Site icon TV Punjab | Punjabi News Channel

ਏਅਰ ਕੈਨੇਡਾ ਦੀ ਉਡਾਣ ਨੇ ਹਵਾਈ ਅੱਡੇ ’ਤੇ ਛੱਡੀ ਕੈਨੇਡਾ ਦੇ ਮੁੱਖ Accessibility Officer ਦੀ ਵ੍ਹੀਲਚੇਅਰ

ਏਅਰ ਕੈਨੇਡਾ ਦੀ ਉਡਾਣ ਨੇ ਹਵਾਈ ਅੱਡੇ ’ਤੇ ਛੱਡੀ ਕੈਨੇਡਾ ਦੇ ਮੁੱਖ ਅਸੈੱਸਬਿਲਟੀ ਅਧਿਕਾਰੀ ਦੀ ਵ੍ਹੀਲਚੇਅਰ

Vancouver- ਕੈਨੇਡਾ ਦੇ ਮੁੱਖ ਅਸੈੱਸਬਿਲਟੀ ਅਧਿਕਾਰੀ ਨੇ ਏਅਰ ਕੈਨੇਡਾ ਵਲੋਂ ਪਿਛਲੇ ਹਫ਼ਤੇ ਕ੍ਰਾਸ-ਕੰਟਰੀ ਫਲਾਈਟ ’ਤੇ ਆਪਣੀ ਵ੍ਹੀਲਚੇਅਰ ਲਿਆਉਣਾ ਭੁੱਲ ਜਾਣ ਤੋਂ ਬਾਅਦ ਵ੍ਹੀਲਚੇਅਰ ਉਪਭੋਗਤਾਵ ਨਾਲ ਸਨਮਾਨਪੂਰਵਕ ਵਤੀਰਾ ਕਰਨ ’ਚ ਅਸਫਲ ਰਹਿਣ ’ਤੇ ਏਅਰਲਾਈਨ ਲੰਬੇ ਹੱਥੀਂ ਲਿਆ ਹੈ। ਸਟੈਫਨੀ ਕੈਡੀਅਕਸ ਨਾਮੀ ਉਕਤ ਅਧਿਕਾਰੀ ਨੇ ਕਿਹਾ ਕਿ ਜਦੋਂ ਉਸ ਨੇ ਸ਼ੁੱਕਰਵਾਰ ਨੂੰ ਟੋਰਾਂਟੋ ਤੋਂ ਵੈਨਕੂਵਰ ਲਈ ਉਡਾਣ ਭਰੀ ਤਾਂ ਉਸ ਨੂੰ ਪਤਾ ਲੱਗਾ ਕਿ ਉਸ ਦੀ ਵ੍ਹੀਲਚੇਅਰ ਪਿੱਛੇ ਰਹਿ ਗਈ ਸੀ। ਉਸਨੇ ਐਕਸ ’ਤੇ ਘਟਨਾ ਬਾਰੇ ਪੋਸਟ ਕੀਤਾ ਸੀ ਅਤੇ ਉਸਦੀ ਪੋਸਟਿੰਗ ਨੂੰ ਲੋਕਾਂ ਵਲੋਂ ਬਹੁਤ ਜ਼ਿਆਦਾ ਸਮਰਥਨ ਦਿੱਤਾ ਗਿਆ। ਉਸ ਨੇ ਆਪਣੀ ਪੋਸਟ ਦੇ ਨਾਲ ਇੱਕ ਤਸਵੀਰ ਵੀ ਸਾਂਝੀ ਕੀਤੀ ਸੀ, ਜਿਸ ’ਚ ਉਹ ਉਸਨੇ ਇੱਕ ਬਦਲੀ ਵ੍ਹੀਲਚੇਅਰ ’ਚ ਏਅਰ ਕੈਨੇਡਾ ਸਰਵਿਸ ਡੈਸਕ ਦੇ ਸਾਹਮਣੇ ਉਡੀਕ ਕਰ ਰਹੀ ਸੀ।
ਕੈਡੀਅਕਸ ਸ਼ੁੱਕਰਵਾਰ ਨੂੰ ਟੋਰਾਂਟੋ ਤੋਂ ਰਵਾਨਾ ਹੋਈ ਅਤੇ ਆਪਣੀ ਵ੍ਹੀਲਚੇਅਰ ਤੋਂ ਬਿਨਾਂ ਵੈਨਕੂਵਰ ਹਵਾਈ ਅੱਡੇ ’ਤੇ ਪਹੁੰਚੀ ਸੀ। ਦੱਸ ਦਈਏ ਕਿ ਕੈਡੀਅਕਸ ਕੈਨੇਡਾ ਦੀ ਪਹਿਲੀ ਮੁੱਖ ਅਸੈੱਸਬਿਲਟੀ ਅਧਿਕਾਰੀ ਹੈ, ਜਿਸਦੀ ਨਿਯੁਕਤੀ ਮਈ 2022 ’ਚ ਕੀਤੀ ਗਈ ਸੀ। ਉਹ 2009 ਤੋਂ 2022 ਤੱਕ ਬੀ. ਸੀ. ਵਿਧਾਨ ਸਭਾ ਦੀ ਮੈਂਬਰ ਸੀ ਅਤੇ ਕਈ ਮੰਤਰੀ ਅਹੁਦਿਆਂ ’ਤੇ ਰਹੀ ਹੈ।
ਉੱਧਰ ਏਅਰ ਕੈਨੇਡਾ ਨੇ ਐਕਸ ’ਤੇ ਇੱਕ ਜਵਾਬ ’ਚ ਕੈਡੀਅਕਸ ਨੂੰ ਦੱਸਿਆ ਕਿ ਇਹ ਨਿਸ਼ਚਤ ਤੌਰ ’ਤੇ ਸੇਵਾ ਦਾ ਪੱਧਰ ਨਹੀਂ ਹੈ ਜੋ ਅਸੀਂ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਕਈ ਘੰਟਿਆਂ ਬਾਅਦ, ਏਅਰ ਕੈਨੇਡਾ ਨੇ ਐਕਸ ’ਤੇ ਦੁਬਾਰਾ ਕਿਹਾ ਕਿ ਉਸ ਦੀ ਵ੍ਹੀਲਚੇਅਰ ਜਲਦੀ ਹੀ ਉਸ ਕੋਲ ਪਹੁੰਚ ਜਾਵੇਗੀ। ਆਪਣੀ ਪੋਸਟ ’ਚ ਏਅਰ ਕੈਨੇਡਾ ਨੇ ਅੱਗੇ ਲਿਖਿਆ, ‘‘ਸਾਨੂੰ ਬਹੁਤ ਅਫ਼ਸੋਸ ਹੈ ਅਤੇ ਤੁਹਾਡੇ ਨਾਲ ਇਸ ਬਾਰੇ ਚਰਚਾ ਕਰਨਾ ਚਾਹੁੰਦੇ ਹਾਂ। ਪਹੁੰਚਯੋਗਤਾ ਇੱਕ ਤਰਜੀਹ ਹੈ, ਅਸੀਂ ਬਿਹਤਰ ਕਰਨ ਦੀ ਸਾਡੀ ਵਚਨਬੱਧਤਾ ਦੇ ਹਿੱਸੇ ਵਜੋਂ ਅੰਦਰੂਨੀ ਤੌਰ ’ਤੇ ਜਾਂਚ ਕਰ ਰਹੇ ਹਾਂ।’’

Exit mobile version