Site icon TV Punjab | Punjabi News Channel

ਪ੍ਰਾਣ ਪ੍ਰਤਿਸ਼ਠਾ ਦੇ ਬਾਅਦ ਅੱਜ ਤੋਂ ਆਮ ਲੋਕਾਂ ਲਈ ਖੁੱਲ੍ਹਿਆ ਅਯੁੱਧਿਆ ਦਾ ਰਾਮ ਮੰਦਰ, ਸ਼ਰਧਾਲੂਆਂ ਦੀ ਉਮੜੀ ਭੀੜ

ਡੈਸਕ- ਅਯੁੱਧਿਆ ਵਿਚ ਰਾਮਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਦੇ ਬਾਅਦ ਅੱਜ ਦਰਸ਼ਨ ਦਾ ਪਹਿਲਾ ਦਿਨ ਹੈ। ਮੰਦਰ ਨੂੰ ਆਮ ਲੋਕਾਂ ਨੂੰ ਖੋਲ੍ਹ ਦਿੱਤਾ ਗਿਆ ਹੈ। ਅੱਜ ਸਵੇਰੇ 3 ਵਜੇ ਤੋਂ ਹੀ ਦਰਸ਼ਨ ਲਈ ਸ਼ਰਧਾਲੂਆਂ ਦੀ ਭਾਰੀ ਭੀੜ ਦੇਖੀ ਗਈ। ਜਿਵੇਂ ਹੀ ਮੰਦਰ ਦੇ ਗੇਟ ਖੁੱਲ੍ਹੇ ਤਾਂ ਲੋਕਾਂ ਵਿਚ ਪਹਿਲਾਂ ਅੰਦਰ ਆਉਣ ਦੀ ਹੋੜ ਲੱਗ ਗਈ।

ਰਾਮਲੱਲਾ ਪਰਿਸਰ ਵਿਚ ਪੁਲਿਸ ਦੇ ਨਾਲ ਹੁਣ RAF ਕਮਾਂਡੋ ਨੂੰ ਤਾਇਨਾਤ ਕੀਤਾ ਗਿਆ ਹੈ। ਕਮਾਂਡੋਜ਼ ਨੇ ਭੀੜ ਨੂੰ ਮੈਨੇਜ ਕਰਨ ਲਈ ਸੁਰੱਖਿਆ ਘੇਰਾ ਬਣਾਇਆ ਹੋਇਆ ਹੈ। ਰਾਮ ਮੰਦਰ ਦਰਸ਼ਨ ਕਰਨ ਵਾਲੇ ਸਰਧਾਲੂਆਂ ਦੇ ਮੋਬਾਈਲ ਹਜ਼ਾਰਾਂ ਦੀ ਗਿਣਤੀ ਵਿਚ ਹੈ। ਇਸ ਨੂੰ ਜਮ੍ਹਾ ਕਰਨ ਦੀ ਵਿਵਸਥਾ ਅਜੇ ਪੁਲਿਸ ਤੇ ਮੈਨੇਜਮੈਂਟ ਕੋਲ ਨਹੀਂ ਹੈ। ਰਾਮ ਜਨਮ ਭੂਮੀ ਪਰਿਸਰ ਦੀ ਸੁਰੱਖਿਆ ਵਿਚ ਤਾਇਨਾਤ ਇਕ ਅਧਿਕਾਰੀ ਦਾ ਕਹਿਣਾ ਹੈ ਕਿ ਜੋ ਲੋਕ ਮੋਬਾਈਲ ਲੈ ਕੇ ਪਹੁੰਚ ਰਹੇ ਹਨ, ਉਨ੍ਹਾਂ ‘ਤੇ ਰੋਕ ਲਗਾਏ ਜਾਣਾ ਅਜੇ ਸੰਭਵ ਨਹੀਂ ਹੋ ਪਾ ਰਿਹਾ ਹੈ।

ਦੱਸ ਦੇਈਏ ਕਿ ਸ਼ਰਧਾਲੂਆਂ ਨੂੰ ਮੰਦਰ ਵਿਚ ਪ੍ਰਵੇਸ਼ ਹੋਣ ਲਈ ਸਖਤ ਸੁਰੱਖਿਆ ਪ੍ਰਬੰਧਾਂ ਤੋਂ ਗੁਜ਼ਰਨਾ ਹੋਵੇਗਾ। ਮੰਦਰ ਵਿਚ ਹਰ ਤਰ੍ਹਾਂ ਦਾ ਇਲੈਕਟ੍ਰਿਕ ਸਾਮਾਨ ਲਿਜਾਣ ‘ਤੇ ਪਾਬੰਦੀ ਲਗਾਈ ਗਈ ਹੈ ਜਿਵੇਂ ਮੋਬਾਈਲ, ਕੈਮਰਾ ਆਦਿ। ਮੰਦਰ ਵਿਚ ਬਾਹਰ ਤੋਂ ਪ੍ਰਸਾਦ ਲੈ ਕੇ ਜਾਣ ਦੀ ਵੀ ਮਨਾਹੀ ਹੈ।

ਸ਼ਰਧਾਲੂਆਂ ਨੂੰ ਆਰਤੀ ਵਿਚ ਸ਼ਾਮਲ ਹੋਣ ਲਈ ਜਨਮ ਭੂਮੀ ਤੀਰਥ ਤੋਂ ਪਾਸ ਲੈਣਾ ਹੋਵੇਗਾ। ਹਾਲਾਂਕਿ ਇਹ ਫ੍ਰੀ ਹੋਵੇਗਾ। ਇਸ ਲਈ ਆਧਾਰ ਸਣੇ ਕੋਈ ਵੀ ਪਛਾਣ ਪੱਤਰ ਜ਼ਰੂਰੀ ਹੈ।ਆਰਤੀ ਦੀ ਇਜਾਜ਼ਤ ਅਜੇ ਸਿਰਫ 30 ਲੋਕਾਂ ਨੂੰ ਮਿਲੇਗੀ।

ਪਹਿਲੀ ਆਰਤੀ ਸਵੇਰੇ 4.30ਵਜ ਮੰਗਲਾ ਆਰਤੀ, ਇਹ ਜਗਾਉਣ ਲਈ ਹੈ।
ਸ਼ਰਧਾਲੂ ਸਵੇਰੇ 6.30 ਵਜੇ ਤੋਂ ਦੁਪਹਿਰ 11.30 ਵਜੇ ਤੇ ਸ਼ਾਮ 6.30 ਵਜੇ ਦੀ ਆਰਤੀ ਵਿਚ ਸ਼ਾਮਲ ਹੋ ਸਕਦੇ ਹਨ।
ਦੂਜੀ ਆਰਤੀ ਸਵੇਰੇ 6.30-7.00 ਵਜੇ-ਇਹ ਸ਼ਿੰਗਾਰ ਆਰਤੀ ਕਹਾਉਂਦੀ ਹੈ।ਇਸ ਵਿਚ ਯੰਤਰ ਪੂਜਾ, ਸੇਵਾ ਤੇ ਬਾਲ ਭੋਗ ਹੋਵੇਗਾ।
ਤੀਜੀ ਆਰਤੀ-11.30 ਵਜੇ ਰਾਜਭੋਗ ਆਰਤੀ (ਦੁਪਹਿਰ ਦਾ ਭੋਗ) ਤੇ ਸੌਣ ਤੋਂ ਪਹਿਲਾਂ ਹ ੀਆਰਤੀ ਹੋਵੇਗੀ। ਇਸ ਦੇ ਬਾਅਦ ਰਾਮਲੱਲਾ ਢਾਈ ਘੰਟੇ ਤੱਕ ਆਰਾਮ ਕਰਨਗੇ। ਗਰਭਗ੍ਰਿਹ ਬੰਦ ਹੋ ਜਾਵੇਗਾ। ਇਸ ਦੌਰਾਨ ਸ਼ਰਧਾਲੂ ਮੰਦਰ ਪਰਿਸਰ ਵਿਚ ਘੁੰਮ ਸਕਦੇ ਹਨ।
ਚੌਥੀ ਆਰਤੀ-ਦੁਪਹਿਰ 2.30 ਵਜੇ। ਇਸ ਵਿਚ ਰਾਮਲੱਲਾ ਨੀਂਦ ਤੋਂ ਜਾਗਣਗੇ।
ਪੰਜਵੀਂ ਆਰਤੀ-ਸ਼ਾਮ 6.30 ਵਜੇ
ਛੇਵੀਂ ਆਰਤੀ-ਰਾਤ 8.30 ਤੋਂ 9.00 ਵਜੇ ਵਿਚ। ਇਸ ਨੂੰ ਸ਼ਯਨ ਆਰਤੀ ਕਿਹਾ ਜਾਵੇਗਾ। ਇਸ ਤੋਂ ਬਾਅਦ ਰਾਮਲਲਾ ਸੌਂ ਜਾਣਗੇ।

Exit mobile version