Calgary- ਪਾਇਲਟਾਂ ਦੀ ਘਾਟ ਦੇ ਚਲਦਿਆਂ ਏਅਰ ਕੈਨੇਡਾ ਨੇ ਕੈਲਗਰੀ ਤੋਂ 6 ਅਹਿਮ ਹਵਾਈ ਰੂਟਾਂ ਨੂੰ ਬੰਦ ਕਰਨ ਦਾ ਫ਼ੈਸਲਾ ਲਿਆ ਹੈ। ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ ਨੇ ਬੁੱਧਵਾਰ ਨੂੰ ਏਅਰਲਾਈਨ ਨੇ ਪੁਸ਼ਟੀ ਕੀਤੀ ਹੈ ਕਿ ਅਕਤੂਬਰ ਦੇ ਅੰਤ ਤੱਕ ਕੈਲਗਰੀ ਤੋਂ ਓਟਾਵਾ, ਹੈਲੀਫ਼ੈਕਸ, ਲਾਸ ਏਂਜਲਸ, ਹੌਨੋਲੁਲੂ, ਕਾਨਕੂਨ ਅਤੇ ਫਰੈਂਕਫਰਟ ਦੀਆਂ ਸਿੱਧੀਆਂ ਉਡਾਣਾਂ ਬੰਦ ਕਰ ਦਿੱਤੀਆਂ ਜਾਣਗੀਆਂ।
ਏਅਰ ਕੈਨੇਡਾ ਦੇ ਬੁਲਾਰੇ ਪੀਟਰ ਫਿਟਜ਼ਪੈਟਰਿਕ ਦਾ ਕਹਿਣਾ ਹੈ ਕਿ ਰੂਟ ਰੱਦ ਕਰਨ ਦਾ ਉਦੇਸ਼ ਏਅਰਲਾਈਨ ਦੀ ਸਮੁੱਚੀ ਸੰਚਾਲਨ ਸਥਿਰਤਾ ਨੂੰ ਬਿਹਤਰ ਬਣਾਉਣਾ ਹੈ। ਉਨ੍ਹਾਂ ਦੱਸਿਆ ਕਿ ਖੇਤਰੀ ਪਾਇਲਟਾਂ ਦੀ ਉਦਯੋਗ-ਵਿਆਪੀ ਘਾਟ ਦਾ ਏਅਰ ਕੈਨੇਡਾ ਦੇ ਖੇਤਰੀ ਨੈੱਟਵਰਕ ਉੱਤੇ ਲੰਮਾ ਅਸਰ ਪੈਣ ਦੀ ਉਮੀਦ ਹੈ।
ਬੁਲਾਰੇ ਨੇ ਕਿਹਾ ਕਿ ਮਾਂਟਰੀਅਲ-ਅਧਾਰਿਤ ਏਅਰਲਾਈਨ ਨੂੰ ਏਅਰ ਕੈਨੇਡਾ ਨੂੰ ਪਾਇਲਟਾਂ ਦੀ ਮੌਜੂਦਾ ਘਾਟ ਦੇ ਨਾਲ-ਨਾਲ ਸਪਲਾਈ ਚੇਨ ਦੀਆਂ ਚੁਣੌਤੀਆਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਕਾਰਨ ਏਅਰਲਾਈਨ ਲਈ ਪੁਰਜ਼ਿਆਂ ਨੂੰ ਪ੍ਰਾਪਤ ਕਰਨਾ ਅਤੇ ਸਮੇਂ ‘ਤੇ ਹਵਾਈ ਜਹਾਜ਼ ਦਾ ਰੱਖ-ਰਖਾਅ ਪੂਰਾ ਕਰਨਾ ਮੁਸ਼ਕਲ ਹੋ ਰਿਹਾ ਹੈ।
ਉਮਰਦਰਾਜ਼ ਕਾਰਜਬਲ ਅਤੇ ਨਵੀਆਂ ਡਿਸਕਾਊਂਟਡ ਏਅਰਲਾਈਨਾਂ ਦੇ ਤੇਜ਼ੀ ਨਾਲ ਪ੍ਰਸਾਰ ਸਣੇ ਵੱਖ-ਵੱਖ ਕਾਰਾਂ ਦੇ ਕਾਰਨ ਪੂਰੇ ਮਹਾਂਦੀਪ ’ਚ ਕਈ ਸਾਲਾਂ ਤੋਂ ਪਾਇਲਟਾਂ ਦੀ ਕਮੀ ਬਣੀ ਹੋਈ ਹੈ, ਜੋ ਕਿ ਲੇਬਰ ਸਪਲਾਈ ’ਤੇ ਦਬਾਅ ਪਾ ਰਿਹਾ ਹੈ।
ਕੋਵਿਡ-19 ਮਹਾਂਮਾਰੀ ਨੇ ਏਅਰਲਾਈਨਾਂ ਦੀਆਂ ਪਹਿਲਾਂ ਤੋਂ ਮੌਜੂਦ ਲੇਬਰ ਚੁਣੌਤੀਆਂ ਨੂੰ ਹੋਰ ਵਧਾ ਦਿੱਤਾ ਹੈ, ਦੇਸ਼ ਭਰ ’ਚ ਪਾਇਲਟ ਸਿਖਲਾਈ ’ਚ ਦੇਰੀ ਅਤੇ ਵਿਘਨ ਪੈਦਾ ਕੀਤਾ ਹੈ, ਨਾਲ ਹੀ ਅਨੁਭਵੀ ਪਾਇਲਟਾਂ ਨੂੰ ਕਿਤੇ ਹੋਰ ਵਧੇਰੇ ਨੌਕਰੀ ਸਥਿਰਤਾ ਦੇ ਪੱਖ ’ਚ ਉਦਯੋਗ ਤੋਂ ਬਾਹਰ ਨਿਕਲਣ ਲਈ ਪ੍ਰੇਰਿਤ ਕੀਤਾ ਹੈ।
ਏਅਰ ਕੈਨੇਡਾ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਕੈਲਗਰੀ ਅਤੇ ਪੱਛਮੀ ਕੈਨੇਡੀਅਨ ਮਾਰਕੀਟ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਏਅਰਲਾਈਨ ਨੇ ਕਿਹਾ ਕਿ ਉਹ ਕੈਲਗਰੀ ਤੋਂ ਲੰਡਨ-ਹੀਥਰੋ ਲਈ ਸਿੱਧੀ ਸੇਵਾ ਦੇ ਨਾਲ-ਨਾਲ ਪੂਰੇ ਕੈਨੇਡਾ ਅਤੇ ਅਮਰੀਕਾ ਦੇ ਯਾਤਰੀਆਂ ਲਈ ਸਿੱਧੀ ਸੇਵਾ ਪ੍ਰਦਾਨ ਕਰਨਾ ਜਾਰੀ ਰੱਖੇਗੀ।