ਮੌਤ ਦੇ ਵਾਰੰਟ ‘ਤੇ ਕਿਵੇਂ ਹੁੰਦੇ ਦਸਤਖ਼ਤ, ਦੱਸਿਆ ਬਾਦਲ ਨੇ

ਮੌਤ ਦੇ ਵਾਰੰਟ ‘ਤੇ ਕਿਵੇਂ ਹੁੰਦੇ ਦਸਤਖ਼ਤ, ਦੱਸਿਆ ਬਾਦਲ ਨੇ

SHARE

ਨਸ਼ਾ ਕਰਨ ਵਾਲਾ ਵਿਅਕਤੀ ਆਪਣੀ ਮੌਤ ਦੇ ਵਾਰੰਟ ‘ਤੇ ਆਪ ਦਸਤਖ਼ਤ ਕਰਦਾ ਹੈ, ਇਹ ਕਹਿਣਾ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜੋ ਬਠਿੰਡਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।

ਬਾਦਲ ਨੇ ਕਿਹਾ ਨਸ਼ੇ ਦੇ ਦੈਂਤ ਨਾਲ ਲੜ੍ਹਨ ਲਈ ਸਾਰਿਆਂ ਨੂੰ ਮਿਲਕੇ ਹੰਭਲਾ ਮਾਰਨ ਦੀ ਜ਼ਰੂਰਤ ਹੈ।  ਇਹ ਕੋਈ ਸਵਿੱਚ ਓਨ ਜਾਂ ਸਵਿੱਚ ਆਫ ਕਰਨਾ ਨਹੀਂ ਹੈ ਕਿ ਚਾਰ ਹਫਤਿਆਂ ‘ਚ ਕੋਈ ਨਸ਼ਾ ਦੂਰ ਕਰ ਸਕੇ।

ਉਨ੍ਹਾਂ ਕਿਹਾ ਕਿ ਸਰਕਾਰੀ ਮੁਲਾਜ਼ਮਾਂ ਦੇ ਨਾਲ ਹੀ ਮੰਤਰੀਆਂ, ਵਿਧਾਇਕਾਂ ਸਣੇ ਸਾਰੇ ਸਿਆਸੀ ਆਗੂਆਂ ਦਾ ਡੋਪ ਟੈਸਟ ਹੋਣਾ ਚਾਹੀਦਾ ਹੈ।  ਨਸ਼ਾ ਤਸਕਰਾਂ ਨੂੰ ਫਾਂਸੀ ਦੀ ਤਜਵੀਜ਼ ‘ਤੇ ਬਾਦਲ ਨੇ ਕਿਹਾ ਕਿ ਇਸ ਨਾਲ ਕੋਈ ਜ਼ਿਆਦਾ ਫਰਕ ਨਹੀਂ ਪੈਣਾ।  ਇਸ ਦੀ ਬਜਾਏ ਸਮੱਸਿਆ ਦੀ ਜੜ੍ਹ ਵਿਚ ਜਾਣਾ ਹੋਵੇਗਾ।  ਨੌਜਵਾਨ ਬੇਰੁਜ਼ਗਾਰੀ ਤੇ ਮਾਨਸਿਕ ਤਣਾਅ ਕਾਰਨ ਨਸ਼ਿਆਂ ਦੀ ਦਲਦਲ ‘ਚ ਧੱਸ ਰਹੇ ਹਨ।

ਬਾਦਲ ਨੇ ਕਿਹਾ ਜਿਹੜਾ ਨੌਜਵਾਨ ਨਸ਼ੇ ਕਰਦਾ ਹੈ, ਉਹ ਆਪਣੀ ਮੌਤ ਦੇ ਵਾਰੰਟ ‘ਤੇ ਆਪ ਹੀ ਦਸਤਖ਼ਤ ਕਰ ਦਿੰਦਾ ਹੈ।

Short URL:tvp http://bit.ly/2tXnXxJ

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab