Kl Rahul- Athia Shetty Wedding: ਕੇਐਲ ਰਾਹੁਲ ਅਤੇ ਆਥੀਆ ਸ਼ੈੱਟੀ ਦੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਹਾਲਾਂਕਿ ਅਜੇ ਤੱਕ ਇਸ ਜੋੜੇ ਅਤੇ ਸ਼ੈਟੀ ਪਰਿਵਾਰ ਵੱਲੋਂ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ। ਇਸ ਦੌਰਾਨ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਸਾਹਮਣੇ ਆਇਆ ਹੈ ਜੋ ਕੇਐਲ ਰਾਹੁਲ ਦੀ ਇਮਾਰਤ ਦਾ ਹੈ। ਪਾਪਰਾਜ਼ੀ ਅਕਾਊਂਟ ਨੇ ਕੇਐੱਲ ਰਾਹੁਲ ਦੇ ਘਰ ਦੇ ਬਾਹਰ ਵੀਡੀਓ ਸ਼ੇਅਰ ਕੀਤਾ ਹੈ। ਵੀਡੀਓ ‘ਚ ਘਰ ਦੇ ਬਾਹਰ ਰੋਸ਼ਨੀ ਦਿਖਾਈ ਦੇ ਰਹੀ ਹੈ। ਮੀਡੀਆ ਰਿਪੋਰਟਾਂ ‘ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਵਿਆਹ ਦੀਆਂ ਤਿਆਰੀਆਂ ਸੁਨੀਲ ਸ਼ੈੱਟੀ ਦੇ ਘਰ ਹੀ ਹੋਣਗੀਆਂ।ਇਸ ਵੀਡੀਓ ਨੂੰ ਦੇਖ ਕੇ ਸਾਫ ਹੈ ਕਿ ਦੋਵੇਂ ਪ੍ਰੇਮੀ ਜੋੜੇ ਜਲਦ ਹੀ ਵਿਆਹ ਦੇ ਬੰਧਨ ‘ਚ ਬੱਝਣ ਵਾਲੇ ਹਨ।
ਆਥੀਆ ਸ਼ੈੱਟੀ ਅਤੇ ਕੇਐਲ ਰਾਹੁਲ ਹੁਣ ਵਿਆਹ ਦੇ ਬੰਧਨ ਵਿੱਚ ਬੱਝਣ ਲਈ ਤਿਆਰ ਹਨ ਅਤੇ ਦੋਵੇਂ ਲੰਬੇ ਸਮੇਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ ਅਤੇ ਬੀ-ਟਾਊਨ ਦੇ ਸਭ ਤੋਂ ਚਰਚਿਤ ਜੋੜਿਆਂ ਵਿੱਚੋਂ ਇੱਕ ਹਨ। ਬਾਲੀਵੁੱਡ ਗਲਿਆਰਿਆਂ ‘ਚ ਇਨ੍ਹਾਂ ਦੇ ਵਿਆਹ ਦੀਆਂ ਖਬਰਾਂ ਆਮ ਹਨ ਅਤੇ ਹੁਣ ਸੋਸ਼ਲ ਮੀਡੀਆ ਰਾਹੀਂ ਕੁਝ ਅਜਿਹਾ ਸਾਹਮਣੇ ਆਇਆ ਹੈ, ਜਿਸ ਨੂੰ ਦੇਖ ਕੇ ਇਸ ਜੋੜੇ ਦੇ ਪ੍ਰਸ਼ੰਸਕ ਖੁਸ਼ ਹਨ। ਦਰਅਸਲ, ਇੰਸਟਾਗ੍ਰਾਮ ਦੇ ਇੱਕ ਪਾਪਰਾਜ਼ੀ ਅਕਾਉਂਟ ‘ਤੇ ਇੱਕ ਵੀਡੀਓ ਸ਼ੇਅਰ ਕੀਤਾ ਗਿਆ ਹੈ, ਜੋ ਕੇਐਲ ਰਾਹੁਲ ਦੇ ਘਰ ਦੇ ਬਾਹਰ ਹੈ। ਅਜਿਹੇ ‘ਚ ਹੁਣ ਕੇਐੱਲ ਰਾਹੁਲ ਦੇ ਘਰ ਦੀਆਂ ਕੁਝ ਝਲਕੀਆਂ ਸਾਹਮਣੇ ਆਈਆਂ ਹਨ, ਜਿਸ ‘ਚ ਉਨ੍ਹਾਂ ਦੇ ਘਰ ਦੀ ਬਿਲਡਿੰਗ ਨੂੰ ਲਾਈਟਾਂ ਨਾਲ ਸਜਾਇਆ ਹੋਇਆ ਨਜ਼ਰ ਆ ਰਿਹਾ ਹੈ।
ਇਸ ਵੀਡੀਓ ਨੂੰ ਫੋਟੋਗ੍ਰਾਫਰ ਵਿਰਲ ਭਯਾਨੀ ਨੇ ਆਪਣੇ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤਾ ਹੈ। ਕੈਪਸ਼ਨ ‘ਚ ਵੀ ਲਿਖਿਆ- ਰਾਹੁਲ ਦੇ ਵਿਆਹ ਦੀਆਂ ਤਿਆਰੀਆਂ ਬਾਂਦਰਾ ਦੇ ਪਾਲੀ ਹਿੱਲ ਸਥਿਤ ਉਨ੍ਹਾਂ ਦੇ ਘਰ ‘ਤੇ ਸ਼ੁਰੂ ਹੋ ਗਈਆਂ ਹਨ। ਹਾਲਾਂਕਿ ਸੁਰੱਖਿਆ ਗਾਰਡ ਨੇ ਕਿਹਾ ਕਿ 13ਵੀਂ ਮੰਜ਼ਿਲ ‘ਤੇ ਇਕ ਹੋਰ ਵਿਆਹ ਹੈ। ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਇਹ ਸਾਫ ਹੈ ਕਿ ਜਲਦ ਹੀ ਆਥੀਆ ਅਤੇ ਰਾਹੁਲ ਦੇ ਵਿਆਹ ਦੀ ਸ਼ਹਿਨਾਈ ਗੂੰਜਣ ਵਾਲੀ ਹੈ। ਵਿਆਹ ਦੀ ਗੱਲ ਕਰੀਏ ਤਾਂ ਖਬਰ ਹੈ ਕਿ ਇਹ ਜੋੜਾ ਸੁਨੀਲ ਸ਼ੈੱਟੀ ਦੇ ਖੰਡਾਲਾ ਫਾਰਮ ਹਾਊਸ ‘ਤੇ ਵਿਆਹ ਕਰੇਗਾ। ਖਬਰਾਂ ਮੁਤਾਬਕ ਆਥੀਆ ਅਤੇ ਕੇਐੱਲ ਰਾਹੁਲ ਦੇ ਵਿਆਹ ਦਾ ਜਸ਼ਨ ਤਿੰਨ ਦਿਨ ਤੱਕ ਚੱਲਣ ਵਾਲਾ ਹੈ। ਵਿਆਹ ਇਸੇ ਮਹੀਨੇ 23 ਜਨਵਰੀ ਨੂੰ ਹੋਵੇਗਾ। ਵਿਆਹ ਦੀਆਂ ਸਾਰੀਆਂ ਰਸਮਾਂ 21 ਜਨਵਰੀ ਤੋਂ 23 ਜਨਵਰੀ ਦਰਮਿਆਨ ਹੋਣਗੀਆਂ।