TV Punjab | Punjabi News Channel

ਏਅਰ ਇੰਡੀਆ ਦਾ ਜਹਾਜ਼ 8 ਘੰਟੇ ਉਡਿਆ ਲੇਟ, ਬਿਨਾਂ AC ਦੇ ਫਲਾਈਟ ‘ਚ ਬੈਠੇ ਰਹੇ ਯਾਤਰੀ, ਕਈ ਹੋਏ ਬੇਹੋਸ਼

FacebookTwitterWhatsAppCopy Link

ਡੈਸਕ- ਏਅਰ ਇੰਡੀਆ ਵਿਚ ਸਵਾਰ ਕਈ ਯਾਤਰੀ ਅਚਾਨਕ ਬੇਹੋਸ਼ ਹੋਣ ਲੱਗੇ। ਦਰਅਸਲ ਏਅਰ ਇੰਡੀਆ ਦੀ ਫਲਾਈਟ AI 183 8 ਘੰਟੇ ਤੋਂ ਵੱਧ ਦੇਰੀ ਨਾਲ ਚੱਲੀ। ਇਸ ਦੇ ਨਾਲ ਹੀ ਯਾਤਰੀਆਂ ਨੂੰ ਬਿਨਾਂ ਏਸੀ ਦੇ ਫਲਾਇਟ ਵਿਚ ਬਿਠਾਇਆ ਗਿਆ ਜਿਸ ਕਰਕੇ ਬਹੁਤ ਸਾਰੇ ਯਾਤਰੀ ਬੇਹੋਸ਼ ਵੀ ਹੋ ਗਏ।

ਇਸ ਦੌਰਾਨ ਫਲਾਇਟ ਵਿਚ ਸਵਾਰ ਯਾਤਰੀਆਂ ਨੂੰ ਲਗਭਗ 8 ਘੰਟੇ ਤੋਂ ਵੀ ਜ਼ਿਆਦਾ ਇੰਤਜ਼ਾਰ ਕਰਨ ‘ਤੇ ਮਜਬੂਰ ਕੀਤਾ ਗਿਆ। ਹਾਲਾਂਕਿ ਸਥਿਤੀ ਉਦੋਂ ਹੋਰ ਵਿਗੜ ਗਈ ਜਦੋਂ ਕਥਿਤ ਤੌਰ ‘ਤੇ ਫਲਾਈਟ ਵਿਚ ਸਵਾਰ ਕਈ ਯਾਤਰੀ ਅਚਾਨਕ ਇਕ-ਇਕ ਕਰਕੇ ਬੇਹੋਸ਼ ਹੋਣ ਲੱਗੇ ਜਿਸ ਦੇ ਬਾਅਦ ਉਨ੍ਹਾਂ ਨੂੰ ਫਲਾਇਟ ਤੋਂ ਉਤਾਰਿਆ ਗਿਆ।

ਦੱਸ ਦੇਈਏ ਕਿ ਦਿੱਲੀ ਵਿੱਚ ਕੜਾਕੇ ਦੀ ਗਰਮੀ ਪੈ ਰਹੀ ਹੈ, ਤਾਪਮਾਨ ਰਿਕਾਰਡ 52.9 ਡਿਗਰੀ ਤੱਕ ਪਹੁੰਚ ਗਿਆ ਸੀ ਤੇ ਅਜਿਹੇ ਵਿਚ ਬਿਨਾਂ ਏਸੀ ਦੇ ਯਾਤਰੀਆਂ ਨੂੰ ਫਲਾਇਟ ਵਿਚ ਬਿਠਾਉਣ ਨਾਲ ਉਨ੍ਹਾਂ ਦੀ ਹਾਲਤ ਵਿਗੜ ਗਈ ਤੇ ਉਹ ਇਕ-ਇਕ ਕਰਕੇ ਬੇਹੋਸ਼ ਹੋਣ ਲੱਗੇ।

ਹਾਲਾਂਕਿ ਏਅਰ ਇੰਡੀਆ ਨੇ ਇਸ ਪ੍ਰੇਸ਼ਾਨੀ ਲਈ ਮਾਫੀ ਵੀ ਮੰਗੀ। ਉਨ੍ਹਾਂ ਕਿਹਾ ਕਿ ਭਰੋਸਾ ਰੱਖੋ ਕਿ ਸਾਡੀ ਟੀਮ ਇਸ ਦੇਰੀ ਦੀ ਸਮੱਸਿਆ ਹੱਲ ਕਰਨ ਲਈ ਸਰਗਰਮੀ ਨਾਲ ਕੰਮ ਕਰ ਰਹੀ ਹੈ ਅਤੇ ਤੁਹਾਨੂੰ ਹੋ ਰਹੀ ਪਰੇਸ਼ਾਨੀ ਦੀ ਕਦਰ ਕਰ ਰਹੀ ਹੈ। ਅਸੀਂ ਆਪਣੀ ਟੀਮ ਨੂੰ ਯਾਤਰੀਆਂ ਨੂੰ ਲੋੜੀਂਦੀ ਸਹਾਇਤਾ ਪ੍ਰਦਾਨ ਕਰਨ ਲਈ ਵੀ ਸੁਚੇਤ ਕਰ ਰਹੇ ਹਾਂ।

Exit mobile version