ਲੰਮੀ ਰੇਸ ਦਾ ਘੋੜਾ ਪਹਿਲਵਾਨ ਬਿੰਦਾ ਬਿਸ਼ਨਪੁਰੀਆ 

ਲੰਮੀ ਰੇਸ ਦਾ ਘੋੜਾ ਪਹਿਲਵਾਨ ਬਿੰਦਾ ਬਿਸ਼ਨਪੁਰੀਆ 

SHARE

ਬਿੰਦਾ ਬਿਸ਼ਨਪੁਰੀਆ ਪੰਜਾਬ ਦੇ ਵੱਡੇ ਮੱਲਾਂ ‘ਚੋ ਇੱਕ ਮੰਨਿਆ ਜਾਂਦਾ ਹੈ। ਛਿੰਜੜ ਜਵਾਨ ਬਿੰਦਾ ਬਿਸ਼ਨਪੁਰੀਆ ਪੰਜਾਬ ਅਤੇ ਲਾਗਲੇ ਸੂਬਿਆਂ ‘ਚ ਲਗਭਗ ਹਰ ਛਿੰਜ ‘ਚ ਕੁਸ਼ਤੀ ਮੁਕਾਬਲਿਆਂ ‘ਚ ਭਾਗ ਲੈਂਦਾ ਹੈ। ਬਿੰਦਾ ਲਗਭਗ ਹਰ ਵੱਡੇ ਪਹਿਲਵਾਨ ਨਾਲ ਪਟਕੇ ਅਤੇ ਵੱਡੀਆਂ ਕੁਸ਼ਤੀਆਂ ਘੁੱਲ ਚੁੱਕਾ ਹੈ ਜਿਨ੍ਹਾਂ ਵਿਚੋਂ ਲੱਡੂ ਡੂਮਛੇੜੀ ਅਤੇ ਕ੍ਰਿਸ਼ਨ ਭਲਵਾਨ ਨੂੰ ਢਾਉਣਾ ਉਸਦੀਆਂ ਯਾਦਗਾਰੀ ਕੁਸ਼ਤੀਆਂ ‘ਚ ਸ਼ੁਮਾਰ ਹੈ। ਬਿੰਦਾ ਕਪੂਰਥਲਾ ਦੇ ਪਿੰਡ ਬਿਸ਼ਨਪੁਰ ਜੱਟਾਂ ‘ਚ ਅਖਾੜਾ ਚਲਾ ਰਿਹਾ ਹੈ ਜਿੱਥੇ ਲਾਗਲੇ ਪਿੰਡਾਂ ਦੇ ਨੌਜਵਾਨ ਕੁਸ਼ਤੀ ਦਾ ਅਭਿਆਨ ਕਰਦੇ ਹਨ ਅਤੇ ਬਿੰਦੇ ਪਹਿਵਾਨ ਤੋਂ ਦਾਅ ਪੇਚ ਸਿੱਖਦੇ ਹਨ। ਬਿੰਦਾ ਨੂੰ ਭਲਵਾਨੀ ਦਾ ਲੰਮੀ ਰੇਸ ਦਾ ਘੋੜਾ ਮੰਨਿਆ ਜਾਂਦਾ ਹੈ ਜੋਕਿ ਪਿਛਲੇ ਦੋ ਦਹਾਕਿਆਂ ਤੋਂ ਲਗਾਤਾਰ ਕੁਸ਼ਤੀ ਦੇ ਜੌਹਰ ਦਿਖਾ ਰਿਹਾ ਹੈ।

Short URL:tvp http://bit.ly/2Ti0BOa

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab