Site icon TV Punjab | Punjabi News Channel

BJP ਨੇ ਜਲੰਧਰ ਦੇ 5 ਆਗੂਆਂ ਨੂੰ ਕੱਢਿਆ ਪਾਰਟੀ ਚੋਂ ਬਾਹਰ, AAP ‘ਚ ਹੋਣਗੇ ਸ਼ਾਮਲ!

ਡੈਸਕ- ਪੰਜਾਬ ਵਿੱਚ ਨਗਰ ਨਿਗਮ ਚੋਣਾਂ ਦੇ ਐਲਾਨ ਤੋਂ ਬਾਅਦ ਪਾਰਟੀ ਤਬਦੀਲੀ ਅਤੇ ਕਾਰਵਾਈ ਦਾ ਦੌਰ ਸ਼ੁਰੂ ਹੋ ਗਿਆ ਹੈ। ਜਲੰਧਰ ਨਗਰ ਨਿਗਮ ਚੋਣਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਸਰਗਰਮ ਹੋ ਗਈਆਂ ਹਨ। ਅੱਜ ਕਾਰਵਾਈ ਕਰਦਿਆਂ ਭਾਜਪਾ ਨੇ ਪੱਛਮੀ ਹਲਕੇ ਦੇ ਕਰੀਬ ਪੰਜ ਆਗੂਆਂ ਨੂੰ ਮੁਅੱਤਲ ਕਰ ਦਿੱਤਾ ਹੈ। ਮੁਅੱਤਲ ਕੀਤੇ ਗਏ ਸਾਰੇ ਆਗੂ ਜਲਦੀ ਹੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ।

ਜਲੰਧਰ ਭਾਜਪਾ ਦੇ ਪ੍ਰਧਾਨ ਸੁਸ਼ੀਲ ਸ਼ਰਮਾ ਨੇ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਇਹ ਫੈਸਲਾ ਲਿਆ ਹੈ। ਮੁਅੱਤਲ ਕੀਤੇ ਆਗੂਆਂ ਵਿੱਚ ਵਿਨੀਤ ਧੀਰ, ਸੌਰਭ ਸੇਠ, ਕੁਲਜੀਤ ਹੈਪੀ, ਗੁਰਮੀਤ ਚੌਹਾਨ ਅਤੇ ਅਮਿਤ ਲੁਧਰਾ ਸ਼ਾਮਲ ਹਨ। ਸਾਰੇ ਜਲੰਧਰ ਭਾਜਪਾ ਦੇ ਸਰਗਰਮ ਮੈਂਬਰ ਸਨ। ਪ੍ਰਾਪਤ ਜਾਣਕਾਰੀ ਅਨੁਸਾਰ ਭਾਜਪਾ ਵੱਲੋਂ ਇਹ ਕਾਰਵਾਈ ਇਸ ਲਈ ਕੀਤੀ ਗਈ ਹੈ ਕਿਉਂਕਿ ਸਾਰੇ ਆਗੂ ਕੁਝ ਦਿਨਾਂ ਤੋਂ ਇਕੱਠੇ ਹੋ ਕੇ ਪਾਰਟੀ ਵਿਰੋਧੀ ਗਤੀਵਿਧੀਆਂ ਕਰ ਰਹੇ ਸਨ। ਜਿਸ ਕਾਰਨ ਪੱਛਮੀ ਵਿਧਾਨ ਸਭਾ ਹਲਕੇ ਦਾ ਕਾਫੀ ਨੁਕਸਾਨ ਹੋ ਸਕਦਾ ਸੀ। ਭਾਜਪਾ ਨੇ ਸਾਰੇ ਤੱਥਾਂ ਨੂੰ ਦੇਖਦੇ ਹੋਏ ਇਹ ਕਾਰਵਾਈ ਕੀਤੀ ਹੈ।

Exit mobile version