Benefits of Dates : ਸਰਦੀਆਂ ਵਿੱਚ ਗਰਮੀ ਪ੍ਰਦਾਨ ਕਰਨ ਵਾਲੇ ਭੋਜਨਾਂ ਦਾ ਸੇਵਨ ਵੱਧ ਜਾਂਦਾ ਹੈ। ਖਜੂਰ ਵੀ ਇਹਨਾਂ ਵਿੱਚੋਂ ਇੱਕ ਹੈ। ਜੋ ਸਰੀਰ ਦੀ ਗਰਮੀ ਦੇ ਨਾਲ ਕਈ ਬਿਮਾਰੀਆਂ ਨੂੰ ਠੀਕ ਕਰਨ ਵਿੱਚ ਮਦਦ ਕਰਦਾ ਹੈ। ਇਸ ‘ਚ ਪੋਟਾਸ਼ੀਅਮ, ਫਾਈਬਰ, ਆਇਰਨ, ਕਾਪਰ, ਮੈਗਨੀਸ਼ੀਅਮ ਅਤੇ ਵਿਟਾਮਿਨ ਬੀ6 ਵਰਗੇ ਕਈ ਪੋਸ਼ਕ ਤੱਤ ਭਰਪੂਰ ਮਾਤਰਾ ‘ਚ ਪਾਏ ਜਾਂਦੇ ਹਨ, ਜੋ ਕਈ ਸਿਹਤ ਸਮੱਸਿਆਵਾਂ ਨੂੰ ਦੂਰ ਕਰਨ ‘ਚ ਫਾਇਦੇਮੰਦ ਸਾਬਤ ਹੁੰਦੇ ਹਨ। ਅਜਿਹੇ ‘ਚ ਆਓ ਜਾਣਦੇ ਹਾਂ ਇਸ ਨੂੰ ਖਾਣ ਦਾ ਸਹੀ ਸਮਾਂ ਅਤੇ ਤਰੀਕਾ ਕੀ ਹੈ ਅਤੇ ਇਸ ਨਾਲ ਕਿਹੜੀਆਂ ਬੀਮਾਰੀਆਂ ਤੋਂ ਰਾਹਤ ਮਿਲਦੀ ਹੈ।
Benefits of Dates : ਖਜੂਰ ਖਾਣ ਦਾ ਸਹੀ ਤਰੀਕਾ ਅਤੇ ਸਮਾਂ
ਘਿਓ ਦੇ ਨਾਲ ਸੇਵਨ ਕਰੋ
ਰੋਜ਼ਾਨਾ ਰਾਤ ਨੂੰ ਘਿਓ ਦੇ ਨਾਲ ਖਜੂਰ ਦਾ ਸੇਵਨ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਖਜੂਰ ਦਾ ਸੇਵਨ ਕਰਨ ਨਾਲ ਸਰੀਰ ਦਾ ਵਜ਼ਨ ਵਧਦਾ ਹੈ।
ਦੁੱਧ ਦੇ ਨਾਲ ਖਜੂਰ ਖਾਓ
ਖਜੂਰ ਨੂੰ ਦੁੱਧ ਵਿੱਚ ਮਿਲਾ ਕੇ ਖਾਣਾ ਚਾਹੀਦਾ ਹੈ। ਜੇਕਰ ਤੁਸੀਂ ਇਸ ਤਰ੍ਹਾਂ ਖਜੂਰ ਦਾ ਸੇਵਨ ਕਰਦੇ ਹੋ ਤਾਂ ਇਹ ਸਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਮਜ਼ਬੂਤ ਕਰਦਾ ਹੈ ਅਤੇ ਸਰੀਰ ਦੀ ਗਰਮੀ ਨੂੰ ਬਰਕਰਾਰ ਰੱਖਦਾ ਹੈ।
ਪਾਣੀ ਵਿੱਚ ਭਿਓ ਕੇ ਖਾਓ
ਖਜੂਰਾਂ ਨੂੰ ਰਾਤ ਭਰ ਭਿਓ ਕੇ ਰੱਖਣਾ ਚਾਹੀਦਾ ਹੈ। ਇਸ ਤੋਂ ਬਾਅਦ ਇਸ ਨੂੰ ਖਾਣਾ ਚਾਹੀਦਾ ਹੈ। ਇਸ ਤਰ੍ਹਾਂ ਖਾਣ ਨਾਲ ਸਰੀਰ ਦੀ ਪਾਚਨ ਸ਼ਕਤੀ ਠੀਕ ਰਹਿੰਦੀ ਹੈ ਅਤੇ ਪੇਟ ਨਾਲ ਜੁੜੀਆਂ ਸਮੱਸਿਆਵਾਂ ਨਹੀਂ ਹੁੰਦੀਆਂ।
ਸਵੇਰੇ ਖਾਲੀ ਪੇਟ ਇਸ ਦਾ ਸੇਵਨ ਕਰੋ
ਜੇਕਰ ਤੁਸੀਂ ਸਵੇਰੇ ਖਾਲੀ ਪੇਟ ਖਜੂਰ ਖਾਂਦੇ ਹੋ ਤਾਂ ਇਹ ਸਰੀਰ ਨੂੰ ਐਨਰਜੀ ਨਾਲ ਭਰ ਦਿੰਦਾ ਹੈ। ਨਾਲ ਹੀ ਇਹ ਪਾਚਨ ਕਿਰਿਆ ਨੂੰ ਠੀਕ ਰੱਖਣ ‘ਚ ਮਦਦ ਕਰਦਾ ਹੈ।
Benefits of Dates : ਖਜੂਰ ਖਾਣ ਦੇ ਫਾਇਦੇ
ਖਜੂਰ ਖਾਣ ਨਾਲ ਕਬਜ਼ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ।
ਖਜੂਰ ਦਾ ਸੇਵਨ ਬਲੱਡ ਪ੍ਰੈਸ਼ਰ ਨੂੰ ਕੰਟਰੋਲ ‘ਚ ਰੱਖਦਾ ਹੈ ਅਤੇ ਖਰਾਬ ਕੋਲੈਸਟ੍ਰੋਲ ਨੂੰ ਵਧਣ ਤੋਂ ਰੋਕਦਾ ਹੈ।
ਜੋੜਾਂ ਦੇ ਦਰਦ ਅਤੇ ਸੋਜ ਤੋਂ ਰਾਹਤ ਦਿਵਾਉਣ ਲਈ ਖਜੂਰ ਕਾਰਗਰ ਸਾਬਤ ਹੁੰਦੇ ਹਨ।
ਅਨੀਮੀਆ ਤੋਂ ਪੀੜਤ ਲੋਕਾਂ ਲਈ ਖਜੂਰ ਬਹੁਤ ਫਾਇਦੇਮੰਦ ਹੈ।
ਇਹ ਸਰੀਰ ਵਿੱਚ ਹੀਮੋਗਲੋਬਿਨ ਵਧਾਉਣ ਵਿੱਚ ਮਦਦ ਕਰਦਾ ਹੈ।