ਪ੍ਰਧਾਨ ਮੰਤਰੀ ਨੂੰ ਮਿਲੇ ਦੇਸ਼ ਭਰ ਤੋਂ ਮੇਅਰ

ਪ੍ਰਧਾਨ ਮੰਤਰੀ ਨੂੰ ਮਿਲੇ ਦੇਸ਼ ਭਰ ਤੋਂ ਮੇਅਰ

SHARE

Ottawa: ਅੱਜ ਓਟਵਾ ‘ਚ ਬੀ.ਸੀ.ਐੱਮ.ਸੀ. ਯਾਨੀ ਬਿੱਗ ਸਿਟੀਜ਼ ਮੇਅਰਸ ਕੌਕਸ ਦੀ ਬੈਠਕ ਹੋਈ। ਜਿੱਥੇ ਸਰੀ ਦੇ ਮੇਅਰ ਡੱਗ ਮੈਕਕੱਲਮ ਤੇ ਕੈਨੇਡਾ ਦੇ ਹੋਰ ਵੱਡੇ ਸ਼ਹਿਰਾਂ ਤੋਂ ਮੇਅਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਮਿਲੇ।
ਇਸ ਬੈਠਕ ਦੌਰਾਨ ਟਰੂਡੋ ਦੀ ਕੈਬਨਿਟ ਦੇ ਕੁਝ ਮੈਂਬਰ ਵੀ ਮੌਜੂਦ ਸਨ।
ਇਸ ਬੈਠਕ ਤੋਂ ਬਾਅਦ ਸਰੀ ਦੇ ਮੇਅਰ ਡਗ ਮੈਕਕੱਲਮ ਨੇ ਆਪਣਾ ਬਿਆਨ ਜਾਰੀ ਕੀਤਾ ਹੈ।


“ਮਿਊਂਸੀਪਲ ਸਰਕਾਰ ਦਾ ਸਾਡੇ ਨਾਗਰਿਕਾਂ ‘ਤੇ ਹਰ ਰੋਜ਼ ਸਭ ਤੋਂ ਜ਼ਿਆਦਾ ਪ੍ਰਭਾਵ ਪੈਂਦਾ ਹੈ। ਇਸੇ ਕਰਕੇ ਇਹ ਬਹੁਤ ਜਰੂਰੀ ਹੋ ਜਾਂਦਾ ਹੈ ਕਿ ਅਸੀਂ ਲਗਾਤਾਰ ਫੈਡਰਲ ਸਰਕਾਰ ਤੇ ਕੈਨੇਡਾ ਦੇ ਸ਼ਹਿਰਾਂ ਦਰਮਿਆਨ ਰਿਸ਼ਤੇ ਨੂੰ ਹੋਰ ਮਜਬੂਤ ਕਰੀਏ”
ਇਹ ਸਰੀ ਨੂੰ ਦਿੱਤਾ ਜਾ ਰਿਹਾ ਫੈਡਰਲ ਫੰਡ ਤੇ ਉਸ ਫੰਡ ਨੂੰ ਕਹਿੜੀਆਂ ਥਾਵਾਂ ‘ਤੇ ਕਿੰਨਾ ਖਰਚ ਕਰਨਾ ਹੈ ਇਸ ਬਾਰੇ ਵੀ ਚਰਚਾ ਕੀਤੀ ਗਈ।


ਇਸ ਦੌਰਾਨ ਕੈਨੇਡਾ ਦੇ ਸਾਰੇ ਹੀ ਵੱਡੇ ਸ਼ਹਿਰਾਂ ਤੋਂ ਪਹੁੰਚੇ ਮੇਅਰਸ ਨੇ ਫੈਡਰਲ ਸਰਕਾਰ ਦਾ ਸਹਿਯੋਗ ਮੰਗਿਆ ਤੇ 2019 ਲਈ ਆਪੋ-ਆਪਣੇ ਸ਼ਹਿਰਾਂ ਲਈ ਲਏ ਜਾਣ ਵਾਲ਼ੇ ਵੱਡੇ ਫੈਸਲਿਆਂ ਦਾ ਜ਼ਿਕਰ ਵੀ ਕੀਤਾ।

Short URL:tvp http://bit.ly/2TjI0Bg

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab