ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਨੇ ਕੀਤੀ ਅਪੀਲ

ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਨੇ ਕੀਤੀ ਅਪੀਲ

ਦੋਸ਼ੀ ਨੂੰ ਕੋਈ ਵੀ ਨਾਮ ਨਾ ਦੇਣ ਦੀ ਗੱਲ ਕਹੀ

SHARE

New Zealand: ਨਿਊਜ਼ੀਲੈਂਡ ‘ਚ ਪ੍ਰਧਾਨ ਮੰਤਰੀ ਅਰਡਰਨ ਨੇ ਮਾਸੂਮ ਜ਼ਿੰਦਗੀਆਂ ਲੈਣ ਵਾਲ਼ੇ ਅੱਤਵਾਦੀ ਦਾ ਨਾਮ ਨਾ ਲੈਣ ਦੀ ਗੱਲ ਕਹੀ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਉਸ ਦਰਿੰਦੇੇ ਨਿਊਜ਼ੀਲੈਂਡ ਦੀ ਮਾਸੂਮੀਅਤ ਸਮੇਤ 50 ਜਾਨਾਂ ਲਈਆਂ ਹਨ, ਇਸਦੇ ਬਦਲੇ ਉਸਨੂੰ ਕਿਸੇ ਵੀ ਤਰ੍ਹਾਂ ਦਾ ਫੇਮ(ਮਸ਼ਹੂਰੀ) ਨਹੀਂ ਮਿਲਣਾ ਚਾਹੀਦਾ।
ਪ੍ਰਧਾਨ ਮੰਤਰੀ ਨੇ ਇਸ ਸਬੰਧੀ ਮੰਗਲਵਾਰ ਨੂੰ ਪਾਰਲੀਮੈਂਟ ‘ਚ ਅਪੀਲ ਕੀਤੀ ਕਿ ਨਿਊਜ਼ੀਲੈਂਡ ਦੀਆਂ ਮਸਜਿਦਾਂ ‘ਚ ਜਾਨ ਗਵਾਉਣ ਵਾਲਿਆਂ ਨੂੰ ਸ਼ਰਧਾਂਜਲੀ ਦਿੱਤੀ ਜਾਵੇ ਤੇ ਉਨ੍ਹਾਂ ਲਈ ਅਰਦਾਸ ਕੀਤੀ ਜਾਵੇ ਪਰ ਦੋਸ਼ੀ ਦਾ ਜ਼ਿਕਰ ਤੱਕ ਨਾ ਕੀਤਾ ਜਾਵੇ।
ਜਿਨ੍ਹਾਂ ਕਿਹਾ ਕਿ ਉਹ ਅੱਤਵਾਦੀ ਹੈ, ਦੋਸ਼ੀ ਹੈ, ਕੱਟੜਵਾਦੀ ਹੈ ਪਰ ਉਸਨੂੰ ਕੋਈ ਵੀ ਨਾਮ ਨਹੀਂ ਦਿੱਤਾ ਜਾਵੇਗਾ।

ਗੋਲ਼ੀਆਂ ਚਲਾਉਣ ਵਾਲ਼ਾ ਵਿਅਕਤੀ ਇਸ ਘਿਨੌਣੀ ਹਰਕਤ ਨਾਲ਼ ਖੁਦ ਨੂੰ ਮਸ਼ਹੂਰ ਕਰਨਾ ਚਾਹੁੰਦਾ ਸੀ ਇਸਦਾ ਸਬੂਤ ਉਸ ਵੱਲੋਂ ਲਾਈਵ ਕੀਤੀ ਗਈ ਵੀਡੀਓ ਤੇ ਪ੍ਰਧਾਨ ਮੰਤਰੀ ਨੂੰ ਭੇਜੇ ਮੈਨੀਫੈਸਟੋ ਤੋਂ ਮਿਲ ਜਾਂਦਾ ਹੈ। ਪਰ ਉਸਦਾ ਇਹ ਇਰਾਦਾ ਨਾਕਾਮ ਕਰਨ ਲਈ ਪ੍ਰਧਾਨ ਮੰਤਰੀ ਵੱਲੋਂ ਹਰ ਬਣਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਵੀ ਇਸਨੂੰ ਸਮਰਥਨ ਦਿੰਦੇ ਹੋਏ ਸੋਸ਼ਲ ਮੀਡੀਆ ਤੋਂ ਇਨ੍ਹਾਂ ਵੀਡੀਓਜ਼ ਨੂੰ ਹਟਾਉਣ ਦੀ ਗੱਲ ਕਹੀ ਹੈ।

Short URL:tvp http://bit.ly/2U0KLuL

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab