TV Punjab | Punjabi News Channel

Ajaz Patel ਨੇ ਮਚਾਈ ਸਨਸਨੀ, ਪਾਰੀ ‘ਚ 10 ਵਿਕਟਾਂ ਲੈਣ ਵਾਲੇ ਤੀਜੇ ਗੇਂਦਬਾਜ਼

ਨਿਊਜ਼ੀਲੈਂਡ ਦੇ ਗੇਂਦਬਾਜ਼ ਏਜਾਜ਼ ਪਟੇਲ ਨੇ ਵਿਸ਼ਵ ਰਿਕਾਰਡ ਦੀ ਬਰਾਬਰੀ ਕਰ ਲਈ ਹੈ। ਏਜਾਜ਼ ਪਟੇਲ ਨੇ ਭਾਰਤ ਖ਼ਿਲਾਫ਼ ਦੂਜੇ ਟੈਸਟ ਦੀ ਪਹਿਲੀ ਪਾਰੀ ਵਿੱਚ ਸਾਰੀਆਂ 10 ਵਿਕਟਾਂ ਲਈਆਂ। ਇਸ ਨਾਲ ਪਟੇਲ ਇਕ ਟੈਸਟ ਪਾਰੀ ਵਿਚ 10 ਵਿਕਟਾਂ ਲੈਣ ਵਾਲੇ ਤੀਜੇ ਗੇਂਦਬਾਜ਼ ਬਣ ਗਏ ਹਨ। ਏਜਾਜ਼ ਪਟੇਲ ਤੋਂ ਪਹਿਲਾਂ ਜਿਮ ਲੇਕਰ ਅਤੇ ਅਨਿਲ ਕੁੰਬਲੇ ਨੇ ਇਹ ਕਾਰਨਾਮਾ ਕੀਤਾ ਸੀ। 22 ਸਾਲਾਂ ਬਾਅਦ ਪਟੇਲ ਨੇ ਮੁੜ ਇਤਿਹਾਸ ਦੁਹਰਾਇਆ ਹੈ।

ਉਹ ਗੇਂਦਬਾਜ਼ ਜਿਨ੍ਹਾਂ ਨੇ ਇੱਕ ਟੈਸਟ ਪਾਰੀ ਵਿੱਚ ਸਾਰੀਆਂ 10 ਵਿਕਟਾਂ ਲਈਆਂ

53/10 – ਜਿਮ ਲੇਕਰ ਬਨਾਮ ਇੰਗਲੈਂਡ (1956)

74/10 – ਅਨਿਲ ਕੁੰਬਲੇ ਬਨਾਮ ਪਾਕਿਸਤਾਨ (1999)

119/10 – ਏਜਾਜ਼ ਪਟੇਲ ਬਨਾਮ ਭਾਰਤ (2021)

Exit mobile version