Site icon TV Punjab | Punjabi News Channel

ਭੋਗਪੁਰ ਤੋਂ ਫੜਿਆ ਹਥਿਆਰਬੰਦ ਨਿਕਲਿਆ ਪੰਜਾਬ ਪੁਲਿਸ ਦਾ ਬਰਖਾਸਤ ਸਿਪਾਹੀ!

ਜਲੰਧਰ- ਪੰਜਾਬ ਪੁਲਿਸ ਅਤੇ ਗੈਂਗਸਟਰਾਂ ਵਿਚਕਾਰ ਆਪਸੀ ਤਾਲਮੇਲ ਦਾ ਇਕ ਵਾਰ ਫਿਰ ਖੁਲਾਸਾ ਹੋਇਆ ਹੈ ।ਬੀਤੇ ਕੱਲ੍ਹ ਜਲੰਧਰ ਦੇ ਭੋਗਪੁਰ ਕੋਲ ਪੈਂਦੇ ਪਿੰਡ ਚੱਕ ਝੰਡੂ ਵਿਖੇ ਹੋਏ ਪੁਲਿਸ ਓਪਰੇਸ਼ਨ ਦੌਰਾਨ ਫੜੇ ਗਏ ਪੰਜ ਗੈਂਗਸਟਰਾਂ ਵਿਚੋਂ ਇਕ ਪੰਜਾਬ ਪੁਲਿਸ ਦਾ ਬਰਖਾਸਤ ਸਿਪਾਹੀ ਨਿਕਲਿਆ ਹੈ ।ਇਸਦਾ ਨਾਂ ਲਵਪ੍ਰੀਤ ਸਿੰਘ ਊਰਫ ਚੀਨੀ ਹੈ ।ਸੂਤਰਾਂ ਮੁਤਾਬਿਕ ਚੀਨੀ ਦੇ ਸਬੰਧ ਕੈਨੇਡਾ ਚ ਬੈਠੇ ਅੱਤਵਾਦੀ ਲਖਬੀਰ ਸਿੰਘ ਲੰਡਾ ਨਾਲ ਹਨ ।ਚੀਨੀ ਦਾ ਸਾਥੀ ਵਿਜੇ ਗਿੱਲ ਨੰਗਲ ਵਾਸੀ ਕਰਤਾਰਪੁਰ ਅਜੇ ਤਕ ਫਰਾਰ ਹੈ ।ਜਿਸਦੀ ਟੀਮਾਂ ਵਲੋਂ ਭਾਲ ਕੀਤੀ ਜਾ ਰਹੀ ਹੈ ।

ਸੂਤਰਾਂ ਮੁਤਾਬਿਕ ਪਾਕਿਸਤਾਨ ‘ਚ ਬੈਠਾ ਲੰਡਾ ਡਰੋਨ ਰਾਹੀਂ ਹਥਿਆਰਾਂ ਦੀ ਖੇਪ ਭੇਜ ਰਿਹਾ ਹੈ ।ਚੀਨੀ ਉਸਨੂੰ ਬਾਰਡਰ ਤੋਂ ਚੁੱਕ ਕੇ ਪੰਜਾਬ ਅਤੇ ਦਿੱਲੀ ਚ ਸਪਲਾਈ ਕਰਦਾ ਹੈ ।ਦਿੱਲੀ ਦੀ ਸਪੇਸ਼ਲ ਸੈੱਲ ਪੁਲਿਸ ਦੇ ਰਾਡਾਰ ‘ਤੇ ਚੀਨੀ ਪਿਛਲੇ ਕੁੱਝ ਦਿਨਾਂ ਤੋਂ ਸੀ ।ਉਹ ਇਂਟਟਰਨੈਟੱ ਕਾਲ ਰਾਹੀਂ ਆਪਣੇ ਗੈਂਗ ਨਾਲ ਸੰਪਰਕ ਬਣਾਏ ਹੋਏ ਸੀ ।ਚੀਨੀ ਦਾ ਲਿੰਕ ਲੁਟੇਰੇ ਵਿਜੇ ਨਾਲ ਸੀ ।ਜਿਸਦਾ ਨਾਂ ਫਿਲੌਰ ਚ ਫੜੇ ਗਏ ਹਥਿਆਰਾਂ ਦੇ ਮਾਮਲੇ ਚ ਸਾਹਮਨੇ ਆਇਆ ਸੀ ।ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਜਲੰਧਰ ਦਿਹਤਾੀ ਪੁਲਿਸ ਵਲੋਂ ਦਿੱਲੀ ਪੁਲਿਸ ਨਾਲ ਮਿਲਕੇ ਭੋਗਪੁਰ ਦੇ ਚੱਲ ਝੂੰਡਾ ਤੋਂ ਪੰਜ ਗੈਂਗਸਟਰਾਂ ਨੂੰ ਕਾਬੂ ਕੀਤਾ ਸੀ । ਇਨ੍ਹਾਂ ਪਾਸੋਂ 2 ਰਿਵਾਲਵਰ.ਇਕ ਪਿਸਤੌਲ, 10 ਕਾਰਤੂਸ,ਤਿੰਨ ਖੋਲ ਅਤੇ ਤਿੰਨ ਮੋਟਰਸਾਇਕਲ ਬਰਾਮਦ ਕੀਤੇ ਗਏ ਸਨ ।

Exit mobile version