ਸੁਖਪਾਲ ਖਹਿਰਾ ਨੂੰ ਬੀਬੀ ਜਾਗੀਰ ਕੌਰ ਤੋਂ ਮਿਲੀ ਪਹਿਲੀ ਚੁਣੌਤੀ

ਸੁਖਪਾਲ ਖਹਿਰਾ ਨੂੰ ਬੀਬੀ ਜਾਗੀਰ ਕੌਰ ਤੋਂ ਮਿਲੀ ਪਹਿਲੀ ਚੁਣੌਤੀ

SHARE

ਆਮ ਆਦਮੀ ਪਾਰਟੀ ਤੋਂ ਵੱਖ ਹੋਕੇ ਬੀਤੇ ਦਿਨ ਸੁਖਪਾਲ ਖਹਿਰਾ ਨੇ ਆਪਣੇ ਨਵੀ ਪੰਜਾਬੀ ਏਕਤਾ ਪਾਰਟੀ ਦਾ ਐਲਾਨ ਕਰ ਦਿੱਤਾ। ਇਸ ਐਲਾਨ ਤੋਂ ਬਾਅਦ ਖਹਿਰਾ ਨੂੰ ਸਭ ਤੋਂ ਪਹਿਲਾ ਚੈਂਲੇਂਜ ਉਨ੍ਹਾਂ ਦੀ ਧੁਰ ਵਿਰੋਧੀ ਬੀਬੀ ਜਾਗੀਰ ਕੌਰ ਤੋਂ ਮਿਲਿਆ ਹੈ। ਬੀਬੀ ਜਾਗੀਰ ਕੌਰ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਜੇਕਰ ਖਹਿਰਾ ਵਿਚ ਦਮ ਹੈ ਤਾਂ ਉਹ ਵਿਧਾਇਕ ਅਹੁਦੇ ਤੋਂ ਅਸਤੀਫ਼ਾ ਦੇਕੇ ਪਹਿਲਾਂ ਉਨ੍ਹਾਂ ਖ਼ਿਲਾਫ਼ ਚੋਣ ਲੜ੍ਹ ਕੇ ਵਿਖਾਉਣ। ਬੀਬੀ ਮੁਤਾਬਕ ਖਹਿਰਾ ਬਠਿੰਡਾ ਤੋਂ ਲੋਕ ਸਭਾ ਲਈ ਚੋਣ ਲੜ੍ਹਨ ਦੇ ਸੁਫ਼ਨੇ ਵੇਖ ਰਹੇ ਹਨ, ਜਦ ਕਿ ਉਨ੍ਹਾਂ ਦੇ ਆਪਣੇ ਪਿੰਡ ਰਾਮਗੜ੍ਹ ਵਿਚ ਹੀ ਉਨ੍ਹਾਂ ਦਾ ਕੋਈ ਅਧਾਰ ਨਹੀਂ ਹੈ।

Short URL:tvp http://bit.ly/2SIcA7h

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab