Site icon TV Punjab | Punjabi News Channel

ਬੀਬੀ ਜਗੀਰ ਤੋਂ ਬਾਅਦ ਹੁਣ ਜਗਮੀਤ ਬਰਾੜ ਦੀ ਆਈ ਵਾਰੀ, ਅਕਾਲੀ ਦਲ ਨੇ 6 ਸਾਲ ਲਈ ਕੀਤਾ ਬਾਹਰ

ਚੰਡੀਗੜ੍ਹ : ਸਾਬਕਾ ਐੱਮਪੀ ਜਗਮੀਤ ਬਰਾੜ ਅਨੁਸ਼ਾਸਨੀ ਕਮੇਟੀ ਅੱਗੇ ਅੱਜ ਪੇਸ਼ ਨਹੀਂ ਹੋਏ ਜਿਸ ਤੋਂ ਬਾਅਦ ਉਨ੍ਹਾਂ ਦੀ ਅਕਾਲੀ ਦਲ ‘ਚੋਂ ਪੱਕੀ ਛੁੱਟੀ ਕਰ ਦਿੱਤੀ ਗਈ ਹੈ। ਬਰਾੜ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਛੇ ਸਾਲ ਲਈ ਬਾਹਰ ਕੱਢ ਦਿੱਤਾ ਗਿਆ ਹੈ। ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਸਿਕੰਦਰ ਸਿੰਘ ਮਲੂਕਾ ਨੇ ਦੱਸਿਆ ਕਿ ਕਮੇਟੀ ਨੇ ਬਰਾੜ ਨੂੰ ਪਾਰਟੀ ਨੇ ਬਹੁਤ ਸਨਮਾਨ ਦਿੱਤਾ । ਹਾਲਾਂਕਿ ਬਰਾੜ ਦੀ ਪਾਰਟੀ ਨੂੰ ਕੋਈ ਦੇਣ ਨਹੀਂ ਸੀ। ਉਨ੍ਹਾਂ ਨੂੰ ਸੀਨੀਅਰ ਮੀਤ ਪ੍ਰਧਾਨ ਬਣਾਇਆ, ਕੋਰ ਕਮੇਟੀ ਮੈਂਬਰ ਬਣਾਇਆ ਪਰ ਉਹ ਪਿਛਲੇ ਸੁਭਾਅ ਮੁਤਾਬਿਕ ਟਿਕ ਕੇ ਨਹੀਂ ਰਹਿ ਸਕੇ। ਉਨ੍ਹਾਂ ਕਿਹ ਕਿ ਕਿਸੇ ਦੇ ਖਿਲਾਫ਼ ਕਾਰਵਾਈ ਔਖੇ ਮਨ ਨਾਲ ਕਰਨੀ ਪੈਂਦੀ ਹੈ ਕਿਉਂਕਿ ਅਨੁਸ਼ਾਸਨਹੀਣਤਾ ਕਾਰਨ ਪਾਰਟੀ ਚੱਲਦੀ ਨਹੀਂ। ਉਨ੍ਹਾਂ ਕਿਹਾ ਕਿ ਬਰਾੜ ਟਾਇਮ ਲੈ ਕੇ ਵੀ ਨਹੀਂ ਪਹੁੰਚੇ। ਚੰਗਾ ਹੁੰਦਾ ਕਿ ਅੱਜ ਆ ਕੇ ਆਪਣਾ ਪੱਖ ਰੱਖਦੇ ਤਾਂ ਜੋ ਉਨ੍ਹਾਂ ਦੀ ਸੁਣਵਾਈ ਕਰ ਕੇ ਫੈਸਲਾ ਲੈਂਦੇ।

ਵਿਰਸਾ ਸਿੰਘ ਵਲਟੋਹ ਨੇ ਕਿਹਾ ਕਿ ਬਰਾੜ ਨੇ ਬੀਬੀ ਜਗੀਰ ਕੌਰ ਵਲੋਂ ਰੱਖੀ ਮੀਟਿੰਗ ‘ਚ ਸ਼ਾਮਲ ਹੋ ਕੇ ਇਕ ਹੋਰ ਅਨੁਸ਼ਾਸ਼ਨਹੀਣਤਾ ਕੰਮ ਕੀਤਾ ਸੀ। ਉਨ੍ਹਾਂ ਕਿਹਾ ਕਿ ਬਰਾੜ ਸਿੱਖ ਫਲਸਫੇ ਦੀਆਂ ਗੱਲਾਂ ਕਰਦੇ ਹਨ…ਲੰਬਾ ਸਮਾਂ ਉਹ ਕਾਂਗਰਸ ‘ਚ ਰਹੇ ਹਨ ਫਿਰ ਉਨ੍ਹਾਂ ਨੂੰ ਕਾਂਗਰਸ ਕਿਵੇਂ ਚੰਗੀ ਲੱਗਦੀ ਸੀ ਜਿਨ੍ਹਾਂ ਦਰਬਾਰ ਸਾਹਿਬ ‘ਤੇ ਹਮਲਾ ਕੀਤਾ ਤੇ ਦਿੱਲੀ ਦੰਗੇ ਕਰਵਾਏ। ਜਿੱਥੇ ਅਕਾਲੀ ਦਲ ਖਿਲਾਫ ਕੋਈ ਗੱਲ ਆਵੇਗੀ ਤਾਂ ਵਿਰਸਾ ਸਿੰਘ ਵਲਟੋਹਾ ਬਰਦਾਸ਼ਤ ਨਹੀਂ ਕਰੇਗਾ। ਮਲੂਕਾ ਨੇ ਕਿਹਾ ਕਿ ਅਮਰਪਾਲ ਸਿੰਘ ਬੋਨੀ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਜਾ ਰਿਹਾ ਹੈ। ਬਰਾੜ ਪਰਵਾਰ ਅਕਾਲੀ ਸਿਆਸਤ ਨਾਲ ਜੁੜੇ ਰਹੇ ਸਨ ਤੇ ਉਨ੍ਹਾਂ ਦੀ ਬਾਦਲ ਪਰਵਾਰ ਨਾਲ ਸਿੱਧੀ ਸਿਆਸੀ ਰੰਜਿਸ਼ ਸੀ। ਉਨ੍ਹਾਂ ਵਲੋਂ ਬੇਨਤੀ ਕਰਨ ‘ਤੇ ਅਕਾਲੀ ਦਲ ‘ਚ ਲਿਆ ਗਿਆ ਸੀ ਪਰ ਬਰਾੜ ਨੇ ਪਾਰਟੀ ਵਿਰੋਧੀ ਕਾਰਵਾਈ ਜਾਰੀ ਰੱਖੀਆਂ। ਮਲੂਕਾ ਨੇ ਕਿਹਾ ਕਿ ਬਰਾੜ ਅਕਾਲੀ ਦਲ ਦੇ ਮੁਕਾਬਲੇ ਇਕ ਹੋਰ ਦਲ ਚਲਾ ਰਿਹਾ ਸੀ। ਬਰਾੜ ਪਾਰਟੀ ਪ੍ਰਧਾਨ ਨੂੰ ਕਹਿ ਕੇ ਇਕ ਕਮੇਟੀ ਬਣਵਾ ਸਕਦੇ ਹਨ।

Exit mobile version