Site icon TV Punjab | Punjabi News Channel

ਪੰਜਾਬ ‘ਚ ‘AAP’ 13 ਸੀਟਾਂ ‘ਤੇ ਇਕੱਲੇ ਲੜੇਗੀ ਚੋਣ, ‘ਆਪ’ ਸੁਪਰੀਮੋ ਕੇਜਰੀਵਾਲ ਨੇ ਦਿੱਤੀ ਹਰੀ ਝੰਡੀ

ਡੈਸਕ- ਪੰਜਾਬ ਦੀਆਂ ਸਾਰੀਆਂ 13 ਸੀਟਾਂ ‘ਤੇ ਆਮ ਆਦਮੀ ਪਾਰਟੀ ਇਕੱਲੇ ਲੋਕ ਸਭਾ ਚੋਣਾਂ ਲੜੇਗੀ। ਇਸ ਲਈ ਅੰਦਰੂਨੀ ਤੌਰ ‘ਤੇ ‘ਆਪ’ ਨੇ ਪੂਰੀ ਤਿਆਰੀ ਕਰ ਲਈ ਹੈ। 13 ਲੋਕ ਸਭਾ ਸੀਟਾਂ ‘ਤੇ 40 ਨਾਵਾਂ ਦੀ ਲਿਸਟ ਤਿਆਰ ਕਰ ਲਈ ਗਈ ਹੈ। ਕਿਸੇ ਸੀਟ ‘ਤੇ 2 ਤੇ ਕਿਸੇ ‘ਤੇ 4 ਬਦਲ ਰੱਖੇ ਗਏ ਹਨ।

ਸੂਤਰਾਂ ਮੁਤਾਬਕ ਕੁਝ ਦਿਨ ਪਹਿਲਾਂ ਦਿੱਲੀ ਵਿਚ ਹੋਈ ਮੀਟਿੰਗ ਵਿਚ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਇਸ ਫੈਸਲੇ ਨੂੰ ਹਰੀ ਝੰਡੀ ਦਿੱਤੀ ਹੈ। ਮੀਟਿੰਗ ਵਿਚ ‘ਆਪ’ ਦੇ ਰਾਜ ਸਭਾ ਸਾਂਸਦ ਸੰਦੀਪ ਪਾਠਕ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਣੇ ਕਈ ਸੀਨੀਅਰ ਨੇਤਾ ਮੌਜੂਦ ਸਨ। ‘ਆਪ’ ਇਸ ਫੈਸਲੇ ਨੂੰ ਵਿਰੋਧੀ ਧਿਰਾਂ ਦੇ ਗਠਜੋੜ I.N.D.I.A ਦੀ ਮੀਟਿੰਗ ਵਿਚ ਵੀ ਰੱਖੇਗੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਹਿਲਾਂ ਹੀ 13-0 ਨਾਲ ਜਿੱਤਣ ਦੀ ਗੱਲ ਕਹਿ ਚੁੱਕੇ ਹਨ।ਉਹ ਲਗਾਤਾਰ ਵੱਖ ਚੋਣ ਲੜਨ ਦੀ ਪੈਰਵੀ ਕਰ ਹੇ ਹਨ। CM ਮਾਨ ਨੇ ਕਿਹਾ ਕਿ ਪੂਰੇ ਦੇਸ਼ ਵਿਚ ਪੰਜਾਬ ਬਣੇਗਾ ਹੀਰੋ, ਲੋਕ ਸਭਾ ਚੋਣਾਂ ਵਿਚ ਪੰਜਾਬ ਵਿਚ ਆਮ ਆਦਮੀ ਪਾਰਟੀ 13 ਦੀਆਂ 13 ਸੀਟਾਂ ਜਿੱਤੇਗੀ।

ਆਮ ਆਦਮੀ ਪਾਰਟੀ ਨੇ ਹਰੇਕ ਸੀਟ ਤੋਂ ਉਮੀਦਵਾਰਾਂ ਦੇ 3 ਬਦਲ ਚੁਣੇ ਹਨ। ਹੁਣ ਇਨ੍ਹਾਂ ਉਮੀਦਵਾਰਾਂ ਨੂੰ ਲੈ ਕੇ ਪਾਰਟੀ ਆਪਣਾ ਸਰਵੇ ਕਰਵਾਏਗੀ। ਨਾਲ ਹੀ ਜੋ ਉਮੀਦਵਾਰ ਲੋਕਾਂ ਦੀ ਪਸੰਦ ਹਨ ਉਨ੍ਹਾਂ ਨੂੰ ਟਿਕਟ ਦਿੱਤੀ ਜਾਵੇਗੀ। ਜਲੰਧਰ ਵਿਚ ਕਾਂਗਰਸ ਛੱਡ ਕੇ ਆਪ ਦੇ ਲੋਕ ਸਭਾ ਸਾਂਸਦ ਬਣੇ ਸੁਸ਼ੀਲ ਰਿੰਕੂ ਦੀ ਟਿਕਟ ਪੱਕੀ ਮੰਨੀ ਜਾ ਰਹੀ ਹੈ।

Exit mobile version