ਸਰੀ ਇੰਟੀਗਰਿਟੀ ਵੱਲੋਂ ਚੋਣ ਮੈਦਾਨ ‘ਚ ਅਵੀ ਧਾਲੀਵਾਲ

ਸਰੀ ਇੰਟੀਗਰਿਟੀ ਵੱਲੋਂ ਚੋਣ ਮੈਦਾਨ ‘ਚ ਅਵੀ ਧਾਲੀਵਾਲ

SHARE
Avi Dhaliwal, Engineer and Business Owner running for Surrey Councillor

Vancouver: ਸਰੀ ਕੌਂਸਲ ਚੋਣਾਂ ਦੇ ਉਮੀਦਵਾਰਾਂ ਵਜੋਂ ਨਿੱਤ ਨਵੇਂ ਚਹਿਰੇ ਸਾਹਮਣੇ ਆ ਰਹੇ ਹਨ। ਅੱਜ ‘ਦ ਸਰੀ ਇੰਟੀਗਰਿਟੀ’ ਪਾਰਟੀ ਨੇ ਇੰਜੀਨੀਅਰ ਤੇ ਕਾਰੋਬਾਰੀ ਅਵੀ ਧਾਲੀਵਾਲ ਨਾਮ ਉਮੀਦਵਾਰ ਵਜੋਂ ਐਲਾਨਿਆ ਹੈ, ਧਾਲੀਵਾਲ ਕੌਂਸਲਰ ਲਈ ਮੈਦਾਨ ‘ਚ ਉਤਰਨਗੇ।
ਦ ਸਰੀ ਇੰਟੀਗਰਿਟੀ ਟੀਮ ਦੀ ਅਗਵਾਈ ਬਰੂਸ ਹਾਇਨ ਕਰ ਰਹੇ ਹਨ। ਬਰੂਸ ਮੇਅਰ ਦੇ ਅਹੁਦੇ ਲਈ ਚੋਣ ਮੈਦਾਨ ‘ਚ ਹਨ। ਇਸਤੋਂ ਪਹਿਲਾਂ ਬਰੂਸ ਸਰੀ ਫਰਸਟ ਪਾਰਟੀ ਦਾ ਹਿੱਸਾ ਹੁੰਦੇ ਸਨ।
ਫੇਸਬੁੱਕ ਪੋਸਟ ਰਾਹੀਂ ਬਰੂਸ ਨੇ ਐਲਾਨ ਕਰਦੇ ਹੋਏ ਕਿਹਾ ਕਿ ਧਾਲੀਵਾਲ ਸਿਟੀ ‘ਚ ਹੁੰਦੇ ਕਰਾਈਮ ਦਾ ਪੀੜਤ ਰਿਹਾ ਹੈ। ਹਾਇਨ ਮੁਤਾਬਕ ਉਹ ਸਭ ਵੀ ਸਿੱਧੇ ਜਾਂ ਅਸਿੱਧੇ ਤੌਰ ‘ਤੇ ਪੀੜਤ ਰਹੇ ਹਨ, ਪਰ ਧਾਲੀਵਾਲ ‘ਚ ਉਨ੍ਹਾਂ ਨੇ ਇੱਕ ਉਮੀਦ ਤੇ ਕਾਮਯਾਬੀ ਦੇਖੀ ਹੈ।
ਅਵੀ ਧਾਲੀਵਾਲ ਨੇ ਕਿਹਾ ਹੈ ਕਿ ਜੇਕਰ ਉਹ ਜਿੱਤ ਜਾਂਦੇ ਹਨ ਤਾਂ ਕਮਿਊਨਿਟੀ ਨਾਲ ਕੰਮ ਕਰਨਗੇ ਤੇ ਨੌਜਵਾਨਾਂ ਨੂੰ ਨਵੇਂ ਮੌਕੇ ਦੇਣਗੇ।
ਉਨ੍ਹਾਂ ਕਿਹਾ ਕਿ ਮੈਂ ਇੱਕ ਉਦਾਹਰਣ ਵਜੋਂ ਉੱਭਰ ਕੇ ਸਾਹਮਣੇ ਆਉਣਾ ਚਾਹੁੰਦਾ ਹਾਂ। ਧਾਲੀਵਾਲ ਮੁਤਾਬਕ ਅੱਜ ਉਹ ਇੱਕ ਕਾਮਯਾਬ ਇੰਜੀਨੀਅਰ ਤੇ ਕਾਰੋਬਾਰੀ ਹਨ, ਤੇ ਇਹ ਸਭ ਉਨ੍ਹਾਂ ਨੇ ਆਪਣੀ ਕਮਿਊਨਿਟੀ ਦੇ ਸਹਾਰੇ ਨਾਲ ਹਾਸਲ ਕੀਤਾ ਹੈ।
ਗੈਂਗਵਾਰ ‘ਤੇ ਵੀ ਧਾਲੀਵਾਲ ਨੇ ਆਪਣੇ ਵਿਚਾਰ ਦਿੱਤੇ, ਉਨ੍ਹਾਂ ਕਿਹਾ ਕਿ ਉਹ ਜਾਣਦੇ ਹਨ ਸਰੀ ਇੱਕ ਹੋ ਕੇ ਗੈਂਗਵਾਰ ਖ਼ਿਲਾਫ਼ ਲੜ ਸਕਦਾ ਹੈ।
ਸਰੀ ਕੌਂਸਲ ਚੋਣਾਂ ਲਈ ਸਰੀ ਇੰਟੀਗਰਿਟੀ ਵੱਲੋਂ ਪਹਿਲਾਂ ਕੌਂਸਲਰ ਬਾਰਬਰਾ ਸਟਲਿਲੇ ਤੇ ਰੀਨਾ ਗਿੱਲ ਦਾ ਨਾਮ ਵੀ ਐਲਾਨਿਆ ਜਾ ਚੁੱਕਿਆ ਹੈ।
ਸਰੀ ਇੰਟੀਗਰਿਟੀ ਤੋਂ ਇਲਾਵਾ ਪੀਪਲ ਫਰਸਟ ਸਰੀ, ਪਰਾਊਡਲੀ ਸਰੀ, ਸਰੀ ਕਮਿਊਨਿਟੀ ਅਲਾਇੰਸ, ਸੇਫ਼ ਸਰੀ ਕੋਲਿਸ਼ਨ ਤੇ ਸਰੀ ਸਟੂਡੈਂਟ ਨਾਓ ਪਾਰਟੀਆਂ ਚੋਣ ਮੈਦਾਨ ‘ਚ ਹਨ।

Short URL:tvp http://bit.ly/2KZpdWN

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab