ਪਾਰਟੀ ਤੋਂ ਵੱਡਾ ਕੋਈ ਨਹੀਂ ਹੁੰਦਾ : ਭਗਵੰਤ ਮਾਨ

ਪਾਰਟੀ ਤੋਂ ਵੱਡਾ ਕੋਈ ਨਹੀਂ ਹੁੰਦਾ : ਭਗਵੰਤ ਮਾਨ

SHARE
Amritsar :  ਆਮ ਆਦਮੀ ਪਾਰਟੀ ਨੇ ਲੋਕਸਭਾ ਚੋਣਾਂ ਲਈ ਉਮੀਦਵਾਰ ਐਲਾਨਣ ਦੇ ਨਾਲ ਹੀ ਚੋਣ ਪ੍ਰਚਾਰ ਦਾ ਕੰਮ ਆਰੰਭ ਦਿੱਤਾ ਹੈ।  ਅੰਮ੍ਰਿਤਸਰ ਤੋਂ ਐਲਾਨੇ ਗਏ ਉਮੀਦਵਾਰ ਕੁਲਦੀਪ ਧਾਲੀਵਾਲ ਨੇ ਪਹਿਲੇ ਚੋਣ ਦਫ਼ਤਰ ਦੀ ਸ਼ੁਰੂਆਤ ਕਰ ਦਿੱਤੀ ਹੈ ਜਿਸਦਾ ਉਦਘਾਟਨ ਕਰਨ ਲਈ ਸੰਸਦ ਮੈਂਬਰ ਭਗਵੰਤ ਮਾਨ ਪਹੁੰਚੇ।
ਇਸ ਮੌਕੇ ਬੋਲਦਿਆਂ ਭਗਵੰਤ ਮਾਨ ਨੇ ਕਿਹਾ ਕਿ ਕੋਈ ਵੀ ਵਿਅਕਤੀ ਪਾਰਟੀ ਤੋਂ ਵੱਡਾ ਨਹੀਂ ਹੁੰਦਾ ਸਗੋਂ ਪਾਰਟੀ ਅਹਿਮ ਹੈ। ਮਾਨ ਨੇ ਕਿਹਾ ਕਿ ਵਿਚਾਰਾਂ ਦੇ ਵਖਰੇਵੇਂ ਹੋਣਾ ਚੰਗੀ ਗੱਲ ਹੈ ਪਰ ਇਹ ਵਖਰੇਵੇਂ ਪਾਰਟੀ ਦੇ ਅੰਦਰ ਬੈਠ ਕੇ ਹੀ ਹੱਲ ਕੀਤੇ ਜਾਣੇ ਚਾਹੀਦੇ ਹਨ। ਉਹ ਅੱਜ ਇਥੇ ਪਾਰਟੀ ਦਫ਼ਤਰ ਦੇ ਉਦਘਾਟਨ ਲਈ ਆਏ ਸਨ।
ਪਾਰਟੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਅਤੇ ਕੰਵਰ ਸਿੰਘ ਸੰਧੂ ਖਿਲਾਫ਼ ਕੀਤੀ ਗਈ ਅਨੁਸ਼ਾਸਨੀ ਕਾਰਵਾਈ ਬਾਰੇ ਗੱਲ ਕਰਦਿਆਂ ਭਗਵੰਤ ਮਾਨ ਨੇ ਇਸ ਕਾਰਵਾਈ ਨੂੰ ਦਰੁਸਤ ਦੱਸਦਿਆਂ ਆਖਿਆ ਕਿ ਪਾਰਟੀ ਜਾਂ ਪਰਿਵਾਰ ਨੂੰ ਕਾਇਮ ਰੱਖਣ ਲਈ ਉਸ ਵਿਚ ਅਨੁਸ਼ਾਸਨ ਨੂੰ ਬਣਾਈ ਰੱਖਣਾ ਜ਼ਰੂਰੀ ਹੈ ਅਤੇ ਅਨੁਸ਼ਾਸਨ ਹਰੇਕ ’ਤੇ ਲਾਗੂ ਹੁੰਦਾ ਹੈ। ‘ਆਪ’ ਬਾਗੀਆਂ ਵੱਲੋਂ ਸੂਬੇ ਵਿਚ ਤੀਜਾ ਗੱਠਜੋੜ ਬਣਾਉਣ ਦੇ ਦਿੱਤੇ ਗਏ ਸੰਕੇਤਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਆਖਿਆ ਕਿ ਹਰੇਕ ਨੂੰ ਪਾਰਟੀ ਬਣਾਉਣ ਦਾ ਸੰਵਿਧਾਨਕ ਹੱਕ ਹੈ। ਉਨ੍ਹਾਂ ਇਸ ਪ੍ਰਸਤਾਵਿਤ ਤੀਜੇ ਗਠਜੋੜ ਨੂੰ ‘ਆਪ’ ਲਈ ਚੁਣੌਤੀ ਮੰਨਣ ਤੋਂ ਇਨਕਾਰ ਕੀਤਾ।
ਖਹਿਰਾ ਅਤੇ ਸੰਧੂ ਖ਼ਿਲਾਫ਼ ਹੋਈ ਅਨੁਸ਼ਾਸਨੀ ਕਾਰਵਾਈ ਪਿੱਛੇ ਭਗਵੰਤ ਮਾਨ ਦਾ ਹੱਥ ਹੋਣ ਪਿੱਛੇ ਲੱਗ ਰਹੇ ਦੋਸ਼ਾਂ ਬਾਰੇ ਉਨ੍ਹਾਂ ਆਖਿਆ ਕਿ ਜੇਕਰ ਕੋਈ ਪਾਰਟੀ ਵਿਚੋਂ ਕੱਢਿਆ ਜਾਂਦਾ ਹੈ ਜਾਂ ਪਾਰਟੀ ਵਿਚ ਸ਼ਾਮਲ ਹੁੰਦਾ ਹੈ ਤਾਂ ਭਗਵੰਤ ਮਾਨ ਨੂੰ ਹੀ ਦੋਸ਼ੀ ਠਹਿਰਾਇਆ ਜਾਂਦਾ ਹੈ। ਜਦੋਂਕਿ ਉਹ ਚਾਹੁੰਦੇ ਹਨ ਕਿ ਸਾਰਾ ਪੰਜਾਬ ਪਾਰਟੀ ਵਿਚ ਸ਼ਾਮਲ ਹੋਵੇ ਅਤੇ ਪੰਜਾਬ ਨੂੰ ਮੁੜ ਇਕ ਰੰਗਲਾ ਪੰਜਾਬ ਬਣਾਇਆ ਜਾਵੇ।
Short URL:tvp http://bit.ly/2OAfIiH

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab