TV Punjab | Punjabi News Channel

ਭਾਰਤ ਵਿਚ ਐਪਲ ਆਈਫੋਨ 13 ਦੀ ਵਿਕਰੀ 24 ਸਤੰਬਰ ਤੋਂ

FacebookTwitterWhatsAppCopy Link

ਨਵੀਂ ਦਿੱਲੀ : ਭਾਰਤ ਵਿਚ ਪ੍ਰੀਮੀਅਮ ਮੋਬਾਈਲ ਫੋਨ ਐਪਲ ਦੇ ਸ਼ੌਕੀਨ ਆਈਫੋਨ 13, ਆਈਫੋਨ 13 ਮਿੰਨੀ, ਆਈਫੋਨ 13 ਪ੍ਰੋ ਅਤੇ ਆਈਫੋਨ 13 ਪ੍ਰੋ ਮੈਕਸ 24 ਸਤੰਬਰ ਤੋਂ ਪ੍ਰਾਪਤ ਕਰ ਸਕਣਗੇ , ਜਿਨ੍ਹਾਂ ਦੀ ਸ਼ੁਰੂਆਤੀ ਕੀਮਤ 69,900 ਰੁਪਏ ਤੋਂ ਸ਼ੁਰੂ ਹੈ। ਐਪਲ ਨੇ ਬਿਆਨ ਵਿਚ ਕਿਹਾ, ‘ਆਸਟ੍ਰੇਲੀਆ, ਕੈਨੇਡਾ, ਚੀਨ, ਜਰਮਨੀ, ਭਾਰਤ, ਜਾਪਾਨ, ਯੂਕੇ, ਯੂਐੱਸ ਅਤੇ 30 ਤੋਂ ਵੱਧ ਹੋਰ ਦੇਸ਼ਾਂ ਅਤੇ ਖੇਤਰਾਂ ਦੇ ਗਾਹਕ ਆਈਫੋਨ 13 ਪ੍ਰੋ ਅਤੇ ਆਈਫੋਨ 13 ਪ੍ਰੋ ਮੈਕਸ ਦਾ ਪ੍ਰੀ-ਆਰਡਰ ਦੇ ਸਕਦੇ ਹਨ ਜਿਨ੍ਹਾਂ ਦੀ ਸਪਲਾਈ 24 ਸਤੰਬਰ ਤੋਂ ਸ਼ੁਰੂ ਹੋਵੇਗੀ।’ ਐਪਲ ਨੇ ਕਿਹਾ ਕਿ ਗਾਹਕ ਐਪਲ ਦੇ ਆਨਲਾਈਨ ਸਟੋਰ ਤੋਂ ਆਈਫੋਨ 13 ਪ੍ਰੋ ਨੂੰ 1,19,900 ਰੁਪਏ ਅਤੇ ਆਈਫੋਨ 13 ਪ੍ਰੋ ਮੈਕਸ ਨੂੰ 1,29,900 ਰੁਪਏ ਵਿਚ ਖਰੀਦ ਸਕਦੇ ਹਨ। ਆਈਫੋਨ 13 ਦੀ ਕੀਮਤ 79,900 ਰੁਪਏ ਅਤੇ ਆਈਫੋਨ 13 ਮਿੰਨੀ ਦੀ ਕੀਮਤ 69,900 ਰੁਪਏ ਹੈ।

ਟੀਵੀ ਪੰਜਾਬ ਬਿਊਰੋ

Exit mobile version