ਕੀ ਤੁਸੀਂ ਆਪਣੀ ਗੱਡੀ ਦੇ ਟਾਇਰ ਚੈੱਕ ਕੀਤੇ ਹਨ ?

ਕੀ ਤੁਸੀਂ ਆਪਣੀ ਗੱਡੀ ਦੇ ਟਾਇਰ ਚੈੱਕ ਕੀਤੇ ਹਨ ?

SHARE

Victoria: ਸਰਦੀਆਂ ਦੇ ਮੱਦੇਨਜ਼ਰ ਸਰਕਾਰ ਵੱਲੋਂ ਲੋਕਾਂ ਨੂੰ ਸੁਰੱਖਿਆ ਤਹਿਤ ਖੁਦ ਨੂੰ ਤੇ ਗੱਡੀਆਂ ਨੂੰ ਤਿਆਰ ਕਰਨ ਲਈ ਦਿਸ਼ਾ-ਨਿਰਦੇਸ਼ ਦਿੱਤੇ ਜਾ ਰਹੇ ਹਨ।
ਬੀ.ਸੀ. ਸਰਕਾਰ ਨੇ ਡਰਾਈਵਰਾਂ ਨੂੰ ਚੇਤਾਵਨੀ ਜਾਰੀ ਕੀਤੀ ਹੈ ਕਿ ਉਹ ਆਪਣੀਆਂ ਗੱਡੀਆਂ ਦੇ ਟਾਇਰ ਮੌਸਮ ਮੁਤਾਬਕ ਬਦਲ ਲੈਣ।
ਇਸ ਤਹਿਤ ਟਰਾਂਸਪੋਰਟ ਤੇ ਇੰਫਰਾਸਟਰਕਚਰ ਮੰਤਰੀ ਕਲਾਇਰ ਤਰੇਵੇਨਾ ਨੇ ਕਿਹਾ ਕਿ ਉਹ ਚਾਹੰੁਦੇ ਹਨ ਕਿ ਹਰ ਕੋਈ ਸੁਰੱਖਿਅਤ ਡਰਾਈਵ ਕਰੇ ਤੇ ਸੁਰੱਖਿਅਤ ਆਪਣੇ ਘਰ ਪਰਿਵਾਰਾਂ ਕੋਲ਼ ਪਹੁੰਚੇ। ਜਿਨ੍ਹਾਂ ਮੁਤਾਬਕ ਸਰਦੀਆਂ ‘ਚ ਸੁਰੱਖਿਅਤ ਡਰਾਈਵ ਕਰਨਾ ਸਭ ਦੀ ਸਾਂਝੀ ਜਿੰਮੇਵਾਰੀ ਹੈ,
ਤੇ ਉਹ ਲੋਕਾਂ ਨੂੰ ਅਪੀਲ ਕਰਦੇ ਹਨ ਕਿ ਉਹ ਆਪਣੀ ਜਿੰਮੇਵਾਰੀ ਗੱਡੀਆਂ ਦੇ ਟਾਇਰ ਬਦਲ ਕੇ ਨਿਭਾਉਣ। ਜਿਨ੍ਹਾਂ ਕੋਲ਼ ਪਹਿਲਾਂ ਹੀ ਗੱਡੀਆਂ ‘ਚ ਸਰਦੀਆਂ ਵਾਲ਼ੇ ਟਾਇਰ ਹਨ ਉਨ੍ਹਾਂ ਨੂੰ ਬਦਲਣ ਦੀ ਲੋੜ ਨਹੀਂ ਹੈ।
ਹਰ ਸਾਲ ਬੀ.ਸੀ. ਦਰਮਿਆਨ ਦਸੰਬਰ ਦੇ ਮਹੀਨੇ ਜਾਨਲੇਵਾ ਸੜਕ ਹਾਦਸਿਆਂ ਦੀ ਗਿਣਤੀ ਅਕਤੂਬਰ ਨਾਲੋਂ ਦੁੱਗਣੀ ਹੋ ਜਾਂਦੀ ਹੈ। ਜਿਵੇਂ ਕਿ 2017 ਦਸੰਬਰ ‘ਚ 246 ਹਾਦਸੇ ਹੋਏ ਸੀ ਜਦਕਿ ਅਕਤੂਬਰ 2017 ‘ਚ 123 ਹਾਦਸੇ ਹੋਏ।
ਜੋ ਲੋਕ ਹਰ ਰੋਜ਼ ਕੰਮ ‘ਤੇ ਜਾਣ ਲਈ ਡਰਾਈਵ ਕਰਦੇ ਹਨ ਉਨ੍ਹਾਂ ਲਈ ਨਵੰਬਰ, ਦਸੰਬਰ ਤੇ ਜਨਵਰੀ ਦੇ ਮਹੀਨੇ ਖ਼ਤਰੇ ਵਾਲ਼ੇ ਹੁੰਦੇ ਹਨ। ਪੂਰੇ ਸਾਲ ਕੰਮ ‘ਤੇ ਜਾਣ ਵਾਲਿਆਂ ਨਾਲ ਹੋਣ ਵਾਲ਼ੇ ਹਾਦਸਿਆਂ ‘ਚੋਂ ਔਸਤਨ 28 ਫ਼ੀਸਦ ਇਨ੍ਹਾਂ ਤਿੰਨ ਮਹੀਨਿਆਂ ‘ਚ ਹੁੰਦੇ ਹਨ।
ਇਸ ‘ਤੇ ਲੇਬਰ ਮੰਤਰੀ ਹੈਰੀ ਬੈਂਸ ਨੇ ਕਿਹਾ ਕਿ ਕੰਮ ‘ਤੇ ਸੁਰੱਖਿਆ ਸਭ ਤੋਂ ਪਹਿਲੀ ਤਰਜੀਹ ਹੁੰਦੀ ਹੈ। ਉਨ੍ਹਾਂ ਅਪੀਲ ਕੀਤੀ ਕਿ ਸਰਦੀਆਂ ਦੇ ਸਮੇਂ ਦਰਮਿਆਨ ਸਾਰੇ ਹੀ ਡਰਾਈਵਰ ਬਹੁਤ ਧਿਆਨ ਨਾਲ਼ ਸੜਕਾਂ ‘ਤੇ ਉਤਰਨ।
ਜਿਕਰਯੋਗ ਹੈ ਕਿ 1 ਅਕਤੂਬਰ ਤੋਂ ਡਰਾੀਵਰਸ ਲਈ ਗੱਡੀਆਂ ‘ਚ ਬਰਫ਼ ਵਾਲ਼ੇ ਟਾਇਰ((mountain/snowflake or M+S)) ਪਾਉਣ ਦਾ ਕਾਨੂੰਨ ਲਾਗੂ ਹੋ ਗਿਆ ਹੈ, ਨਾਲ਼ ਹੀ ਕੰਮ ਲਈ ਵਰਤੇ ਜਾਣ ਵਾਲ਼ੇ ਵਾਹਨਾਂ ਲਈ ਚੇਨ ਰੱਖਣੀ ਵੀ ਲਾਜਮੀ ਹੈ।
ਕਈ ਹਾਈਵੇਜ਼ ‘ਤੇ ਸਰਦੀਆਂ ਦੇ ਟਾਇਰਾਂ ਦਾ ਕਾਨੂੰਨ 31 ਮਾਰਚ ਨੂੰ ਖ਼ਤਮ ਹੋ ਜਾਵੇਗਾ ਜਦਕਿ ਕਈ ਕਈ ਪਹਾੜੀ ਖੇਤਰਾਂ ਤੇ ਪੇਂਡੂ ਖੇਤਰਾਂ ‘ਚ ਇਹ ਕਾਨੂੰਨ 30 ਅਪ੍ਰੈਲ ਤੱਕ ਵਧਾਇਆ ਗਿਆ ਹੈ।

ਕਹਿੜੇ ਰੂਟ ‘ਤੇ ਕਿੰਨੇ ਸਮੇਂ ਲਈ ਇਹ ਕਾਨੂੰਨ ਚੱਲੇਗਾ ਇਸ ਬਾਰੇ ਜਾਣਨ ਲਈ ਇੱਥੇ ਕਲਿੱਕ ਕਰੋ।

Short URL:tvp http://bit.ly/2Pr8TkL

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab