Site icon TV Punjab | Punjabi News Channel

ਵੱਡਾ ਦਿਨ -ਬਾਦਲ ਪਿਓ-ਪੁੱਤ ਅਤੇ ਸੀ.ਐੱਮ ਚੰਨੀ ਨੇ ਭਰੇ ਨਾਮਜ਼ਦਗੀ ਪੱਤਰ,ਕੀਤੇ ਵੱਡੇ ਦਾਅਵੇ

ਬਠਿੰਡਾ- ਜਲਾਲਾਬਾਦ ਹਲਕੇ ਤੋਂ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਅਤੇ ਲੰਬੀ ਹਲਕੇ ਤੋਂ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਨਾਮਜ਼ਦਗੀ ਪੱਤਰ ਭਰੇ.ਸੁਖਬੀਰ ਦੇ ਨਾਲ ਉਨ੍ਹਾਂ ਦੀ ਸਾਂਸਦ ਪਤਨੀ ਹਰਮਿਸਰਤ ਕੌਰ ਬਾਦਲ ਵੀ ਉਨ੍ਹਾਂ ਨਾਲ ਸਨ.ਹਰਸਿਮਰਤ ਦੇ ਨਾਂ ਸੁਖਬੀਰ ਵਲੋਂ ਬਤੌਰ ਕਵਰਿੰਗ ਕੈਡੀਡੇਟ ਭਰਿਆ ਹੈ.ਬਾਦਲ ਪਰਿਵਾਰ ਨੇ ਦੋਹਾਂ ਸੀਟਾਂ ‘ਤੇ ਵੱਡੀ ਜਿੱਤ ਦਾ ਦਾਅਵਾ ਪੇਸ਼ ਕੀਤਾ ਹੈ.

ਓਧਰ ਭਦੌੜ ਹਲਕੇ ਤੋ ਸੀ.ਐੱਮ ਚੰਨੀ ਨੇ ਵੀ ਆਪਣੇ ਨਾਮਜ਼ਦਗੀ ਫਾਰਮ ਭਰੇ.ਚੰਨੀ ਦੋ ਹਲਕਿਆ ਤੋਂ ਚੋਣ ਲੜ ਰਹੇ ਹਨ.ਸ਼੍ਰੀ ਚਮਕੌਰ ਸਾਹਿਬ ਹਲਕੇ ਦੇ ਨਾਲ ਉਹ ਭਦੌੜ ਹਲਕੇ ਤੋਂ ਵੀ ਕਿਸਮਤ ਅਜ਼ਮਾ ਰਹੇ ਹਨ.ਸਾਬਕਾ ਸੀ.ਐੱਮ ਕੈਪਟਨ ਅਮਰਿੰਦਰ ਸਿੰਘ ਨੇ ਵੀ ਪਟਿਆਲਾ ਸ਼ਹਿਰੀ ਹਲਕੇ ਤੋਂ ਨਾਮਜ਼ਦਗੀ ਪੱਤਰ ਭਰੇ.

Exit mobile version