ਕੈਨੇਡਾ ‘ਚ ਹੈ ਸਭ ਤੋਂ ਵਧੀਆ ਝੂਟਾ

ਕੈਨੇਡਾ ‘ਚ ਹੈ ਸਭ ਤੋਂ ਵਧੀਆ ਝੂਟਾ

SHARE

Vancouver: ਇਲੋ ਕੋਸਟਰ ਵੱਲੋਂ ਜਾਰੀ ਕੀਤੀ ਗਈ ਇੱਕ ਪੋਲ ਮੁਤਾਬਕ ਦੁਨੀਆ ਦੇ ਸਭ ਤੋਂ ਵਧੀਆ ਲੱਕੜ ਦੇ ਰੋਲਰ ਕੋਸਟਰਸ ‘ਚ ਪੀ.ਐੱਨ.ਈ. ਦਾ ਰੋਲਰ ਕੋਸਟਰ ਵੀ ਸ਼ਾਮਲ ਹੈ।
ਵੈਨਕੂਵਰ ‘ਚ ਪੀ.ਐੱਨ.ਈ. ਦਾ ਰੋਲਰ ਕੋਸਟਰ ਦੁਨੀਆ ਦੇ ਸਭ ਤੋਂ ਵਧੀਆ 15 ਰੋਲਰ ਕੋਸਟਰਸ ‘ਚੋਂ ਇੱਕ ਹੈ।

ਇਹ ਰੋਲਰ ਕੋਸਟਰ ਲੋਕਾਂ ਲਈ 1958 ‘ਚ ਖੋਲ੍ਹਿਆ ਗਿਆ ਸੀ, ਸਲਾਨਾ ਪੋਲ ‘ਚ ਇਹ 12ਵੇਂ ਨੰਬਰ ‘ਤੇ ਰਿਹਾ ਹੈ। ਇਹ ਕੈਨੇਡਾ ‘ਚ ਇੱਕੋ ਅਜਿਹੀ ਰਾਈਡ ਹੈ ਜੋ ਦੁਨੀਆ ਦੇ ਪਹਿਲੇ 100 ਰਾਈਡਸ ਦੀ ਸੂਚੀ ‘ਚ ਆਉਂਦੀ ਹੈ।
2018 ‘ਚ ਇਸ ਰੋਲਰ ਕੋਸਟਰ ਨੂੰ 60 ਸਾਲ ਪੂਰੇ ਹੋਏ ਹਨ। ਜੋ ਕਿ 75 ਹੌਰਸ ਪਾਵਰ ਇਲੈਕਟਰਿਕ ਮੋਟਰ ਨਾਲ਼ ਚੱਲਦਾ ਹੈ।
ਰੋਲਰ ਕੋਸਟਰ ਦੀਆਂ 3 ਕਾਰਾਂ ਹਨ ਜਿਨ੍ਹਾਂ ‘ਚ ਹਰ ਇੱਕ ਕਾਰ ‘ਤੇ 16 ਵਿਅਕਤੀ ਬੈਠ ਸਕਦੇ ਹਨ।
ਹਰ ਸਾਲ ਇਸ ਰੋਲਰ ਕੋਸਟਰ ਦੀ 5 ਲੱਖ ਲੋਕ ਰਾਈਡ ਲੈਂਦੇ ਹਨ।

Short URL:tvp http://bit.ly/2SEekys

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab