Site icon TV Punjab | Punjabi News Channel

ਕਾਮੇਡੀ ਅਤੇ ਐਕਟਿੰਗ ਤੋਂ ਬਾਅਦ ਹੁਣ ਗਾਇਕ ਬਣੇ ਕਪਿਲ ਸ਼ਰਮਾ, ਗੁਰੂ ਰੰਧਾਵਾ ਦੇ ਨਾਲ ਇਸ ਦਿਨ ਆ ਰਿਹਾ ਹੈ ਸੋਂਗ Alone

Kapil Sharma Song: ਪੰਜਾਬੀ ਗਾਇਕ ਗੁਰੂ ਰੰਧਾਵਾ ਅਤੇ ਕਾਮੇਡੀਅਨ ਕਪਿਲ ਸ਼ਰਮਾ ਦਾ ਇਕ ਪੋਸਟਰ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ, ਜਿਸ ਨੂੰ ਦੇਖ ਕੇ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਹਨ। ਕਪਿਲ ਸ਼ਰਮਾ ਨੇ ਹੁਣ ਤੱਕ ਕਾਮੇਡੀਅਨ ਅਤੇ ਐਕਟਰ ਦੇ ਤੌਰ ‘ਤੇ ਇੰਡਸਟਰੀ ‘ਚ ਆਪਣੀ ਪਛਾਣ ਬਣਾਈ ਹੈ ਪਰ ਹੁਣ ਉਹ ਗਾਇਕੀ ‘ਚ ਆਪਣਾ ਨਵਾਂ ਡੈਬਿਊ ਕਰਨ ਜਾ ਰਹੇ ਹਨ। ਐਤਵਾਰ ਸ਼ਾਮ ਨੂੰ, ਕਪਿਲ ਨੇ ਇੰਸਟਾਗ੍ਰਾਮ ‘ਤੇ ਇਕ ਪੋਸਟ ਸ਼ੇਅਰ ਕੀਤੀ ਜਿਸ ਵਿਚ ਗਾਇਕ ਗੁਰੂ ਰੰਧਾਵਾ ਨਾਲ ਆਪਣੇ ਸਹਿਯੋਗ ਦੀ ਘੋਸ਼ਣਾ ਕੀਤੀ ਗਈ। ਪੋਸਟਰ ‘ਚ ਕਪਿਲ ਨੇ ਭੂਰੇ ਰੰਗ ਦਾ ਕੋਟ ਅਤੇ ਕਾਲੇ ਰੰਗ ਦੀ ਟੀ-ਸ਼ਰਟ ‘ਤੇ ਗੂੜ੍ਹੇ ਸਨਗਲਾਸ ਪਾਏ ਹੋਏ ਹਨ। ਜਦੋਂ ਕਿ ਗੁਰੂ ਰੰਧਾਵਾ ਕਾਲੇ ਸਵੈਟਰ, ਮੈਚਿੰਗ ਕੋਟ ਅਤੇ ਦਸਤਾਨੇ ਵਿੱਚ ਨਜ਼ਰ ਆਏ।

ਕਪਿਲ ਅਤੇ ਗੁਰੂ ਰੰਧਾਵਾ ਦਾ ਇਹ ਗੀਤ 9 ਫਰਵਰੀ ਨੂੰ ਰਿਲੀਜ਼ ਹੋਵੇਗਾ। ਪੋਸਟ ਨੂੰ ਸ਼ੇਅਰ ਕਰਦੇ ਹੋਏ ਗੁਰੂ ਰੰਧਾਵਾ ਨੇ ਕੈਪਸ਼ਨ ‘ਚ ਲਿਖਿਆ, ‘ਅਸੀਂ ਤੁਹਾਡੇ ਸਾਰਿਆਂ ਨਾਲ ਅਲੋਨ ਸ਼ੇਅਰ ਕਰਨ ਲਈ ਬਹੁਤ ਉਤਸ਼ਾਹਿਤ ਹਾਂ। ਕਪਿਲ ਪਾਜੀ ਦੇ ਪਹਿਲੇ ਗੀਤ ਨੂੰ ਸੁਣਨ ਲਈ ਇੰਤਜ਼ਾਰ ਕਰਨਾ ਬਹੁਤ ਮੁਸ਼ਕਲ ਹੋ ਰਿਹਾ ਹੈ। ਇਹ ਗੀਤ 9 ਫਰਵਰੀ ਨੂੰ ਰਿਲੀਜ਼ ਹੋਵੇਗਾ।ਗੁਰੂ ਦੀ ਪੋਸਟ ‘ਤੇ ਕਈ ਗਾਇਕਾਂ ਅਤੇ ਬਾਲੀਵੁੱਡ ਹਸਤੀਆਂ ਨੇ ਕਮੈਂਟ ਕੀਤੇ ਹਨ। ਗਾਇਕ ਮੀਕਾ ਸਿੰਘ ਨੇ ਲਿਖਿਆ, ‘ਕੀ ਗੱਲ ਹੈ… ਇੱਕ ਫਰੇਮ ਵਿੱਚ ਦੋ ਰੌਕ ਸਟਾਰ।’ ਰੈਪਰ ਬਾਦਸ਼ਾਹ ਨੇ ਵੀ ਇਮੋਜੀ ਸ਼ੇਅਰ ਕਰਕੇ ਆਪਣੀ ਪ੍ਰਤੀਕਿਰਿਆ ਦਿੱਤੀ।

ਹਾਲ ਹੀ ‘ਚ ਗੁਰੂ ਰੰਧਾਵਾ ਨੇ ਸ਼ਹਿਨਾਜ਼ ਗਿੱਲ ਨਾਲ ਗੀਤ ‘ਮੂਨ ਰਾਈਜ਼’ ਰਿਲੀਜ਼ ਕੀਤਾ ਸੀ, ਜਿਸ ਨੂੰ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਵੀ ਕੀਤਾ ਗਿਆ ਸੀ। ਗੀਤ ਦਾ ਆਡੀਓ ਵਰਜ਼ਨ ਪਿਛਲੇ ਸਾਲ ਦਸੰਬਰ ‘ਚ ਰਿਲੀਜ਼ ਹੋਇਆ ਸੀ। ਗੀਤ ਨੂੰ ਇਸ ਮਹੀਨੇ ਦੀ ਸ਼ੁਰੂਆਤ ‘ਚ ਵੀਡੀਓ ਦੇ ਨਾਲ ਸ਼ੇਅਰ ਕੀਤਾ ਗਿਆ ਸੀ। ਇਸ ਦੇ ਨਾਲ ਹੀ ਗੁਰੂ ਰੰਧਾਵਾ ਜਲਦ ਹੀ ਆਪਣੀ ਅਦਾਕਾਰੀ ਦੀ ਸ਼ੁਰੂਆਤ ਕਰਨ ਜਾ ਰਹੇ ਹਨ। ਉਹ ਦਿੱਗਜ ਅਭਿਨੇਤਾ ਅਨੁਪਮ ਖੇਰ ਨਾਲ ਆਉਣ ਵਾਲੀ ਕਾਮੇਡੀ ਫਿਲਮ ਕੁਛ ਖੱਟਾ ਹੋ ਜਾਏ ਵਿੱਚ ਕੰਮ ਕਰਦੇ ਨਜ਼ਰ ਆਉਣਗੇ। ਦੂਜੇ ਪਾਸੇ ਕਪਿਲ ਸ਼ਰਮਾ ਦੀ ਆਉਣ ਵਾਲੀ ਫਿਲਮ ‘ਜਵਿਗਾਟੋ’ ਇਸ ਸਾਲ 17 ਮਾਰਚ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ। ਜਿਸ ਦਾ ਨਿਰਦੇਸ਼ਨ ਨੰਦਿਤਾ ਦਾਸ ਨੇ ਕੀਤਾ ਹੈ।

Exit mobile version