Site icon TV Punjab | Punjabi News Channel

ਸੀ. ਈ. ਐੱਸ. 2024 ’ਚ ਇਨ੍ਹਾਂ ਟੈਵੀਵਿਜ਼ਨਾਂ ਦੀ ਨੇ ਖਿੱਚਿਆਂ ਲੋਕਾਂ ਦਾ ਧਿਆਨ

ਸੀ. ਈ. ਐੱਸ. 2024 ’ਚ ਇਨ੍ਹਾਂ ਟੈਵੀਵਿਜ਼ਨਾਂ ਦੀ ਨੇ ਖਿੱਚਿਆਂ ਲੋਕਾਂ ਦਾ ਧਿਆਨ

Las Vegas- ਸੀ. ਈ. ਐੱਸ. 2024 (CES 2024) ਭਾਵ ਕਿ ਕੰਜ਼ਿਊਮਰ ਇਲੈਕਟਰੋਨਿਕਸ ਸ਼ੋਅ ਦਾ ਅਮਰੀਕਾ ਦੇ ਲਾਸ ਵੇਗਾਸ ਸ਼ਹਿਰ ’ਚ ਧਮਾਕੇਦਾਰ ਆਗਾਜ਼ ਹੋ ਚੁੱਕਾ ਹੈ। ਕੰਜ਼ਿਊਮਰ ਟੈਕਨਾਲੋਜੀ ਐਸੋਸੀਏਸ਼ਨ ਵਲੋਂ ਆਯੋਜਿਤ ਕੀਤੇ ਜਾਣ ਵਾਲੇ ਇਸ ਸਮਾਗਮ ’ਚ ਕਰੀਬ 4,000 ਕੰਪਨੀਆਂ ਵਲੋਂ ਵੱਖੋ-ਵੱਖ ਤਰ੍ਹਾਂ ਦੇ ਇਲੈਕ੍ਰਾਨਿਕ ਉਪਕਰਣਾਂ ਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਸ਼ੋਅ ’ਚ ਜਿੱਥੇ ਵੱਖੋ-ਵੱਖ ਤਰ੍ਹਾਂ ਦੇ ਨਵੇਂ ਉਪਕਰਣ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਹੇ ਹਨ, ਉੱਥੇ ਹੀ ਇਨ੍ਹਾਂ ’ਚ ਟੀ. ਵੀ. ਵੀ ਸ਼ਾਮਿਲ ਹਨ। ਸੀ. ਈ. ਐੱਸ. ’ਚ ਇਸ ਵਾਰ ਕਈ ਨਾਮੀ ਕੰਪਨੀਆਂ ਵਲੋਂ ਨਵੇਂ ਟੀ. ਵੀ. ਲਾਂਚ ਕੀਤੇ ਗਏ ਹਨ।ਅੱਜ ਅਸੀਂ ਤੁਹਾਨੂੰ ਸੀ. ਈ. ਐੱਸ. 2024 ’ਚ ਲਾਂਚ ਹੋਏ ਕੁਝ ਅਜਿਹੇ ਹੀ ਬਾਰੇ ਦੱਸਾਂਗੇ :
LG’s transparent OLED TV

 

LG ਨੇ Signature OLED T ਦੀ ਸੀ. ਈ. ਐੱਸ. 2024 ’ਚ ਘੁੰਡ ਚੁਕਾਈ ਕੀਤੀ। ਇਹ ਇੱਕ ਪਾਰਦਰਸ਼ੀ ਸਕਰੀਨ ਵਾਲਾ ਇੱਕ ਟੈਲੀਵਿਜ਼ਨ ਹੈ। LG ਨੇ Signature OLED T ਨੂੰ ਦੁਨੀਆ ਦਾ ਪਹਿਲਾ ਵਾਇਰਲੈੱਸ transparent OLED ਦੱਸਿਆ ਹੈ।
ਇਸ ਟੈਲੀਵਿਜ਼ਨ ਦੀ ਖ਼ਾਸ ਗੱਲ ਇਹ ਹੈ ਕਿ ਇਸ ’ਚ ਇੱਕ 77-ਇੰਚ OLED ਸਕਰੀਨ ਹੈ, ਜੋ ਕਿ ਆਰਗੈਨਿਕ ਲਾਈਟ-ਐਮੀਟਿੰਗ ਡਾਇਓਡ ਲਈ ਹੈ ਅਤੇ ਰੌਸ਼ਨੀ ’ਚ ਵਰਤੀ ਜਾਣ ਵਾਲੀ ਇੱਕ ਤਕਨਾਲੋਜੀ ਹੈ। ਇਹ ਟੈਲੀਵਿਜ਼ਨ ਅਤੇ ਸਮਾਰਟਫ਼ੋਨ ਸਣੇ ਹੋਰਨਾਂ ਉਪਕਰਣਾਂ ’ਤੇ ਡਿਜੀਟਲ ਡਿਸਪਲੇ ਦੀ ਸਹੂਲਤ ਦਿੰਦਾ ਹੈ।
ਇਸਦੀ ਪਾਰਦਰਸ਼ਤਾ ਦੇ ਕਾਰਨ, ਟੀਵੀ ਨੂੰ ਇੱਕ ਰਵਾਇਤੀ ਸਕਰੀਨ ਵਾਂਗ ਕੰਧ ਦੇ ਸਾਹਮਣੇ ਰੱਖਣ ਦੀ ਲੋੜ ਨਹੀਂ ਹੈ। ਇਸ ਦੀ ਬਜਾਏ, ਸਿਗਨੇਚਰ OLED T ਨੂੰ ਸਵਿੱਚ ਆਫ ਹੋਣ ’ਤੇ ਇੱਕ ਸੂਖਮ ਰੂਮ ਡਿਵਾਈਡਰ ਵਜੋਂ ਵਰਤਿਆ ਜਾ ਸਕਦਾ ਹੈ ਜਾਂ ਇਸਦੇ ਵਿਊ ਨਾਲ ਸਮਝੌਤਾ ਕੀਤੇ ਬਿਨਾਂ ਇੱਕ ਵਿੰਡੋ ਦੇ ਸਾਹਮਣੇ ਰੱਖਿਆ ਜਾ ਸਕਦਾ ਹੈ।
ਟੀਵੀ ਇੱਕ LG ਜ਼ੀਰੋ ਕਨੈਕਟ ਬਾਕਸ ਦੇ ਨਾਲ ਵੀ ਆਉਂਦਾ ਹੈ, ਜਿਸ ਦੀ ਵਰਤੋਂ LG M4 ਵਾਇਰਲੈੱਸ OLED ਟੀਵੀ ’ਚ ਕੀਤੀ ਜਾਂਦੀ ਹੈ। ਇਸਦਾ ਮਤਲਬ ਹੈ ਕਿ ਪਾਰਦਰਸ਼ੀ ਟੀਵੀ ਨੂੰ ਕਿਸੇ ਵੀ HDMI ਕੇਬਲ ਲੋੜ ਨਹੀਂ ਹੈ।
Samsung S95D glare-free OLED TV


Samsung ਨੇ ਇਸ ਵਾਰ CES ’ਚ ਦੁਨੀਆ ਦਾ ਪਹਿਲਾ glare-free OLED ਟੀਵੀ ਪੇਸ਼ ਕੀਚਾ। ਹਾਲਾਂਕਿ ਹਰੇਕ OLED ਟੀਵੀ ਨਿਰਮਾਤਾ ਚਮਕ ਨੂੰ ਘਟਾਉਣ ਲਈ ਵੱਖੋ-ਵੱਖ ਤਕਨਾਲੋਜੀ ਦੀ ਵਰਤੋਂ ਕਰਦਾ ਹੈ ਪਰ ’ਚ ਇਸ ਕੰਮ ’ਚ Samsung ਨੇ ਕੁਝ ਖ਼ਾਸ ਹੀ ਮਿਹਨਤ ਕੀਤੀ ਹੈ। ਅਕਸਰ ਹੀ ਜਦੋਂ ਅਸੀਂ ਲਿਵਿੰਗ ਰੂਮ ’ਚ ਆਪਣੇ ਕਮਰੇ ’ਚ ਟੀ. ਵੀ. ਨੂੰ ਦੇਖਦੇ ਹਾਂ ਤਾਂ ਰੌਸ਼ਨੀ ਜਾਂ ਹੋਰਨਾਂ ਕਾਰਨਾਂ ਦੇ ਚੱਲਦਿਆਂ ਕਈ ਵਾਰ ਸਾਨੂੰ ਸਕਰੀਨ ਕੁਝ ਧੁੰਦਲੀ ਜਾਂ ਸਪੱਸ਼ਟ ਨਜ਼ਰ ਨਹੀਂ ਆਉਂਦੀ। ਇਸ ਸਮੱਸਿਆ ਦਾ ਹੱਲ ਕਰਨ ਲਈ Samsung ਨੇ ਇੱਕ ਵਿਸ਼ੇਸ਼ ਹਾਰਡ-ਕੋਟਿੰਗ ਪਰਤ ਅਤੇ ਸਤਹ ਕੋਟਿੰਗ ਪੈਟਰਨ ਦੀ ਵਰਤੋਂ ਕੀਤੀ ਹੈ, ਜਿਸ ਨਾਲ ਸਕਰੀਨ ‘ਤੇ ਬਾਹਰਲੀ Reflection ਘਟੇਗੀ ਅਤੇ ਟੀਵੀ ‘ਤੇ ਸਾਫ਼ ਤੇ ਸਪੱਸ਼ਟ ਤਸਵੀਰ ਨਜ਼ਰ ਆਵੇਗੀ।
ਇਹ ਟੀਵੀ ਮਾਰਕੀਟ ‘ਚ ਕਦੋਂ ਆਵੇਗਾ ਅਤੇ ਇਸ ਦੀ ਕੀਮਤ ਕਿੰਨੀ ਹੋਵੇਗੀ, ਇਸ ਨੂੰ ਲੈ ਕੇ ਕੰਪਨੀ ਵਲੋਂ ਅਜੇ ਕੋਈ ਐਲਾਨ ਨਹੀਂ ਕੀਤਾ ਗਿਆ ਹੈ।
TCL 115-inch mini-LED TV
ਹੁਣ ਤੱਕ, TCL ਸ਼ਾਇਦ ਆਪਣੇ ਟੀਵੀ ਦੀ ਗੁਣਵੱਤਾ ਲਈ ਨਹੀਂ, ਸਗੋਂ ਇਸਦੀਆਂ ਵਾਜਬ ਕੀਮਤਾਂ ਲਈ ਜਾਣਿਆ ਜਾਂਦਾ ਹੈ ਪਰ ਇਸ ਵਾਰ ਕੰਪਨੀ ਨੇ ਕੇਸ 2024 ’ਚ ਆਪਣੇ-ਆਪ ਨੂੰ ਪ੍ਰੀਮੀਅਮ ਪਲੇਅਰ ਦੇ ਰੂਪ ’ਚ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਤਾਂ ਜੋ ਉਹ Samsung , LG ਅਤੇ Sony ਨਾਲ ਮੁਕਾਬਲਾ ਕਰ ਸਕੇ। TCL ਨੇ ਇਸ ਵਾਰ CES ’ਚ ਇੱਕ ਨਵਾਂ 115-ਇੰਚ ਦਾ ਟੀ. ਵੀ. 115QM89 ਲਾਂਚ ਕੀਤਾ, ਜਿਸ ਦੇ ਬਾਰੇ ’ਚ ਕੰਪਨੀ ਦਾ ਦਾਅਵਾ ਹੈ ਕਿ ਇਹ ਕੁਆਂਟਮ ਡਾਟ ਤਕਨਾਲੋਜੀ ਵਾਲਾ ਸਭ ਤੋਂ ਵੱਡਾ MiniLED TV ਹੈ।
ਟੀਵੀ TCL ਦੀ ਵਿਆਪਕ QM8 ਲਾਈਨ ਦਾ ਇੱਕ ਆਫਸ਼ੂਟ ਹੈ, ਜਿਸ ’ਚ 65 ਤੋਂ 98 ਇੰਚ ਦੀ ਰੇਂਜ ’ਚ ਪ੍ਰੀਮੀਅਮ ਟੀਵੀ ਸ਼ਾਮਲ ਹਨ। ਨਵਾਂ ਸੈੱਟ TCL ਦੇ ਪਿਛਲੇ QM8 ਟੈਲੀਵਿਜ਼ਨਾਂ ਤੋਂ ਕੁਝ ਖ਼ਾਸ ਸਹੂਲਤਾਂ ਪੇਸ਼ ਕਰਦਾ ਹੈ ਪਰ ਇਹ ਇੱਕ 6.2.2 ਚੈਨਲ ਸਪੀਕਰ ਸਿਸਟਮ ਜੋੜਦਾ ਹੈ, ਜਿਹੜਾ ਕਿ ਤੁਹਾਨੂੰ ਹੋਮ ਥੀਏਟਰ ਵਾਲਾ ਅਨੁਭਵ ਪ੍ਰਦਨ ਕਰਦਾ ਹੈ। ਮੈਗਾ-ਆਕਾਰ ਦੀ ਸਕਰੀਨ ’ਚ ਇੱਕ TCL AIPQ ULTRA ਪ੍ਰੋਸੈਸਰ ਵੀ ਹੈ, ਜੋ ਇਸਨੂੰ TCL ਦੇ ਕਿਸੇ ਵੀ ਪਿਛਲੇ ਟੀਵੀ ਦੇ ਮੁਕਾਬਲੇ ਉੱਚ-ਗੁਣਵੱਤਾ ਅਤੇ ਸਪਸ਼ੱਟ ਤਸਵੀਰ ਪ੍ਰਦਾਨ ਕਰਨ ਦੇ ਸਮਰੱਥ ਬਣਾਉਂਦਾ ਹੈ। ਇਸ ਟੀ. ਵੀ. ਦੀ ਖ਼ਾਸ ਗੱਲ ਇਹ ਹੈ ਕਿ ਇਸ ’ਚ 20,000 ਡਿਮਿੰਗ ਜ਼ੋਨ ਹਨ, ਜੋ ਕਿ ਇੱਕ ਵੱਡੇ ਡਿਸਪਲੇ ਲਈ ਮਹੱਤਵਪੂਰਨ ਹੈ ਤਾਂ ਜੋ ਪਰਛਾਵੇਂ ਅਤੇ ਹਾਈਲਾਈਟਸ ਵਧੇਰੇ ਪਰਿਭਾਸ਼ਿਤ ਦਿਖਾਈ ਦੇਣ, ਜਿਸ ਨਾਲ ਮੂਡੀ ਫਿਲਮਾਂ ਅਤੇ ਟੀਵੀ ਸ਼ੋਅ ਸਕ੍ਰੀਨ ’ਤੇ ਵਧੇਰੇ ਸਪੱਸ਼ਟ ਦਿਖਾਈ ਦੇਣ।

 

 

 

 

 

 

 

 

 

Exit mobile version