Site icon TV Punjab | Punjabi News Channel

ਸਿੱਧੂ ਜਿਸ ਨੂੰ ਮਾਰਦਾ ਸੀ ‘ਅੱਖ’ ,ਉਸਨੇ ਹੀ ਵਿਖਾਈਆਂ ‘ਅੱਖਾਂ’

ਚੰਡੀਗੜ੍ਹ- ਸਮਾਂ ਬਹੁਤ ਬਲਵਾਨ ਹੁੰਦਾ ਹੈ ।ਕਦੋਂ ਕੀ ਹੋ ਜਾਵੇ ,ਕੁੱਝ ਨਹੀਂ ਕਿਹਾ ਜਾ ਸਕਦਾ ।ਖਾਸਕਰ ਸਿਆਸਤ ਵਿੱਚ ਕਦੋਂ ਕੋਈ ਪਲਟੀ ਖਾ ਜਾਵੇ ,ਕਹਿਣਾ ਬਹੁਤ ਔਖਾ ਹੁੰਦਾ ਹੈ ।ਸਿਆਸੀ ਨਫੇ ਲਈ ਦੋਸਤ ਝੱਟ ਦੁਸ਼ਮਨ ਜਾਂਦਾ ਹੈ ਤੇ ਦੁਸ਼ਮਨ ਝੱਟ ਦੋਸਤ । ਅੱਜਕਲ੍ਹ ਪੰਜਾਬ ਦੀ ਕਾਂਗਰਸ ਵਿੱਚ ਬਹੁਤ ਕੁੱਝ ਅਜਿਹਾ ਹੀ ਹੋ ਰਿਹਾ ਹੈ ।ਇਸ ਖਬਰ ਚ ਗੱਲ ਕਰਾਂਗੇ ਚੰਡੀਗੜ੍ਹ ਚ ਕਾਂਗਰਸ ਵਲੋਂ ਮਹਿੰਗਾਈ ਖਿਲਾਫ ਕੀਤੇ ਗਏ ਪ੍ਰਦਰਸ਼ਨ ਦੀ ।

ਪੰਜਾਬ ਦੀ ਤਮਾਮ ਲੀਡਰਸ਼ਿਪ ਮਹਿੰਗਾਈ ਖਿਲਾਫ ਪ੍ਰਦਰਸ਼ਨ ਕਰਨ ਨੂੰ ਲੈ ਕੇ ਕਾਂਗਰਸ ਭਵਨ ਚ ਇੱਕਠੇ ਹੋਈ ।ਧਰਨੇ ਚ ਰੱਖੇ ਗਏ ਐੱਲ.ਪੀ.ਜੀ ਦੇ ਸਲੰਡਰ ਤਾਂ ਗਰਮੀ ਚ ਵੀ ਠੰਡੇ ਰਹੇ ਪਰ ਕਾਂਗਰਸੀ ਗਰਮੀ ਚ ਗਰਮੀ ਖਾ ਗਏ ।

ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਇਸ ਧਰਨੇ ਚ ਸ਼ਾਮਿਲ ਹੋਏ ।ਜਦੋਂ ਵਾਰੀ ਸਿੱਧੂ ਦੇ ਬੋਲਣ ਦੀ ਆਈ ਤਾਂ ਸਿੱਧੂ ਸਾਹਿਬ ਨੇ ਮਹਿੰਗਾਈ ਖਿਲਾਫ ਘੱਟ ਤਾਂ ਆਪਣੀ ਸਿਫਤ ਜ਼ਿਆਦਾ ਕਰ ਦਿੱਤੀ ।ਬੋਲੇ ਕਿ ਕਾਂਗਰਸ ਚ ਉਹ ਇਮਾਨਦਾਰ ਨੇਤਾ ਹਨ ਪਰ ਕਈ ਲੋਕ ਭ੍ਰਿਸ਼ਟ ਹਨ ।ਇਹ ਗੱਲ ਸੁਣ ਕੇ ਯੂਥ ਕਾਂਗਰਸ ਪ੍ਰਧਾਨ ਬਰਿੰਦਰ ਢਿੱਲੋਂ ਭੜਕ ਗਏ ।ਉਨ੍ਹਾਂ ਸਿੱਧੂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ।ਉਨ੍ਹਾਂ ਸਿੱਧੂ ਨੂੰ ਕਾਂਗਰਸ ਦੇ ਉਨ੍ਹਾਂ ਭ੍ਰਿਸ਼ਟ ਨੇਤਾਵਾਂ ਦੇ ਨਾਂ ਜਨਤਕ ਕਰਨ ਲਈ ਕਿਹਾ ।ਸਿੱਧੂ ਮੌਨ ਹੋ ਗਏ ।ਢਿੱਲੋਂ ਨੇ ਕਿਹਾ ਜੇਕਰ ਨਾਂ ਨਹੀਂ ਲੈਣੇ ਤਾਂ ਅਜਿਹੇ ਬਿਆਨ ਦੇਣ ਦੀ ਲੋੜ ਨਹੀਂ । ਮਾਮਲਾ ਭੱਖ ਗਿਆ ,ਮਹਿੰਗਾਈ ਖਿਲਾਫ ਦਿੱਤਾ ਧਰਨਾ ਕਾਂਗਰਸ ਨੂੰ ਹੀ ਮਹਿੰਗਾ ਪੈ ਗਿਆ ।

ਹੁਣ ਤੁਹਾਨੂੰ ਦੱਸਦੇ ਹਾਂ ਬਰਿੰਦਰ ਢਿੱਲੋਂ ਬਾਰੇ ।ਇਹ ਉਹੀ ਯੂਥ ਪ੍ਰਧਾਨ ਨੇ ਜਿਨ੍ਹਾਂ ਨੇ ਦਿੱਲੀ ਚ ਟਰੈਕਟਰ ਸਾੜ ਕੇ ਪ੍ਰਦਰਸ਼ਨ ਕੀਤਾ ਸੀ ।ਨਵਜੋਤ ਸਿੱਧੂ ਜਦੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਬਣੇ ਤਾਂ ਕਾਂਗਰਸ ਭਵਨ ਚ ਹੋਏ ਸਮਾਗਮ ਦੌਰਾਨ ਬਰਿੰਦਰ ਢਿੱਲੋਂ ਹੀ ਖਾਸ ਤੌਰ ‘ਤੇ ਸਟੇਜ ‘ਤੇ ਮੌਜੂਦ ਸਨ ।ਸਿੱਧੂ ਆਪਣੇ ਭਾਸ਼ਣ ਦੌਰਾਨ ਕੈਪਟਨ ‘ਤੇ ਤੰਜ ਕੱਸ ਕੇ ਢਿੱਲੋਂ ਨੂੰ ਹੀ ਅੱਖਾਂ ਮਾਰ ਰਹੇ ਸਨ ।ਥਾਂ ਵੀ ਉਹੀ ਹੈ ਪੰਜਾਬ ਕਾਂਗਰਸ ਭਵਨ ।ਨੇਤਾ ਵੀ ਉਹੀ ਹਨ ਸਿੱਧੂ ਤੇ ਢਿੱਲੋਂ ,ਪਰ ਵਤੀਰਾ ਬਦਲ ਗਿਆ ।ਜਿਸ ਢਿੱਲੋਂ ਨੂੰ ਸਿੱਧੂ ਕਦੇ ਅੱਖ ਮਾਰ ਕੇ ਤੰਜ ਕੱਸਦੇ ਹਨ ਉਸੇ ਨੇਤਾ ਨੇ ਹੀ ਸਾਰੀ ਲੀਡਰਸ਼ਿਪ ਅਤੇ ਮੀਡੀਆ ਸਾਹਮਨੇ ਸਿੱਧੂ ਨੂੰ ਅੱਖਾਂ ਦਿਖਾ ਦਿੱਤੀਆਂ ।

Exit mobile version