀ ਜਾਣ ਵਾਲੇ ਯਾਤਰੀ ਟਿਕਰੀ ਤੇ ਸਿੰਘੂ ਬਾਰਡਰ ਜਾਣ ਤੋਂ ਬਚਣ।

ਇਸ ਦੇ ਨਾਲ ਹੀ DGP ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਸੋਸ਼ਲ ਮੀਡੀਆ ਅਕਾਊਂਟ ਕਿਸੇ ਵੀ ਤਰ੍ਹਾਂ ਦੀ ਪੋਸਟ ਬਿਨਾਂ ਪੁਸ਼ਟੀ ਤੋਂ ਪੋਸਟ ਨਾ ਕਰਨ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ‘ਤੇ ਅਫਵਾਹ ਫੈਲਾਉਣ ਵਾਲਿਆਂ ‘ਤੇ ਸਖਤ ਨਜ਼ਰ ਰੱਖੀ ਜਾਵੇਗੀ। ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਕਾਰਵਾਈ ਵੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਅਪੀਲ ਹੈ ਕਿ ਕਾਨੂੰਨ ਵਿਵਸਥਾ ਬਣਾਏ ਰੱਖਣ ਵਿਚ ਸਾਡੀ ਮਦਦ ਕਰਨ।

Exit mobile version