ਪੰਜਾਬ ਦਾ ‘ਚਿੱਟਾ ਸੱਚ’, ਬੈਂਸ ਨੇ ਲਾਈਵ ਕੰਬਾਏ ਅਫ਼ਸਰ

ਪੰਜਾਬ ਦਾ ‘ਚਿੱਟਾ ਸੱਚ’, ਬੈਂਸ ਨੇ ਲਾਈਵ ਕੰਬਾਏ ਅਫ਼ਸਰ

SHARE

ਲੁਧਿਆਣਾ ‘ਚ ਨਸ਼ਾ ਇਸ ਤਰ੍ਹਾਂ ਵਿੱਕ ਰਿਹੈ ਜਿਵੇਂ ਸਬਜ਼ੀ ਮੰਡੀ ‘ਚ ਸਬਜ਼ੀਆਂ ਵੇਚੀਆਂ ਜਾਂਦੀਆਂ ਨੇ। ਨਸ਼ਾ ਤਸਕਰ ਬਿਨ੍ਹਾਂ ਕਿਸੇ ਖੌਫ ਦੇ ਸ਼ਰੇਆਮ ਨਸ਼ਾ ਵੇਚ ਰਹੇ ਨੇ। ਇਸ ਗੱਲ ਦਾ ਸਬੂਤ ਬਣੀ ਹੈ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਦੀ ਉਹ ਸਟਿੰਗ ਵੀਡੀਓ,,, ਜੋਕਿ ਉਨ੍ਹਾਂ ਨੇ ਫੇਸਬੁੱਕ ਲਾਈਵ ਰਾਹੀਂ ਸ਼ੇਅਰ ਕੀਤੀ।

ਪੰਜਾਬ ਵਿਧਾਨਸਭਾ ਚੋਣਾਂ ਸਮੇਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੱਤਾ ‘ਚ ਆਉਂਦੇ ਸਾਰ ਚਾਰ ਹਫਤਿਆਂ ਅੰਦਰ ਨਸ਼ਾ ਖਤਮ ਕਰਨ ਦੀ ਸਹੁੰ ਅਤੇ ਬੀਤੇ ਦਿਨੀਂ ਰਾਹੁਲ ਗਾਂਧੀ ਦੀ ਪੰਜਾਬ ਰੈਲੀ ‘ਚ ਨਸ਼ਾ ਰੋਕਣ ਦੇ ਵੱਡੇ ਵੱਡੇ ਦਾਅਵੇ, ਇਹ ਸਭ ਠੁੱਸ ਸਾਬਿਤ ਹੋ ਗਏ ਜਦੋ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਫੇਸਬੁੱਕ ‘ਤੇ ਲਾਈਵ ਹੋਏ ਅਤੇ ਲੁਧਿਆਣਾ ‘ਚ ਲਾਈਵ ਹੋਕੇ ਚਿੱਟਾ ਖਰੀਦਿਆ। ਚਿੱਟਾ ਖਰੀਦ ਕੇ ਬੈਂਸ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਕੋਲ ਪੁੱਜੇ। ਇਹ ਸਾਰਾ ਕੁੱਜ ਬੈਂਸ ਦੀ ਫੇਸਬੁੱਕ ‘ਤੇ ਲਾਈਵ ਚੱਲ ਰਿਹਾ ਸੀ।
ਪੁਲਿਸ ਕਿਸੇ ਤਰ੍ਹਾਂ ਦੇ ਇਲਜ਼ਾਮ ਨਾ ਲਗਾਵੇ ਇਸ ਲਈ ਬੈਂਸ ਸਾਰਾ ਸਮਾਂ ਫੇਸਬੁੱਕ ਲਾਈਵ ਰਹੇ। ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸੁਖਚੈਨ ਸਿੰਘ ਗਿੱਲ ਨੂੰ ਚਿੱਟਾ ਸੌਂਪਦੇ ਹੋਏ ਬੈਂਸ ਨੇ ਪੁਲਿਸ ਦੀ ਕਾਰਗੁਜਾਰੀ ਨੂੰ ਰੱਜ ਕੇ ਭੰਡਿਆ ਅਤੇ ਸਵਾਲ ਖੜੇ ਕੀਤੇ।
ਮੀਡੀਆ ਨਾਲ ਗੱਲਬਾਤ ਕਰਦਿਆਂ ਬੈਂਸ ਨੇ ਦੱਸਿਆ ਕਿ ਕਿਸ ਤਰ੍ਹਾਂ ਨਸ਼ਾ ਮੰਡੀਆਂ ‘ਚ ਸ਼ਰੇਆਮ ਵਿੱਕ ਰਿਹੈ। ਪੁਲਿਸ ਅਤੇ ਸਰਕਾਰ ਦੀ ਸਰਪ੍ਰਸਤੀ ‘ਚ ਵਿੱਕ ਰਿਹੈ। ਉਨ੍ਹਾਂ ਕੈਪਟਨ ਸਰਕਾਰ ਦੇ ਦਾਅਵਿਆਂ ਅਤੇ ਐਸ.ਟੀ.ਐਫ. ਰਿਪੋਰਟਾਂ ਨੂੰ ਸਵਾਲਾਂ ਦੇ ਘੇਰੇ ‘ਚ ਲਿਆ।
ਬੈਂਸ ਵੱਲੋਂ ਦਿਖਾਈਆਂ ਗਈਆਂ ਇਹ ਤਸਵੀਰਾਂ ਮਹਿਜ਼ ਲੁਧਿਆਣਾ ਦੀਆਂ ਨੇ , ਇਹ ਹਕੀਕਤ ਪੰਜਾਬ ਦੇ ਲਗਭਗ ਹਰ ਇਲਾਕੇ ਦੀ ਬਣੀ ਹੋਈ ਹੈ। ਲੋੜ ਹੈ ਕੈਪਟਨ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਨੂੰ, ਕਿ ਉਹ ਦਾਅਵੇ ਨਾ ਕਰਨ ਸਗੋਂ ਜ਼ਮੀਨੀ ਪੱਧਰ ‘ਤੇ ਕੰਮ ਕਰਨ।
Short URL:tvp http://bit.ly/2UBsmSx

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab