ਜਲੰਧਰ- ਅਕਾਲੀ ਦਲ ਦਾ ਢਾਂਚਾ ਭੰਗ ਕਰਨ ਤੋ ਬਾਅਦ ਸ਼੍ਰੌਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਨਵਾਂ ਐਲਾਨ ਕੀਤਾ ਹੈ ।ਪਾਰਟੀ ਵਲੋਂ ਕੋਰ ਕਮੇਟੀ ਅਤੇ ਪ੍ਰਧਾਨ ਸਾਹਿਬ ਦੇ ਸਲਾਹਕਾਰਾਂ ਦੀ ਟੀਮ ਐਲਾਨੀ ਗਈ ਹੈ । ਨਾਂ ਬਹੁਤ ਸਾਰੇ ਹਨ ਪਰ ਕਿਹੜਾ ਨੇਤਾ ਨਹੀਂ ਹੈ ਅਤੇ ਇਸਦੇ ਕਾਰਣ ਹੀ ਤੁਹਾਡੇ ਲਈ ਖਬਰ ਦਾ ਕੰਮ ਕਰਣਗੇ । ਇਕ ਗੱਲ ਹੋਰ… ਪਾਰਟੀ ਦੇ ਸਰਪ੍ਰਸਤ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੁਣ ਸਿਰਫ ਸਰਪ੍ਰਸਤ ਨਹੀਂ ਰਹੇ ਹਨ । ਉਨ੍ਹਾਂ ਦੇ ਨਾਂ ਦੇ ਅੱਗੇ ਮੁੱਖ ਸਰਪ੍ਰਸਤ ਲਗਾ ਦਿੱਤਾ ਗਿਆ ਹੈ ।ਸਰਦਾਰ ਬਾਦਲ ਦੇ ਪੁਰਾਣੇ ਸਾਥੀ ਸਰਦਾਰ ਰਣਜੀਤ ਸਿੰਘ ਬ੍ਰਹਮਪੁਰਾ ਸਾਹਿਬ ਨੂੰ ਪਾਰਟੀ ‘ਚ ਸਰਪ੍ਰਸਤ ਦੇ ਅਹੁਦੇ ਨਾਲ ਨਵਾਜ਼ਿਆ ਗਿਆ ਹੈ ।
ਜੇਕਰ ਕੋਰ ਕਮੇਟੀ ਅਤੇ ਸਲਾਹਕਾਰਾਂ ਦੀ ਲਿਸਟ ਦੀ ਗੱਲ ਕੀਤੀ ਜਾਵੇ ਤਾਂ ਖਬਰ ਬਹੁਤ ਲੰਮੀ ਅਤੇ ਸੂਚਨਾ ਦੇ ਨਜ਼ਰੀਏ ਨਾਲ ਬਹੁਤ ਛੋਟੀ ਹੋ ਜਾਵੇਗੀ ।ਪਾਰਟੀ ਚ ਬਗਾਵਤ ਝੇਲ ਰਹੇ ਸੁਖਬੀਰ ਬਾਦਲ ਨੇ ਨਵੇਂ ਐਲ਼ਾਨ ਚ ਬਹੁਤ ਕੁੱਝ ਸਾਬਿਤ ਕੀਤਾ ਹੈ ।ਸਾਬਿਤ ਕੀਤਾ ਹੈ ਕਿ ਕਿਸ ਤਰ੍ਹਾਂ ਬਾਗੀ ਹੋ ਕੇ ਆਏ ਸਰਦਾਰ ਬ੍ਰਹਮਪੁਰਾ ਨੂੰ ਪਿਤਾ ਪ੍ਰਕਾਸ਼ ਸਿੰਘ ਬਾਦਲ ਨੇ ਪਾਰਟੀ ਚ ਇੱਜ਼ਤ ਨਾਲ ਸਵਾਗਤ ਕੀਤਾ ਸੀ ।ਬ੍ਰਹਮਪੁਰਾ ਨੂੰ ਪਿਤਾ ਸਮਾਨ ਕਹਿਣ ਵਾਲੇ ਸੁਖਬੀਰ ਬਾਦਲ ਨੇ ਉਨ੍ਹਾਂ ਨੂੰ ਅਹੁਦਾ ਵੀ ਪਿਤਾ ਦੇ ਸਮਾਨ ਹੀ ਦਿੱਤਾ ਹੈ । ਸ਼ਾਇਦ ਇਹ ਪਹਿਲੀ ਵਾਰ ਹੈ ਜਦੋਂ ਸਰਦਾਰ ਬਾਦਲ ਦੇ ਨਾਲ ਕਿਸੇ ਹੋਰ ਨੇਤਾ ਨੂੰ ਸਰਪ੍ਰਸਤ ਦੀ ਥਾਂ ਦਿੱਤੀ ਗਈ ਹੋਵੇ ।
ਦੂਜੇ ਪਾਸੇ ਅਹਿਮ ਅਹੁਦਾ……ਸ਼੍ਰੌਮਣੀ ਅਕਾਲੀ ਦਲ ਦੀ ਕੋਰ ਕਮੇਟੀ ।ਇਸ ਕਮੇਟੀ ਚ ਪਾਰਟੀ ਨੇ ਆਪਣੇ ਪੱਕੇ ਵਿਧਾਇਕ ਮਨਪ੍ਰੀਤ ਅਯਾਲੀ ਨੂੰ ਭੁਲਾ ਦਿੱਤਾ ।ਸਿਰਫ ਡਾ. ਸੁਖਵਿੰਦਰ ਸੁੱਖੀ ਨੂੰ ਥਾਂ ਦਿੱਤੀ ਹੈ । ਬਾਕੀ ਬਚੀ ਗਨੀਵ ਕੌਰ ਦਾ ਕੋਈ ਰੌਲਾ ਨਹੀਂ । ਉਨ੍ਹਾਂ ਦੇ ਪਤੀ ਬਿਕਰਮ ਮਜੀਠੀਆ ਉਨ੍ਹਾਂ ਦੀ ਜ਼ਿੰਮੇਵਾਰੀ ਨਿਭਾ ਰਹੇ ਹਨ ।
2019 ਚ ਬਤੌਰ ਸੀਨੀਅਰ ਵਾਇਸ ਪ੍ਰਧਾਨ ਅਕਾਲੀ ਦਲ ਚ ਸ਼ਾਮਿਲ ਹੋਣ ਵਾਲੇ ਜਗਮੀਤ ਬਰਾੜ ਨੂੰ ਪਾਰਟੀ ਨੇ ਤਿੰਨ ਸਾਲਾਂ ਦੇ ਅੰਦਰ ਹੀ ਭੁਲਾ ਦਿੱਤਾ ।ਸਿੱਧੂ ਤੋਂ ਪਹਿਲਾਂ ਸੁਖਬੀਰ ਬਾਦਲ ਜਗਮੀਤ ਬਰਾੜ ਨੂੰ ਮਿਸਗਾਇਡਡ ਮਿਜ਼ਾਇਲ ਆਖਦੇ ਹੁੰਦੇ ਸਨ ।ਅਕਾਲੀ ਦਲ ਚ ਸ਼ਾਮਿਲ ਕਰਵਾਉਂਦਿਆ ਹੀ ਸ਼ਲਾਘਾ ਕੀਤੀ ਅਤੇ ਵੱਡਾ ਅਹੁਦਾ ਵੀ ਦਿੱਤਾ . ਪਰ ਹੁਣ ਜਾਰੀ ਦੋਹਾਂ ਕਮੇਟੀਆਂ ਚ ਬਰਾੜ ਗਾਇਬ ਹਨ ।ਹੁਣ ਇਸ ਖਬਰ ‘ਚ ਜਿਹੜੇ ਤਿੰਨ ਨਾਆਂ ਦਾ ਜ਼ਿਕਰ ਕੀਤਾ ਗਿਆ ਹੈ । ਤਿੰਨਾ ਨੇ ਅਕਾਲੀ ਦਲ ਨਾਲ ਬਗਾਵਤ ਕੀਤੀ ਹੈ ।ਬ੍ਰਹਮਪੁਰਾ ਸਾਹਿਬ ਦੀ ਬਗਾਵਤ ਵੱਡੀ ਸੀ ਪਰ ਉਨ੍ਹਾਂ ਨੂੰ ਵੱਡਾ ਅਹੁਦਾ ਦਿੱਤਾ ਗਿਆ । ਇਸਦੇ ਮੁਕਾਬਲੇ ਅਯਾਲੀ ਅਤੇ ਜਗਮੀਤ ਬਰਾੜ ਦੀ ਬਗਾਵਤ ਕੁੱਝ ਜ਼ਿਆਦਾ ਵੱਡੀ ਨਹੀਂ ਸੀ । ਪਰ ਸੁਖਬੀਰ ਬਾਦਲ ਨੇ ਬੀਬੀ ਜਗੀਰ ਕੌਰ ਦੇ ਮਾਮਲੇ ਤੋਂ ਬਾਅਦ ਕੋਈ ਨਰਮੀ ਨਹੀਂ ਵਿਖਾਈ ਹੈ ।