ਸਰੀ ਐੱਲ.ਆਰ.ਟੀ. ਲਈ ਬੋਲੀ ਲੱਗਣੀ ਸ਼ੁਰੂ

ਸਰੀ ਐੱਲ.ਆਰ.ਟੀ. ਲਈ ਬੋਲੀ ਲੱਗਣੀ ਸ਼ੁਰੂ

SHARE
The LRT project, Surrey

Surrey: ਅਧਿਕਾਰਤ ਤੌਰ ‘ਤੇ ਪ੍ਰਾਜੈਕਟ ਨੂੰ ਹਰੀ ਝੰਡੀ ਮਿਲਣ ਤੋਂ ਬਾਅਦ ਟਰਾਂਸਲਿੰਕ ਨੇ ਅਗਲੇ ਪੜਾਅ ਦਾ ਕੰਮ ਸ਼ੁਰੂ ਕਰ ਦਿੱਤਾ ਹੈ। 10.5 ਕਿਲੋਮੀਟਰ ਸਰੀ-ਨਿਊਟਨ-ਗਿਲਫਰਡ ਲਾਈਟ ਰੇਲ ਲਾਈਨ ਦੇ ਨਿਰਮਾਣ ਲਈ ਬੋਲੀ ਲੱਗਣ ਦਾ ਕੰਮ ਸ਼ੁਰੂ ਹੋ ਗਿਆ ਹੈ।
ਟਰਾਂਸਲਿੰਕ ਨੂੰ ਨਾ ਸਿਰਫ਼ ਨਿਰਮਾਣ ਲਈ ਕੰਪਨੀ ਦੀ ਲੋੜ ਹੈ ਸਗੋਂ ਉਨ੍ਹਾਂ ਨੂੰ ਅਜਿਹੇ ਗਰੁੱਪ ਦੀ ਲੋੜ ਹੈ ਜੋ ਕੰਮ ਨੂੰ ਛੇਤੀ ਸ਼ੁਰੂ ਕਰਨ ਦੀ ਸਮਰੱਥਾ ਰੱਖਦਾ ਹੋਵੇ।
ਐੱਸ.ਐੱਨ.ਜੀ. ਲਾਈਨ ਦੇ ਨਿਰਮਾਤਾ ਸਟੀਫਨ ਮੁਤਾਬਕ ਜੋ ਵੀ ਕੰਪਨੀ ਇਸ ਐੱਲ.ਆਰ.ਟੀ. ਪ੍ਰਾਜੈਕਟ ਦੇ ਨਿਰਮਾਣ ਦਾ ਕੰਮ ਸੰਭਾਲੇਗੀ, ਉਸਨੂੰ ਇਹ ਜਾਣਕਾਰੀ ਹੋਣੀ ਵੀ ਜਰੂਰੀ ਹੈ ਕਿ ਇਹ ਪ੍ਰਾਜੈਕਟ ਕੰਮ ਕਿਸ ਤਰੀਕੇ ਨਾਲ ਕਰੇਗਾ ਤੇ ਇਸਨੂੰ ਚਲਾਉਣਾ ਕਿਵੇਂ ਹੈ।
ਅਗਲੇ 8 ਦਿਨ ਤੱਕ ਟਰਾਂਸਲਿੰਕ ਬੋਲੀ ਲਗਾਉਣ ਵਾਲਿਆਂ ਨੂੰ ਸੱਦਾ ਭੇਜ ਰਿਹਾ ਹੈ, ਜੋ ਕਿ ਦੁਨੀਆ ਦੇ ਕਿਸੇ ਵੀ ਕੋਨੇ ‘ਚੋਂ ਆ ਸਕਦੇ ਹਨ।
8 ਦਿਨ ਬਾਅਦ ਤਿੰਨ ਗਰੁੱਪ ਚੁਣੇ ਜਾਣਗੇ, ਫਿਰ ਆਰ.ਐੱਫ.ਪੀ. ਵੱਲੋਂ ਤਕਨੀਕੀ ਸਮੇਤ ਵਿੱਤੀ ਪੱਧਰ ‘ਤੇ ਪ੍ਰਾਜੈਕਟ ਬਾਰੇ ਪ੍ਰਸਤਾਵ ਦਿੱਤਾ ਜਾਵੇਗਾ।
ਠੇਕਾ 11 ਸਾਲ ਲਈ ਹੋਵੇਗਾ, ਜਿਸ ‘ਚ ਚਾਰ ਸਾਲ ਨਿਰਮਾਣ ਲਈ ਹੋਣਗੇ। ਅਗਲੇ 7 ਸਾਲ ਪ੍ਰਾਜੈਕਟ ਦੀ ਵਾਰੰਟੀ ਤੇ ਦੇਖ-ਭਾਲ਼ ਲਈ ਹੋਣਗੇ। ਅੰਤ ਵਿੱਚ ਟਰਾਂਸਲਿੰਕ ਵੱਲੋਂ ਪ੍ਰਾਜੈਕਟ ਨੂੰ ਆਪਣੀ ਅਗਵਾਈ ਹੇਠ ਲੈ ਲਿਆ ਜਾਵੇਗਾ।
ਇਸ ਪ੍ਰਾਜੈਕਟ ‘ਚ ਸਿਰਫ਼ ਰੇਲ-ਗੱਡੀ ਦੀ ਪਟੜੀ ਦਾ ਕੰਮ ਹੀ ਨਹੀਂ ਹੈ ਸਗੋਂ ਸੜਕਾਂ, ਪੈਦਲ ਜਾਣ ਵਾਲਿਆਂ ਲਈ ਰਸਤਾ, ਸਈਕਲ ਦੀ ਲਾਈਨ ਤੇ ਹੋਰ ਕਈ ਚੀਜ਼ਾਂ ਸ਼ਾਮਲ ਹਨ।
ਟਰਾਂਸਲਿੰਕ ਮੁਤਾਬਕ ਨਿਰਮਾਣ ਦਾ ਕੰਮ 2020 ‘ਚ ਸ਼ੁਰੂ ਹੋਵੇਗਾ ਤੇ 2024 ਤੱਕ ਪੂਰਾ ਹੋ ਜਾਵੇਗਾ।
ਐੱਲ.ਆਰ.ਟੀ. ਨਾਲ ਸਰੀ ਦੀ ਤਸਵੀਰ ਹੀ ਬਦਲ ਜਾਵੇਗੀ। ਜਿਸ ਨਾਲ ਸ਼ਹਿਰ ‘ਚ ਨੌਕਰੀਆਂ ਵੀ ਵਧਣਗੀਆਂ। ਕਈ ਟਰਿੱਪ ਸਰੀ ‘ਚ ਹੀ ਸ਼ੁਰੂ ਹੋਣਗੇ ਤੇ ਸਰੀ ‘ਚ ਹੀ ਖ਼ਤਮ ਹੋਇਆ ਕਰਨਗੇ। ਐੱਲ.ਆਰ.ਟੀ. ਨਾਲ ਸਰੀ ‘ਚ ਜ਼ਿੰਦਗੀ ਹੋਰ ਵੀ ਸੌਖਾਲ਼ੀ ਹੋ ਜਾਵੇਗੀ।
ਐੱਲ.ਆਰ.ਟੀ. ਦੇ ਆਉਣ ਨਾਲ ਨਿਊਟਨ ਤੇ ਗਿਲਫਰਡ ਦਰਮਿਆਨ ਦਾ ਸਫ਼ਰ 27 ਮਿੰਟ ਦਾ ਰਹਿ ਜਾਵੇਗਾ।

Short URL:tvp http://bit.ly/2M2tj14

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab