ਅਦਾਲਤਾਂ ਨੂੰ ਸਲਾਹਾਂ ਦੇਣ ਲੱਗੇ ਅਮਿਤ ਸ਼ਾਹ

ਅਦਾਲਤਾਂ ਨੂੰ ਸਲਾਹਾਂ ਦੇਣ ਲੱਗੇ ਅਮਿਤ ਸ਼ਾਹ

SHARE
Thiruvananthapuram : ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਹੁਣ ਅਦਾਲਤਾਂ ਨੂੰ ਸਲਾਹਾਂ ਦੇਣ ਲੱਗ ਪਏ ਹਨ ਕਿ ਅਦਾਲਤਾਂ ਨੂੰ ਕਿਹੋ ਜਿਹੇ ਫੈਸਲੇ ਦੇਣੇ ਚਾਹੀਦੇ ਹਨ। ਜਦਕਿ ਜੋ ਫੈਸਲੇ ਉਨ੍ਹਾਂ ਦੇ ਸਿਆਸੀ ਹਿੱਤ ਪੂਰਦੇ ਹਨ ਉਦੋਂ ਅਮਿਤ ਸ਼ਾਹ ਅਦਾਲਤੀ ਫੈਸਲਿਆਂ ਦਾ ਸਤਿਕਾਰ ਕਰਨ ਦੀ ਗੱਲ ਆਖਦੇ ਹਨ। ਜਲੀਕੱਟੂ’ ਅਤੇ ‘ਮਸਜਿਦਾਂ ਵਿਚ ਲਾਊਡ ਸਪੀਕਰਾਂ’ ਦੀ ਪਾਬੰਦੀ ਬਾਰੇ ਆਏ ਅਦਾਲਤੀ ਫ਼ੈਸਲਿਆਂ ਦਾ ਜ਼ਿਕਰ ਕਰਦਿਆਂ ਸ਼ਾਹ ਨੇ ਕਿਹਾ ਕਿ ਅਦਾਲਤਾਂ ‘ਗ਼ੈਰਵਿਹਾਰਕ’ ਫ਼ੈਸਲੇ ਲੈਣ ਦੀ ਬਜਾਏ ਅਜਿਹੇ ਫ਼ੈਸਲੇ ਲੈਣ ਜੋ ਲਾਗੂ ਕੀਤੇ ਜਾ ਸਕਣ।
ਕੇਰਲ ਦੇ ਸ਼ਬਰੀਮਾਲਾ ਮੰਦਰ ਦੀ ਤਸਵੀਰ ਜਿੱਥੇ ਔਰਤਾਂ ਦੇ ਦਾਖ਼ਲੇ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ।
 ਅਮਿਤ ਸ਼ਾਹ ਨੇ ਅਯੱਪਾ ਸ਼ਰਧਾਲੂਆਂ ਵੱਲੋਂ ਸੀਪੀਆਈ (ਐੱਮ) ਦੀ ਅਗਵਾਈ ਵਾਲੀ ਐੱਲਡੀਐੱਫ ਸਰਕਾਰ ਖ਼ਿਲਾਫ਼ ਵਿੱਢੇ ਸੰਘਰਸ਼ ਦੀ ਹਮਾਇਤ ਕੀਤੀ ਹੈ। ਕੇਰਲ ਸਰਕਾਰ ਸ਼ਬਰੀਮਾਲਾ ਮੰਦਰ ਵਿਚ ਔਰਤਾਂ ਦੇ ਦਾਖ਼ਲੇ ਨੂੰ ਸਥਾਈ ਕਰਨ ਲਈ ਸੁਪਰੀਮ ਕੋਰਟ ਦੇ ਹੁਕਮਾਂ ਦੀ ਪਾਲਣਾ ਯਕੀਨੀ ਬਣਾਉਣ ਵਿਚ ਲੱਗੀ ਹੋਈ ਹੈ। ਭਾਜਪਾ ਪ੍ਰਧਾਨ ਨੇ ਕਿਹਾ ਕਿ ਸੂਬਾ ਸਰਕਾਰ ਨੇ ਕੇਰਲ ਵਿਚ ‘ਹੰਗਾਮੀ’ ਸਥਿਤੀ ਪੈਦਾ ਕੀਤੀ ਹੋਈ ਹੈ ਤੇ ‘ਅੱਗ ਨਾਲ ਖੇਡਿਆ’ ਜਾ ਰਿਹਾ ਹੈ। ਕੰਨੂਰ ਵਿਚ ਭਾਜਪਾ ਦੇ ਜ਼ਿਲ੍ਹਾ ਪੱਧਰੀ ਦਫ਼ਤਰ ਦਾ ਉਦਘਾਟਨ ਕਰਨ ਮੌਕੇ ਸ਼ਾਹ ਨੇ ਕਿਹਾ ਕਿ ਕੇਰਲ ਸਰਕਾਰ ‘ਮੰਦਰਾਂ ਖ਼ਿਲਾਫ਼ ਸਾਜ਼ਿਸ਼ਾਂ’ ਘੜ ਰਹੀ ਹੈ। ਸ਼ਾਹ ’ਤੇ ਜਵਾਬੀ ਹੱਲਾ ਬੋਲਦਿਆਂ ਮੁੱਖ ਮੰਤਰੀ ਪੀ. ਵਿਜਯਨ ਨੇ ਕਿਹਾ ਕਿ ਰਾਜ ਸਰਕਾਰ ਭਾਜਪਾ ’ਤੇ ਨਿਰਭਰ ਨਹੀਂ ਕਰਦੀ ਤੇ ਲੋਕਾਂ ਵਲੋਂ ਚੁਣੀ ਹੋਈ ਸਰਕਾਰ ਹੈ। ਵਿਜਯਨ ਨੇ ਕਿਹਾ ਕਿ ਅਮਿਤ ਸ਼ਾਹ ਸੂਬੇ ਨਾਲੋਂ ਜ਼ਿਆਦਾ ਸੁਪਰੀਮ ਕੋਰਟ ਤੇ ਸੰਵਿਧਾਨ ਦੀ ਆਲੋਚਨਾ ਕਰ ਰਹੇ ਹਨ।
Short URL:tvp http://bit.ly/2qdUihB

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab