Site icon TV Punjab | Punjabi News Channel

ਅਕਾਲ ਤਖ਼ਤ ਨੇ ਸਾਬਕਾ ਮੰਤਰੀਆਂ ਨੂੰ ਕੀਤਾ ਤਲਬ, 2 ਦਸੰਬਰ ਨੂੰ ਹੋਵੇਗੀ ਮੀਟਿੰਗ

ਡੈਸਕ- ਪੰਜਾਬ ਵਿੱਚ ਸਾਲ 2007 ਤੋਂ ਲੈਕੇ 2017 ਤੱਕ ਅਕਾਲੀ ਭਾਜਪਾ ਸਰਕਾਰ ਵਿੱਚ ਮੰਤਰੀ ਰਹੇ ਲੀਡਰਾਂ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਤਲਬ ਕੀਤਾ ਗਿਆ ਹੈ। ਜਿਸ ਤੋਂ ਬਾਅਦ 2 ਦਸੰਬਰ ਨੂੰ ਪੰਜ ਸਿੰਘ ਸਹਿਬਾਨਾਂ ਦੀ ਮੀਟਿੰਗ ਬੁਲਾਈ ਗਈ ਹੈ। ਜਿਸ ਵਿੱਚ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਸਿੰਘ ਸਾਹਿਬ ਸੁਖਬੀਰ ਸਿੰਘ ਬਾਦਲ ਨੂੰ ਕੋਈ ਤਨਖਾਹ ਲਗਾ ਦੇਣ।

ਸੁਖਬੀਰ ਸਿੰਘ ਬਾਦਲ ਨੇ ਬੀਤੇ ਦਿਨੀਂ ਦੂਜੀ ਵਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਚਿੱਠੀ ਲਿਖੀ ਸੀ। ਜਿਸ ਵਿੱਚ ਉਹਨਾਂ ਨੇ ਤਨਖਾਹੀ ਕਰਾਰ ਹੋਣ ਨੂੰ ਕਾਫੀ ਸਮਾਂ ਹੋਣ ਦਾ ਹਵਾਲਾ ਦਿੰਦਿਆਂ ਜਲਦੀ ਤਨਖਾਹ ਲਗਾਉਣ ਦੀ ਅਪੀਲ ਕੀਤੀ ਸੀ। ਸੁਖਬੀਰ ਬਾਦਲ ਨੇ ਕਿਹਾ ਸੀ ਕਿ ਉਹ ਨਿਮਾਣੇ ਸਿੱਖ ਵਾਂਗ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਨਤਮਸਤਕ ਹੋਣਾ ਚਾਹੁੰਦੇ ਹਨ।

ਕੌਣ ਕੌਣ ਸਨ ਵਜ਼ੀਰ ?

ਬਿਕਰਮ ਸਿੰਘ ਮਜੀਠੀਆ- ਮਾਲ, ਸੂਚਨਾ ਤੇ ਪ੍ਰਸ਼ਾਰਣ ਅਤੇ ਆਪਦਾ ਪ੍ਰਬੰਧਨ ਮੰਤਰੀ

ਦਲਜੀਤ ਸਿੰਘ ਚੀਮਾ- ਸਿੱਖਿਆ ਮੰਤਰੀ

ਮਨਪ੍ਰੀਤ ਸਿੰਘ ਬਾਦਲ- ਖ਼ਜਾਨਾ ਮੰਤਰੀ

ਪਰਮਿੰਦਰ ਸਿੰਘ ਢੀਂਡਸਾ- ਖ਼ਜਾਨਾ ਮੰਤਰੀ

ਸਿਕੰਦਰ ਸਿੰਘ ਮਾਲੂਕਾ- ਪੰਚਾਇਤ ਮੰਤਰੀ

ਜਗੀਰ ਕੌਰ- ਸਮਾਜਿਕ ਸੁਰੱਖਿਆ ਅਤੇ ਮਹਿਲਾ ਵਿਕਾਸ ਮੰਤਰੀ

ਗੁਲਜ਼ਾਰ ਸਿੰਘ ਰਣੀਕੇ- ਖੇਡ ਮੰਤਰੀ

ਸ਼ਰਨਜੀਤ ਸਿੰਘ ਢਿੱਲੋਂ- ਸਿੰਚਾਈ ਮੰਤਰੀ

ਆਦੇਸ਼ ਪ੍ਰਤਾਪ ਸਿੰਘ ਕੈਰੋਂ- ਆਬਕਾਰੀ ਵਿਭਾਗ

ਸਰਵਣ ਸਿੰਘ ਫਿਲੌਰ- ਜੇਲ੍ਹ ਅਤੇ ਸ਼ੈਰ ਸਪਾਟਾ ਮੰਤਰੀ

ਸੁਰਜੀਤ ਸਿੰਘ ਰੱਖੜਾ- ਉੱਚ ਸਿੱਖਿਆ ਅਤੇ ਵਾਟਰ ਸਪਲਾਈ ਮੰਤਰੀ

ਜਨਮੇਜਾ ਸਿੰਘ ਸੇਖੋਂ- PWD ਮੰਤਰੀ

ਸੁੱਚਾ ਸਿੰਘ ਲੰਗਾਹ- ਖੇਤੀ ਬਾੜੀ ਮੰਤਰੀ

ਸੋਹਨ ਸਿੰਘ ਠੰਡਲ- ਜੇਲ੍ਹ ਮੰਤਰੀ

ਰਾਮ ਰਹੀਮ ਨੂੰ ਮਾਫੀ ਦੇਣ ਵਾਲੇ ਜੱਥੇਦਾਰਾਂ ਤੋਂ ਮੰਗਿਆ ਜਵਾਬ
ਡੇਰਾ ਮੁੱਖੀ ਗੁਰਮੀਤ ਰਾਮ ਰਹੀਮ ਨੂੰ ਮੁਆਫੀ ਦੇਣ ਵਾਲੇ ਸਾਬਕਾ 3 ਜੱਥੇਦਾਰਾਂ ਤੋਂ ਵੀ ਸ਼੍ਰੀ ਅਕਾਲ ਤਖ਼ਤ ਸਾਹਿਬ ਨੇ ਸਪੱਸ਼ਟੀਕਰਨ ਮੰਗਿਆ ਹੈ। ਸਾਬਕਾ ਜੱਥੇਦਾਰਾਂ ਵਿੱਚ ਗਿਆਨੀ ਗੁਰਬਚਨ ਸਿੰਘ, ਗਿਆਨੀ ਗੁਰਮੁੱਖ ਸਿੰਘ ਅਤੇ ਗਿਆਨੀ ਇਕਬਾਲ ਸਿੰਘ ਤੋਂ ਸਪੱਸ਼ਟੀਕਰਨ ਮੰਗਿਆ ਗਿਆ ਹੈ।

ਕੋਰ ਕਮੇਟੀ ਵੀ ਤਲਬ
ਸ਼੍ਰੀ ਅਕਾਲ ਤਖ਼ਤ ਸਾਹਿਬ ਨੇ ਸਾਲ 2015 ਚ ਕੰਮ ਕਰਨ ਵਾਲੀ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੇ ਲੀਡਰਾਂ ਨੂੰ ਵੀ ਤਲਬ ਕੀਤਾ ਹੈ। ਇਹ ਉਹ ਸਾਲ ਹੈ ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੀ ਬੇਅਦਬੀ ਕੀਤੀ ਜਾਂਦੀ ਹੈ ਅਤੇ ਸੰਗਤ ਉੱਪਰ ਗੋਲੀ ਚਲਾਈ ਜਾਂਦੀ ਹੈ।

SGPC ਪ੍ਰਧਾਨ ਵੀ ਤਲਬ
ਸ਼੍ਰੀ ਅਕਾਲ ਤਖ਼ਤ ਸਾਹਿਬ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਵੀ ਤਲਬ ਕੀਤਾ ਹੈ। ਸਿੰਘ ਸਹਿਬਾਨ ਉਹਨਾਂ ਤੋਂ ਵੀ ਸਵਾਲ ਜਵਾਬ ਕਰ ਸਕਦੇ ਹਨ।

Exit mobile version